ਪੰਜਾਬ : 142 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੇ ਵਿਰੋਧ 'ਚ ਕਾਂਗਰਸ ਵੱਲੋਂ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ :  142 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੇ ਵਿਰੋਧ 'ਚ ਕਾਂਗਰਸ ਵੱਲੋਂ ਕੀਤਾ ਰੋਸ ਪ੍ਰਦਰਸ਼ਨ, ਦੇਖੋ ਵੀਡਿਓ

ਅੰਮਿ੍ਤਸਰ : ਪਾਰਲੀਮੈਂਟ ਹਾਊਸ ਵਿੱਚ ਮਾਨਯੋਗ ਸਪੀਕਰ ਵੱਲੋਂ ਵਿਰੋਧੀ ਧਿਰ ਦੇ 142 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨ ਦੇ ਵਿਰੋਧ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਅਸ਼ਵਨੀ ਪੱਪੂ ਦੀ ਅਗਵਾਈ ਵਿੱਚ ਹਾਲਗੇਟ ਦੇ ਬਾਹਰ ਕਾਂਗਰਸੀ ਨੇਤਾਵਾਂ ਤੇ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ। ਇਸ ਰੋਸ ਪ੍ਰਦਰਸ਼ਨ ਦੌਰਾਨ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਬੀਜੇਪੀ ਖਿਲਾਫ ਖੂਬ ਨਾਰੇਬਾਜੀ ਵੀ ਕੀਤੀ ਗਈ। ਸਾਬਕਾ ਕੈਬਨਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਸੰਸਦ ਦੇ ਵਿੱਚ 142 ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨਾ ਨਿੰਦਨਯੋਗ ਹੈ। ਇਸ ਮਾਮਲੇ ਤੇ  ਬੋਲਦੇ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਦੇਸ਼ ਦੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਪਾਰਲੀਮੈਂਟ ਦੇ ਵਿੱਚ ਜੋ ਸਿਕਿਉਰਟੀ ਲੈਬਸ ਹੋਈ ਹੈ। ਉਸ ਦੇ ਪਿੱਛੇ ਕੋਣ ਜਿੰਮੇਵਾਰ ਹਨ ਅਤੇ ਕੌਣ ਦੋਸ਼ੀ ਹਨ ਤੇ ਉਸ ਦਾ ਜਵਾਬ 142 ਸੰਸਦਾਂ ਨੇ ਜਦੋਂ ਮੰਗਿਆ ਤਾਂ ਜਵਾਬ ਦੇਣ ਦੀ ਬਜਾਏ ਉਹਨਾਂ 142 ਵਿਰੋਧੀ ਧਿਰ ਦੇ ਸਾਂਸਦ ਮੈਂਬਰਾਂ ਨੂੰ ਹੀ ਬਰਖਾਸਤ ਕਰ ਦਿੱਤਾ । ਲੋਕਤੰਤਰ ਨੂੰ ਬਚਾਉਣ ਵਾਸਤੇ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਕੈਬਨਟ ਮੰਤਰੀ ਅਮਨ ਅਰੋੜਾ ਨੂੰ ਮਿਲੀ 2 ਸਾਲ ਦੀ ਸਜ਼ਾ ਦੇ ਬਾਰੇ ਬੋਲਦੇ ਹੋਏ ਡਾ. ਰਾਜਕੁਮਾਰ ਵੇਰਕਾ ਨੇ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਅਮਨ ਅਰੋੜਾ ਨੂੰ ਸਜ਼ਾ ਸੁਣਾਈ ਗਈ ਹੈ। ਜਿਸ ਦੇ ਉੱਪਰ ਮੈਂ ਕਿਸੇ ਵੀ ਤਰੀਕੇ ਦੀ ਕੋਈ ਟਿੱਪਣੀ ਨਹੀਂ ਕਰਾਂਗਾ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਪੱਪੂ ਅਤੇ ਡਾ.ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਜੋ ਕੇਂਦਰ ਸਰਕਾਰ ਬਿਲਕੁਲ ਹੀ ਗਲਤ ਨੀਤੀਆਂ ਅਪਣਾ ਰਹੀ ਹੈ,  ਉਹਨਾਂ ਕਿਹਾ ਕਿ ਲੋਕ ਸਭਾ ਦੇ ਅੰਦਰ ਸਕਿਉਰਟੀ ਲੈਪਸ ਹੋਈ ਹੈ,  ਉਸ ਦਾ ਤਾਂ ਕੇਂਦਰ ਸਰਕਾਰ ਨੂੰ ਪਤਾ ਨਹੀਂ ਲੱਗਾ ਲੇਕਿਨ ਜੋ ਹੱਕ ਦੀ ਗੱਲ ਕਰਦੇ ਹਨ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੂੰ ਬਰਖਾਸਤ ਕਰਨਾ ਅਤੇ ਨਿੰਦਣਯੋਗ ਹੈ। ਅਸ਼ਵਨੀ ਕੁਮਾਰ ਪੱਪੂ ਨੇ ਕਿਹਾ ਕਿ 2024 ਦੀਆਂ ਚੋਣਾਂ ਦੇ ਵਿੱਚ ਲੋਕ ਨਰਿੰਦਰ ਮੋਦੀ ਨੂੰ ਇਸ ਦਾ ਜਵਾਬ ਜਰੂਰ ਦੇਣਗੇ। ਅੱਗੇ ਬੋਲਦੇ ਹੋਏ ਅਸ਼ਵਨੀ ਕੁਮਾਰ ਪੱਪੂ ਨੂੰ ਕਿਹਾ ਬੀਤੇ ਦਿਨ ਜੋ ਭਾਜਪਾ ਵੱਲੋਂ ਕਾਂਗਰਸ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਸੀ ਉਸ ਵਿੱਚ ਭਾਜਪਾ ਦੇ ਵਰਕਰ ਵੱਡੀ ਗਿਣਤੀ ਦੇ ਵਿੱਚ ਨਹੀਂ ਪਹੁੰਚ ਪਾਏ ਲੇਕਿਨ ਅੱਜ ਕਾਂਗਰਸ ਵੱਲੋਂ ਜਦੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਇੱਕ ਵੱਡਾ ਇਕੱਠ ਭਾਜਪਾ ਦੇ ਖਿਲਾਫ ਹਾਲ ਗੇਟ ਦੇ ਬਾਰੇ ਇਕਠਾ ਹੋਇਆ ਹੈ। ਇਸ ਤੋਂ ਇਹ ਸਬੂਤ ਮਿਲਦਾ ਹੈ ਕਿ 2024 ਦੇ ਵਿੱਚ ਲੋਕ ਕਾਂਗਰਸ ਨੂੰ ਹੀ ਜਿੱਤ ਦਵਾਉਣਗੇ।