ਪੰਜਾਬ: ਲੈਂਟਰ ਦੀ ਛੱਤ ਡਿੱਗਣ ਕਾਰਨ 4 ਮਜ਼ਦੂਰ ਥੱਲੇ ਦਬੇ, ਇਕ ਦੀ ਹੋਈ ਮੌਤ, ਦੇਖੋਂ ਵੀਡਿਓ

ਪੰਜਾਬ: ਲੈਂਟਰ ਦੀ ਛੱਤ ਡਿੱਗਣ ਕਾਰਨ 4 ਮਜ਼ਦੂਰ ਥੱਲੇ ਦਬੇ, ਇਕ ਦੀ ਹੋਈ ਮੌਤ, ਦੇਖੋਂ ਵੀਡਿਓ

ਫਿਰੋਜ਼ਪੁਰ: ਜ਼ੀਰਾ ਗੇਟ ਦੇ ਬਾਹਰ ਲੈਂਟਰ ਪਾਉਂਦੇ ਸਮੇਂ ਛੱਤ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਛੱਤ ਡਿੱਗਣ ਕਾਰਨ ਮਲਬੇ ਥੱਲੇ 4 ਮਜਦੂਰ ਆ ਗਏ। ਇਸ ਦੌਹਾਨ ਇਕ ਮਜ਼ਦੂਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਜਖਮੀ ਮਜਦੂਰਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਵਿਚ ਜੇਰੇ ਇਲਾਜ ਜ਼ਖਮੀਆਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਪਿੰਡਾਂ ਦੇ ਰਹਿਣ ਵਾਲੇ ਹਨ। ਉਹਨਾਂ ਦੱਸਿਆ ਕਿ ਉਹ ਕਾਲਾ ਸਟਰਿੰਗ ਵਾਲੇ ਦੇ ਲੜਕੇ ਦੇ ਘਰ ਦੂਜੀ ਮੰਜ਼ਿਲ ਦੇ ਲੈਂਟਰ ਪਾ ਰਹੇ ਸਨ। ਇਸ ਦੌਰਾਨ ਅਚਾਨਕ ਛੱਤ ਡਿੱਗ ਪਈ। ਜਿਸ ਦੇ ਹੇਠਾਂ 4 ਮਜਦੂਰ ਆ ਗਏ। ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ ਹੈ।