- Advertisement -
HomePunjabTarn Taranਪੰਜਾਬ : ਗੈਂਗਸਟਰ ਨੇ ਡਾਕਟਰ ਤੋਂ ਮੰਗੀ 2 ਕਰੋੜ ਦੀ ਫਰੌਤੀ, ਦੇਖੋ...

ਪੰਜਾਬ : ਗੈਂਗਸਟਰ ਨੇ ਡਾਕਟਰ ਤੋਂ ਮੰਗੀ 2 ਕਰੋੜ ਦੀ ਫਰੌਤੀ, ਦੇਖੋ ਵੀਡਿਓ

ਨਾ ਦੇਣ ਦੀ ਸੂਰਤ ‘ਚ ਪਰਿਵਾਰ ਸਮੇਤ ਮਾਰਨ ਦੀ ਦਿੱਤੀ ਧਮਕੀ

ਤਰਨ ਤਾਰਨ : ਭਿੱਖੀਵਿੰਡ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਦੇ ਡਾਕਟਰ ਨੂੰ ਗੈਂਗਸਟਰਾਂ ਵੱਲੋਂ 2 ਕਰੋੜ ਰੁਪਏ ਦੀ ਫਰੌਤੀ ਦੀ ਮੰਗ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੈਸਾ ਨਾ ਦੇਣ ਦੀ ਸੂਰਤ ਵਿੱਚ ਡਾਕਟਰ ਅਤੇ ਉਸਦੇ ਪਰਿਵਾਰ ਨੂੰ ਗੈਂਗਸਟਰ ਵੱਲੋਂ ਜਾਨੋ ਮਾਰਨ ਦੀ ਗੱਲ ਕਹੀ ਜਾ ਰਹੀ ਹੈ । ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਡਾਕਟਰ ਹਰਤੇਸ਼ ਪੁੱਤਰ ਸੁਭਾਸ਼ ਚੰਦਰ ਵਾਸੀ ਭਿੱਖੀਵਿੰਡ ਨੇ ਦੱਸਿਆ ਕਿ ਉਸ ਨੂੰ ਬੀਤੇ ਕੁਝ ਦਿਨਾਂ ਤੋਂ ਇੱਕ ਗੈਂਗਸਟਰ ਵੱਲੋਂ ਕਾਲ ਰਾਹੀਂ ਵਿਦੇਸ਼ੀ ਨੰਬਰ ਤੋਂ ਧਮਕੀਆਂ ਮਿਲ ਰਹੀਆਂ ਹਨ। ਜਿਸ ਸਬੰਧੀ ਉਸਨੇ ਇੱਕ ਲਿਖਤੀ ਦਰਖਾਸਤ ਥਾਣਾ ਭਿੱਖੀਵਿੰਡ ਵਿਖੇ ਦਰਜ ਕਰਵਾਈ ਹੈ।

ਪਰੰਤੂ ਡਾਕਟਰ ਵੱਲੋਂ ਰੋਸ਼ ਜਤਾਇਆ ਜਾ ਰਿਹਾ ਹੈ ਕਿ ਪੁਲਿਸ ਉਕਤ ਗੈਂਗਸਟਰ ਨੂੰ ਲੱਭਣ ਵਿੱਚ ਅਸਫਲ ਹੋ ਰਹੀ ਹੈ। ਡਾਕਟਰ ਹਰਤੇਸ਼ ਚੋਪੜਾ ਨੇ ਕਿਹਾ ਕਿ ਜੇਕਰ ਉਸਦੇ ਪਰਿਵਾਰ ਦਾ ਕੋਈ ਨਿੱਜੀ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਵਾਰ ਪ੍ਰਸ਼ਾਸਨ ਹੋਵੇਗਾ। ਇਸ ਮਾਮਲੇ ਸੰਬੰਧੀ ਡਾਕਟਰ ਹਰਤੇਸ਼ ਚੋਪੜਾ ਨੇ ਭਿਖੀਵਿਡ ਸ਼ਹਿਰ ਦੇ ਵਾਸੀਆਂ ਨੂੰ ਪੂਰਾ ਸ਼ਹਿਰ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨ ਦੀ ਅਪੀਲ ਵੀ ਕੀਤੀ ਹੈ।

Disclaimer

All news on Encounter India are computer generated and provided by third party sources, so read and verify carefully. Encounter India will not be responsible for any issues.

- Advertisement -

LEAVE A REPLY

Please enter your comment!
Please enter your name here

Must Read

- Advertisement -

You cannot copy content of this page