ਪੰਜਾਬ : ਹੜ੍ਹ ਤੋਂ ਬਾਅਦ ਲੋਕਾਂ ਦੇ ਹਾਲਾਤ ਹੋਏ ਬੱਤਰ, ਘਰਾਂ 'ਚ ਆ ਚੁੱਕੀਆਂ ਤਰੇੜਾਂ, ਦੇਖੋਂ ਵੀਡਿਓ

ਪੰਜਾਬ : ਹੜ੍ਹ ਤੋਂ ਬਾਅਦ ਲੋਕਾਂ ਦੇ ਹਾਲਾਤ ਹੋਏ ਬੱਤਰ, ਘਰਾਂ 'ਚ ਆ ਚੁੱਕੀਆਂ ਤਰੇੜਾਂ, ਦੇਖੋਂ ਵੀਡਿਓ

ਫਿਰੋਜ਼ਪੁਰ: ਪਿੰਡ ਨਿਹਾਲਾ ਲਿਵੇਰਾ ਵਿੱਚ ਹੜ੍ਹ ਤੋਂ ਬਾਅਦ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਬਣ ਚੁੱਕੇ ਹਨ। ਲੋਕਾਂ ਦੇ ਘਰਾਂ ਵਿੱਚ ਗੱਬ ਜਮ ਚੁੱਕੀ ਹੈ ਅਤੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਗੱਲਬਾਤ ਦੌਰਾਨ ਲੋਕਾਂ ਨੇ ਦੱਸਿਆ ਕਿ ਬੇਸ਼ੱਕ ਹੜ੍ਹ ਦਾ ਪਾਣੀ ਘਟ ਚੁੱਕਿਆ ਹੈ। ਪਰ ਜਾਂਦਾ ਜਾਂਦਾ ਪਾਣੀ ਉਨ੍ਹਾਂ ਨੂੰ ਇੱਕ ਵੱਡੀ ਮੁਸੀਬਤ ਵਿੱਚ ਪਾ ਗਿਆ ਹੈ। ਜਦ ਉਨ੍ਹਾਂ ਘਰ ਵਾਪਸੀ ਕੀਤੀ ਤਾਂ ਦੇਖਿਆ ਕਿ ਉਨ੍ਹਾਂ ਦੇ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਹਨ। ਖਾਣ ਪੀਣ ਲਈ ਜੋ ਕਣਕ ਰੱਖੀ ਸੀ ਉਹ ਪਾਣੀ ਕਾਰਨ ਖਰਾਬ ਹੋ ਚੁੱਕੀ ਹੈ।  ਲੋਕਾਂ ਨੇ ਦੱਸਿਆ ਕਿ ਮਕਾਨਾਂ ਅੰਦਰ ਖੱਡੇ ਪੈ ਚੁੱਕੇ ਹਨ। ਮਕਾਨਾਂ ਦੀਆਂ ਨੀਆਂ ਬੈਠ ਚੁੱਕੀਆਂ ਹਨ ਅਤੇ ਕਿਸੇ ਵੇਲੇ ਵੀ ਇਹ ਮਕਾਨ ਡਿੱਗ ਸਕਦੇ ਹਨ। ਗੱਲਬਾਤ ਦੌਰਾਨ ਇੱਕ ਔਰਤ ਨੇ ਦੱਸਿਆ ਕਿ ਉਹ ਬਹੁਤ ਗਰੀਬ ਹਨ ਅਤੇ ਉਹ ਇੱਕ ਸਕੂਲ ਵਿੱਚ 3 ਹਜਾਰ ਰੁਪਏ ਤੇ ਸੇਵਾਦਾਰ ਦੀ ਨੌਕਰੀ ਕਰਦੀ ਹੈ।

ਉਸਦੇ ਪਤੀ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਹੈ। ਹੁਣ ਉਸਨੂੰ ਸਮਝ ਨਹੀਂ ਆ ਰਿਹਾ ਕਿ ਉਹ 3 ਹਜਾਰ ਨਾਲ ਘਰ ਦਾ ਗੁਜਾਰਾ ਚਲਾਵੇਗੀ ਜਾਂ ਘਰ ਬਣਾਵੇਗੀ। ਕਿਉਂਕਿ ਪਾਣੀ ਕਾਰਨ ਘਰ ਦਾ ਸਮਾਨ ਖਰਾਬ ਹੋ ਚੁੱਕਿਆ ਹੈ। ਮਕਾਨ ਡਿੱਗਣ ਵਾਲਾ ਹੈ। ਉਸਨੇ ਸਮਾਜ ਸੇਵੀ ਸੰਸਥਾਵਾਂ ਅਤੇ ਪ੍ਰਸਾਸਨ ਤੋਂ ਮੰਗ ਕੀਤੀ ਹੈ। ਕਿ ਉਸਦੀ ਮਦਦ ਕੀਤੀ ਜਾਵੇ। ਇਸੇ ਤਰ੍ਹਾਂ ਜੇਕਰ ਗੱਲ ਕਰੀਏ ਨਾਲ ਦੇ ਪਿੰਡ ਬੱਗੇ ਵਾਲਾ ਦੀ ਤਾਂ ਉਥੋਂ ਦੇ ਇੱਕ ਕਿਸਾਨ ਦੀ ਤਾਂ 48 ਕਿਲ੍ਹੇ ਜਮੀਨ ਹੀ ਪਾਣੀ ਵਿੱਚ ਡੁੱਬ ਚੁੱਕੀ ਹੈ। ਕਿਸਾਨ ਨੇ ਦੱਸਿਆ ਕਿ 10 ਕਿਲੇ ਜਮੀਨ ਉਸਦੀ ਖੁਦ ਦੀ ਸੀ ਅਤੇ 38 ਕਿਲੇ ਉਸਨੇ ਠੇਕੇ ਤੇ ਲਈ ਹੋਈ ਸੀ। ਪਰ ਪਾਣੀ ਨੇ ਉਸਦੇ ਪੱਲੇ ਕੁੱਝ ਨਹੀਂ ਛੱਡਿਆ ਅੱਜ ਹਾਲਾਤ ਇਹ ਹੈ। ਕਿ ਉਹ ਆਪਣਾ ਪਰਿਵਾਰ ਅਤੇ ਪਸ਼ੂ ਲੈਕੇ ਬਾਹਰ ਰਹਿਣ ਲਈ ਮਜਬੂਰ ਹੋਇਆ ਪਿਆ ਹੈ। ਉਸਨੂੰ ਮੰਗ ਕੀਤੀ ਹੈ। ਕਿ ਸਰਕਾਰ ਉਸਨੂੰ ਬਣਦਾ ਮੁਆਵਜ਼ਾ ਜਰੂਰ ਦਵੇ।