ਪੰਜਾਬ : ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਦੇਖੋ ਵੀਡਿਓ

ਪੰਜਾਬ : ਬੱਸ ਡਰਾਈਵਰ ਨੇ ਪੇਸ਼ ਕੀਤੀ ਇਮਾਨਦਾਰੀ ਦੀ ਮਿਸਾਲ, ਦੇਖੋ ਵੀਡਿਓ

ਬਟਾਲਾ : ਬੱਸ ਸਟੈਂਡ ਤੇ ਪਨਬੱਸ ਡਰਾਈਵਰ ਤਿਰਲੋਕ ਸਿੰਘ ਦੀ ਚਰਚਾ ਹੋ ਰਹੀ ਹੈ। ਉਸਦੀ ਉਸ ਇਮਾਨਦਾਰੀ ਦੀ ਜਿਸਨੇ ਬੀਤੇ ਕੁਝ ਮਹੀਨੇ ਪਹਿਲਾ ਸੋਨੇ ਦੇ ਗਹਿਣੇ ਅਤੇ ਹੋਰ ਸਾਮਾਨ ਵਾਲਾ ਬੈਗ ਜੋ ਉਸਦੀ ਬੱਸ 'ਚ ਕਿਸੇ ਸਵਾਰੀ ਦਾ ਰਹਿ ਗਿਆ। ਉਸ ਨੇ ਮੋੜ ਦਿਤਾ ਸੀ। ਹੁਣ ਦੋਬਾਰਾ ਉਸਦੀ ਬੱਸ 'ਚ ਕਿਸੇ ਸਵਾਰੀ ਦਾ ਇਕ ਮਹਿੰਗਾ ਮੋਬਾਈਲ ਫੋਨ ਰਹਿ ਗਿਆਤਾਂ ਹੁਣ ਦੋਬਾਰਾ ਤਿਰਲੋਕ ਸਿੰਘ ਨੇ ਉਸ ਫੋਨ ਦੇ ਸਹੀ ਮਾਲਕ ਦੀ ਭਾਲ ਕਰ ਉਸ ਵਿਅਕਤੀ ਨੂੰ ਉਸ ਦਾ ਫੋਨ ਮੋੜ ਦਿਤਾ ਹੈ।

ਉਥੇ ਹੀ ਤਿਰਲੋਕ ਸਿੰਘ ਦਾ ਕਹਿਣਾ ਹੈ ਕਿ ਅਕਸਰ ਮੁਸਾਫ਼ਿਰ ਕਈ ਵਾਰ ਆਪਣਾ ਸਾਮਾਨ ਬੱਸਾਂ ਚ ਛੱਡ ਜਾਂਦੇ ਹਨ ਅਤੇ ਉਸ ਨਾਲ ਵੀ ਬੀਤੇ ਕਲ ਕੁਝ ਇਸ ਤਰ੍ਹਾਂ ਹੀ ਹੋਇਆ। ਜਦ ਉਹ ਚੰਡੀਗੜ੍ਹ ਤੋਂ ਬਟਾਲਾ ਵਾਪੀਸ ਆ ਰਿਹਾ ਸੀ ਤਾਂ ਰਾਹ ਚ ਉਸ ਨੂੰ ਪਤਾ ਲਗਾ ਕਿ ਉਸਦੀ ਬਸ ਚ ਕਿਸੇ ਸਵਾਰੀ ਦਾ ਮੋਬਾਈਲ ਫੋਨ ਹੈ। ਪਹਿਲਾ ਤਾ ਉਸ ਨੇ ਕਾਫੀ ਇੰਤਜ਼ਾਰ ਕੀਤਾ ਕਿ ਉਸ ਫੋਨ ਤੇ ਕੋਈ ਫੋਨ ਆਵੇਗਾ। ਲੇਕਿਨ ਭਾਲ ਲਈ ਉਦੋਂ ਤਾ ਫੋਨ ਨਹੀਂ ਆਇਆ। ਲੇਕਿਨ ਹੁਣ ਉਸਨੂੰ ਇਕ ਵਿਅਕਤੀ ਨੇ ਫੋਨ ਕਰ ਦੱਸਿਆ ਕਿ ਇਹ ਫੋਨ ਉਸਦਾ ਹੈ।

ਉਸਨੇ ਮੰਗ ਕੀਤੀ ਕਿ ਉਹ ਬੱਸ ਦੀ ਟਿਕਟ ਲੈਕੇ ਆਵੇ ਤਾਂ ਆਪਣਾ ਮੋਬਾਈਲ ਫੋਨ ਲੈ ਜਾਵੇ। ਬਲਾਚੌਰ ਤੋਂ ਇਹ ਵਿਅਕਤੀ ਪਹੁੰਚਿਆ ਹੈ ਅਤੇ ਉਸ ਨੂੰ ਮੈ ਇਹ ਫੋਨ ਸੌੰਪ ਦਿਤਾ ਹੈ। ਉਥੇ ਹੀ ਇਸ ਮਹਿੰਗੇ ਮੋਬਾਈਲ ਫੋਨ ਦਾ ਅਸਲ ਮਾਲਿਕ ਨਰਿੰਦਰ ਨੇ ਦੱਸਿਆ ਕਿ ਉਸਦਾ ਮੋਬਾਈਲ ਗ਼ਲਤੀ ਨਾਲ ਬਸ ਚ ਰਹਿ ਗਇਆ। ਉਸ ਦੇ ਫੋਨ ਚ ਜਰੂਰੀ ਰਿਕਾਰਡ ਸੀ ਅਤੇ ਮਹਿੰਗਾ ਫੋਨ ਸੀ। ਉਹ ਧੰਨਵਾਦੀ ਹੈ ਇਸ ਬੱਸ ਡਰਾਈਵਰ ਦਾ ਜਿਸ ਨੇ ਇਮਾਨਦਾਰੀ ਦਿਖਾਈ ਅਤੇ ਉਸਦਾ ਮੋਬਾਈਲ ਫੋਨ ਵਾਪਿਸ ਮਿਲ ਗਿਆ ਹੈ।