ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

ਪੰਜਾਬ: ਘਰ ਚੋਂ ਲੱਖਾਂ ਦਾ ਸੋਨਾ ਲੈ ਕੇ ਚੋਰ ਹੋਏ ਫਰਾਰ

ਗੁਰਦਾਸਪੁਰ: ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਇਸ ਕਦਰ ਵਧਦੀਆਂ ਜਾ ਰਹੀਆਂ ਹਨ ਕਿ ਹੁਣ ਕਿਸੇ ਦਾ ਕੁਝ ਦੇਣ ਲਈ ਘਰੋਂ ਬਾਹਰ ਜਾਣਾ ਵੀ ਸੌਖਾ ਨਹੀਂ ਰਿਹਾ। ਥਾਣਾ ਤਿਬੜ ਦੇ ਅਧੀਨ ਆਉਂਦੇ ਪਿੰਡ ਗੋਹਤ ਵਿੱਚ ਇੱਕ ਪਰਿਵਾਰ ਨੂੰ ਪੰਜ ਘੰਟੇ ਲਈ ਆਪਣਾ ਘਰ ਛੱਡ ਕੇ ਨਾਨਕੇ ਘਰ ਜਾਣਾ ਮਹਿੰਗਾ ਪੈ ਗਿਆ ਕਿਉਕਿ ਚੋਰਾਂ ਨੇ ਉਹਨਾਂ ਦੇ ਪਿੱਛੋਂ ਉਹਨਾਂ ਦੇ ਘਰ ਦੇ ਤਾਲੇ ਤੋੜ ਕੇ ਲੱਖਾਂ ਦੇ ਗਹਿਣੇ ਚੋਰੀ ਕਰ ਲਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਜੋਰਾਵਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਹਤ ਪੋਖਰ ਨੇ ਦੱਸਿਆ ਕਿ ਬੀਤੀ ਸਵੇਰ 10 ਵਜੇ ਦੇ ਕਰੀਬ ਉਹ ਆਪਣੀ ਪਤਨੀ ਮਨਪ੍ਰੀਤ ਕੋਰ ਅਤੇ ਮਾਤਾ ਰਵਿੰਦਰ ਕੋਰ ਨਾਲ ਘਰ ਤਾਲਾ ਲਗਾ ਕੇ ਆਪਣੇ ਨਾਨਕਿਆ ਨੂੰ ਮਿਲਣ ਕਿਲਾ ਨੱੱਥੂ ਸਿੰਘ ਗਏ ਸਨ ਪਰ ਜਦੋਂ ਦੁਪਹਿਰ ਬਾਅਦ ਤਿੰਨ ਵਜੇ ਦੇ ਕਰੀਬ ਵਾਪਸ ਘਰ ਵਾਪਸ ਆਏ ਤਾਂ ਦੇਖਿਆ ਕਿ ਮੇਨ ਦਰਵਾਜੇ ਦਾ ਤਾਲਾ ਟੁੱੱਟਿਆ ਹੋਇਆ ਸੀ। 

ਜਦੋਂ ਕਮਰਿਆਂ ਵਿੱੱਚ ਜਾ ਦੇਖਿਆ ਤਾਂ 2 ਗੋਦਰੇਜ ਦੀਆ ਅਲਮਾਰੀਆ ਦੇ ਤਾਲੇ ਟੁੱਟੇ ਸੀ ਜਿਹਨਾਂ ਵਿਚੋ 2 ਕੜੇ ਸੋਨਾ ਵਜਨੀ ਕਰੀਬ 2 ਤੋਲੇ, ਇੱਕ ਕਿੱਟੀ ਸੈੱਟ ਸੋਨਾ ਵਜਨੀ 1-1/4 ਤੋਲਾ,  ਇੱਕ ਕਿੱਟੀ ਸੈੱਟ ਸੋਨਾ ਵਜਨੀ ਕਰੀਬ ਇਕ ਤੋਲਾ ,ਇਕ ਮੁੰਦਰੀ ਸੋਨਾ ਲੇਡੀਜ ਵਜਨੀ ਕਰੀਬ ½ ਤੋਲਾ ,ਇਕ ਹਾਰ ਸੋਨਾ ਵਜਨੀ ਕਰੀਬ 2-1/2 ਤੇ 2 ਚੂੜੀਆ ਸੋਨਾ ਵਜਨੀ ਕਰੀਬ 2 ਤੋਲੇ ਕੋਈ ਨਾ ਮਲੂਮ ਵਿਅਕਤੀ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕੀ ਇਹਨਾਂ ਗਹਿਣਿਆਂ ਦਾ ਕੁੱਲ ਵਜ਼ਨ ਕਰੀਬ 93 ਗਰਾਮ ‌ ਅਤੇ ਕੀਮਤ ਗਰੀਬ ਸਾਢੇ ਪੰਜ ਲੱਖ ਰੁਪਏ ਬਣਦੀ ਹੈ। ਦੂਜੇ ਪਾਸੇ ਥਾਣਾ ਤਿਬੜ ਵਿਚ ਪੀੜਤ ਦੀ ਸ਼ਿਕਾਇਤ ਤੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।