ਪੰਜਾਬ : ਨੂੰਹ ਨੇ ਬੱਚੀ ਨੂੰ ਨਾਲ ਲੈਕੇ ਸੋਹਰੇ ਘਰ ਸਾਹਮਣੇ ਗਲੀ 'ਚ ਬੈਠ ਕੇ ਕੀਤਾ ਹਾਈਵੋਲਟੇਜ ਡਰਾਮਾ, ਦੇਖੋ ਵੀਡਿਓ

ਪੰਜਾਬ : ਨੂੰਹ ਨੇ ਬੱਚੀ ਨੂੰ ਨਾਲ ਲੈਕੇ ਸੋਹਰੇ ਘਰ ਸਾਹਮਣੇ ਗਲੀ 'ਚ ਬੈਠ ਕੇ ਕੀਤਾ ਹਾਈਵੋਲਟੇਜ ਡਰਾਮਾ, ਦੇਖੋ ਵੀਡਿਓ

ਬਟਾਲਾ : ਨੂੰਹ ਨੇ ਆਪਣੀ ਛੋਟੀ ਬੱਚੀ ਨੂੰ ਨਾਲ ਲੈਕੇ ਸੋਹਰੇ ਘਰ ਸਾਹਮਣੇ ਗਲੀ ਵਿੱਚ ਬੈਠ ਕੇ ਹਾਈਵੋਲਟੇਜ ਡਰਾਮਾ ਕੀਤਾ। ਮਾਮਲਾ ਸੋਹਰਿਆ ਵਲੋਂ ਨੂੰਹ ਨੂੰ ਘਰ ਨਾ ਵੜਨ ਦੇਣ ਦਾ ਹੈ। ਗੱਲ ਬਾਤ ਦੋਰਾਨ ਸਾਕਸ਼ੀ (ਲੜਕੀ) ਨੇ ਕਿਹਾ ਕਿ ਮੇਰੇ ਪਤੀ ਨੇ ਮੇਰੇ ਨਾਲ ਮਾਰ ਕੁਟਾਈ ਕਰਕੇ ਘਰੋਂ ਕਢ ਦਿਤਾ ਸੀ।

ਜਦੋਂ ਮੇਰਾ ਪੇਕਾ ਘਰ ਮੈਨੂੰ ਸੋਹਰੇ ਘਰ ਛੱਡਣ ਆਏ ਤੇ ਮੇਰੀ ਸੱਸ ਨੇ ਘਰ ਵੜਨ ਤੋਂ ਮਨਾ ਕਰ ਦਿੱਤਾ। ਅੱਜ ਵੀ ਮੈਂ ਜਬਰਦਸਤੀ ਸੋਹਰੇ ਘਰ ਆਈ ਹਾਂ। ਦੂਸਰੇ ਪਾਸੇ ਲੜਕੀ ਦੀ ਸੱਸ ਦਾ ਕਹਿਣਾ ਹੈ ਕਿ ਮੇਰੀ ਨੂੰਹ ਦੀ ਬੋਲਣੀ ਠੀਕ ਨਹੀਂ ਹੈ। ਗੁਸੇ ਵਿੱਚ ਹੋ ਸਕਦਾ ਉਸਦੇ ਪਤੀ ਨੇ ਥੱਪੜ ਮਾਰਿਆ ਹੋਵੇ।