ਪੰਜਾਬ: ਇਸ ਇਲਾਕੇ 'ਚ ਕਿਸਾਨਾਂ ਨੇ ਰੱਖ ਦਿਤਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਦਾ ਨਾ, ਦੇਖੋ ਵੀਡੀਓ

ਪੰਜਾਬ: ਇਸ ਇਲਾਕੇ 'ਚ ਕਿਸਾਨਾਂ ਨੇ ਰੱਖ ਦਿਤਾ ਬਾਬਾ ਬੰਦਾ ਸਿੰਘ ਬਹਾਦਰ ਚੌਕ ਦਾ ਨਾ, ਦੇਖੋ ਵੀਡੀਓ

ਗੁਰਦਾਸਪੁਰ: ਪਿੰਡ ਗੁਰਦਾਸ ਨੰਗਲ ਵਿੱਚ ਅਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਗਿਰਿਫਤਾਰੀ ਹੋਈ ਸੀ।  ਜਿਸਦੇ ਚਲਦਿਆਂ  ਕਿਰਤੀ ਕਿਸਾਨ ਯੂਨੀਅਨ ਅਤੇ ਸਿੱਖ ਆਗੂਆਂ ਵੱਲੋਂ  ਨਬੀਪੁਰ ਚੌਂਕ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਫਲੈਕਸ ਬੋਰਡ ਲਗਾ ਕੇ ਇਸ ਚੌਂਕ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਮ ਦੇ ਦਿੱਤਾ ਗਿਆ। ਕਿਸਾਨਾਂ ਨੇ  ਕਿਹਾ ਕਿ ਡੀਸੀ ਗੁਰਦਾਸਪੁਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਕਿ ਇਸ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਕਾਗਜਾਂ ਵਿੱਚ ਵੀ ਕੀਤਾ ਜਾਵੇ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਸ ਚੌਂਕ ਦਾ ਨਾਮ ਬਦਲਣ ਨਹੀਂ ਦਿੱਤਾ ਜਾਏਗਾ। 

ਇੱਸ ਸਬੰਧੀ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਸਤਬੀਰ ਸਿੰਘ ਸੁਲਤਾਨੀ ਅੱਤੇ ਸਿੱਖ ਆਗੂਆਂ ਨੇ ਦਸਿਆ ਕੀ ਬੜੇ ਲੰਬੇ ਸਮੇਂ ਤੋਂ ਕਲਾਨੌਰ ਰੋਡ ਤੇ ਸਥਿਤ ਇੱਕ ਚੌਂਕ ਹੈ। ਜਿਸਦਾ ਕੋਈ ਵੀ ਨਾਮ ਨਹੀਂ ਰੱਖਿਆ ਗਿਆ ਇਸ ਕਰਕੇ ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਸਿੱਖ ਆਗੂਆਂ ਵੱਲੋਂ ਇਸ ਜਗ੍ਹਾ ਦੇ ਉੱਪਰ ਬਾਬਾ ਬੰਦਾ ਸਿੰਘ ਬਹਾਦਰ ਦੇ ਫਲੈਕਸ ਲਗਾ ਕੇ ਇਸ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਰੱਖ ਦਿੱਤਾ ਗਿਆ ਹੈ। ਇਸ ਸਬੰਧੀ ਡੀਸੀ ਗੁਰਦਾਸਪੁਰ ਨੂੰ ਪਹਿਲਾਂ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਇਸ ਚੌਂਕ ਦਾ ਨਾਮ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਰੱਖਣਾ ਚਾਹੁੰਦੇ ਹਨ ਉਹਨਾਂ ਕਿਹਾ ਕਿ ਇਸ ਸਬੰਧੀ ਨਗਰ ਕੌਂਸਲ ਨੂੰ ਵੀ ਲਿਖਤੀ ਰੂਪ ਵਿੱਚ ਦੇ ਦਿੱਤਾ ਜਾਵੇਗਾ।