ਪੰਜਾਬ : ਚੋਰੀ ਦੇ ਆਰੋਪ 'ਚ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ

ਪੰਜਾਬ  : ਚੋਰੀ ਦੇ ਆਰੋਪ 'ਚ ਕੁੱਟਮਾਰ ਦਾ ਵੀਡੀਓ ਹੋਇਆ ਵਾਇਰਲ

ਤਰਨਤਾਰਨ : ਕਸਬਾ ਸਰਹਾਲੀ ਵਿਚ ਲੋਹੇ ਦੇ ਭਾਰ ਤੋਲਣ ਵਾਲੇ ਵੱਟੇ ਚੋਰੀ ਕਰਨ ਦੇ ਇਲਜ਼ਾਮ ਵਿਚ ਸਫਾਈ ਕਰਨ ਵਾਲੇ ਨਿਸ਼ਾਨ ਸਿੰਘ ਨਾਂਅ ਦੇ ਵਿਅਕਤੀ ਨੂੰ ਬੰਨ ਕੇ ਕੁੱਟਣ ਦੀ ਵੀਡੀਓ ਵਾਇਰਲ ਹੋਈ ਹੈ। ਦੱਸਿਆ ਜਾ ਰਿਹਾ ਹੈ ਸਰਹਾਲੀ ਦੇ ਸਬਜ਼ੀ ਵੇਚਣ ਵਾਲੇ ਦੁਕਾਨਦਾਰ ਜਸਵੰਤ ਸਿੰਘ ਵਲੋਂ ਉਕਤ ਵਿਅਕਤੀ ਨੂੰ ਬੀਤੀ ਰਾਤ ਚੋਰੀ ਕਰਦੇ ਕਾਬੂ ਕੀਤੇ ਜਾਣ ਦਾ ਦਾਅਵਾ ਕਰਦੇ ਦੱਸਿਆ ਕਿ ਉਸ ਦੁਕਾਨ ਵਿਚ ਕਈ ਵਾਰ ਚੋਰੀ ਹੋ ਚੁੱਕੀ ਹੈ। ਜਿਸ ਕਰਕੇ ਬੀਤੀ ਰਾਤ ਉਨ੍ਹਾਂ ਆਪਣੀ ਦੁਕਾਨ ਦੀ ਰਾਖੀ ਕਰਦਿਆਂ ਉਕਤ ਵਿਅਕਤੀ ਨੂੰ ਕਾਬੂ ਕੀਤਾ ਸੀ। ਜਿਸ ਬਾਅਦ ਉਨ੍ਹਾਂ ਵਲੋਂ ਅਤੇ ਕੰਵਲਜੀਤ ਸਿੰਘ ਨਾਂਅ ਦੇ ਵਿਅਕਤੀ ਨੇ ਕਾਨੂੰਨ ਨੂੰ ਹੱਥ ਵਿਚ ਲੈਂਦਿਆਂ ਉਕਤ ਵਿਅਕਤੀ ਦੀ ਕੁੱਟਮਾਰ ਕਰ ਉਸਦੀ ਵੀਡੀਓ ਬਣਾਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।

ਇਸ ਬਾਰੇ ਜਦ ਜ਼ਖਮੀ ਵਿਅਕਤੀ ਦੀ ਬਜ਼ੁਰਗ ਮਾਤਾ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਕਿ ਮੇਰਾ ਲੜਕਾ ਨਸ਼ਾ ਕਰਨ ਆਦੀ ਜਰੂਰ ਹੈ, ਪਰ ਉਹ ਚੋਰੀ ਨਹੀਂ ਕਰਦਾ। ਜੇਕਰ ਇਨ੍ਹਾਂ ਨੂੰ ਕੋਈ ਸ਼ੱਕ ਸੀ ਤਾਂ ਮੇਰੇ ਲੜਕੇ ਨੂੰ ਥਾਣੇ ਫੜਾ ਦਿੰਦੇ। ਪਰ ਉਨ੍ਹਾਂ ਮੇਰੇ ਲੜਕੇ ਨੂੰ ਕੁੱਟਮਾਰ ਕਰਕੇ ਉਸਨੂੰ ਲਾਚਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਅਸੀਂ ਬਜ਼ੁਰਗ ਮਾਪੇ ਹਾਂ, ਸਾਡਾ ਇਹੀ ਰੋਟੀ ਦਾ ਸਹਾਰਾ ਸੀ। ਉਨ੍ਹਾਂ ਕਿਹਾ ਕੁੱਟਮਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਬਾਰੇ ਜਦ ਥਾਣਾ ਮੁੱਖੀ ਹਰਮਨਦੀਪ ਸਿੰਘ ਬੱਲ ਦਾ ਪੱਖ ਲੈਣਾ ਚਾਹਿਆ ਤਾਂ ਥਾਣੇ ਵਿਚ ਮੌਜੂਦ ਨਹੀਂ ਮਿਲੇ।