ਪੰਜਾਬ : ਹਸਪਤਾਲ ਚੋਂ ਭੱਜੇ ਕੈਦੀ ਨੂੰ ਕਾਬੂ ਕਰਨ ਵਾਲਾ ਆਟੋ ਡਰਾਈਵਰ ਆਇਆ ਮੀਡੀਆ ਸਾਹਮਣੇ, ਦੇਖੋ ਵੀਡਿਓ

ਪੰਜਾਬ : ਹਸਪਤਾਲ ਚੋਂ ਭੱਜੇ ਕੈਦੀ ਨੂੰ ਕਾਬੂ ਕਰਨ ਵਾਲਾ ਆਟੋ ਡਰਾਈਵਰ ਆਇਆ ਮੀਡੀਆ ਸਾਹਮਣੇ, ਦੇਖੋ ਵੀਡਿਓ

ਅੰਮ੍ਰਿਤਸਰ : ਅੰਮ੍ਰਿਤਸਰ ਦੇ ਸਿਵਲ ਹਸਪਤਾਲ ਚ ਪਿਛਲੇ ਦਿਨੀ ਇੱਕ ਕੈਦੀ ਦੇ ਭੱਜ ਜਾਣ ਦੀ ਖਬਰ ਆਈ ਸੀ, ਜਿਸ ਦੌਰਾਨ ਪੁਲਿਸ ਮੁਲਾਜ਼ਮ ਵੱਲੋਂ ਉਸ ਕੈਦੀ ਨੂੰ ਕਾਬੂ ਕਰਦੇ ਕਰਦੇ ਪੁਲਿਸ ਮੁਲਾਜ਼ਮ ਨੂੰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ। ਪੁਲਿਸ ਮੁਲਾਜ਼ਮ ਦੇ ਨਾਲ ਉਸ ਕੈਦੀ ਨੂੰ ਕਾਬੂ ਕਰਨ ਵਾਲਾ ਆਟੋ ਡਰਾਈਵਰ ਵੀ ਹੁਣ ਮੀਡੀਆ ਦੇ ਸਾਹਮਣੇ ਆਇਆ ਹੈ। 

ਆਟੋ ਡਰਾਈਵਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਵਿੱਚ ਮੌਜੂਦ ਸੀ ਜਿਸ ਦੌਰਾਨ ਇੱਕ ਵਿਅਕਤੀ ਭੱਜਾ ਜਾ ਰਿਹਾ ਸੀ ਤਾਂ ਉਸ ਦੇ ਪਿੱਛੇ ਪੁਲਿਸ ਮੁਲਾਜ਼ਮ ਭੱਜ ਰਿਹਾ ਸੀ ਤਾਂ ਉਸਨੇ ਕੈਦੀ ਨੂੰ ਫੜਨ ਦੇ ਵਿੱਚ ਪੁਲਿਸ ਮੁਲਾਜ਼ਮ ਦੀ ਮਦਦ ਕੀਤੀ, ਜਿਸਤੋਂ ਬਾਅਦ ਪੁਲਿਸ ਮੁਲਾਜ਼ਮ ਕਾਫੀ ਸਾਹੋ-ਸਾਹੀ ਹੋ ਗਿਆ ਅਤੇ ਫਿਰ ਉਸਨੇ ਆਪਣੇ ਆਟੋ ਦੇ ਵਿੱਚ ਕੈਦੀ ਨੂੰ ਤੇ ਪੁਲਿਸ ਮੁਲਾਜ਼ਮ ਨੂੰ ਬਿਠਾਇਆ ਤੇ ਸਿਵਲ ਹਸਪਤਾਲ ਲੈ ਗਿਆ, ਜਿਸ ਦੌਰਾਨ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੂੰ ਸਾਹ ਦੀ ਦਿੱਕਤ ਆਉਣ ਲੱਗੀ ਅਤੇ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਉਸ ਦੇ ਆਟੋ ਵਿੱਚ ਹੀ ਡਿੱਗ ਗਿਆ ਅਤੇ ਉਸ ਦੀ ਦਸਤਾਰ ਵੀ ਆਟੋ ਦੇ ਪਿਛਲੇ ਪਾਸੇ ਡਿੱਗ ਗਈ ਸੀ। 

ਆਟੋ ਡਰਾਈਵਰ ਨੇ ਦੱਸਿਆ ਉਸ ਤੋਂ ਬਾਅਦ ਉਸਨੇ ਪੁਲਿਸ ਮੁਲਾਜ਼ਮ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਅਤੇ ਭੱਜੇ ਕੈਦੀ ਨੂੰ ਪੁਲਿਸ ਦੇ ਹਵਾਲੇ ਕੀਤਾ ਅਤੇ ਫਿਰ ਉਹ ਉਥੋਂ ਚਲਾ ਗਿਆ, ਲੇਕਿਨ ਉਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ ਅਤੇ ਉਸ ਪੁਲਿਸ ਮੁਲਾਜ਼ਮ ਦੀ ਦਸਤਾਰ ਵੀ ਉਸਦੇ ਆਟੋ ਵਿੱਚ ਪਈ ਸੀ ਅਤੇ ਹੁਣ ਉਹ ਉਸ ਪੁਲਿਸ ਮੁਲਾਜ਼ਮ ਦੀ ਦਸਤਾਰ ਬੜੇ ਹੀ ਮਾਨ ਸਤਿਕਾਰ ਦੇ ਨਾਲ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਸੌਂਪ ਕੇ ਆਉਣਗੇ ।

ਜ਼ਿਕਰ ਯੋਗ ਹੈ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਏਐਸਆਈ ਪਰਮਜੀਤ ਸਿੰਘ ਵੱਲੋਂ ਇੱਕ ਕੈਦੀ ਦਾ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਮੌਕਾ ਦੇਖਦੇ ਹੋਏ ਕੈਦੀ ਪਰਮਜੀਤ ਸਿੰਘ ਏਐਸਆਈ ਤੋਂ ਹੱਥ ਛੁਡਾ ਕੇ ਉਥੋਂ ਭੱਜਣ ਲੱਗਾ, ਜਿਸ ਤੋਂ ਬਾਅਦ ਬੜੀ ਬਹਾਦਰੀ ਦੇ ਨਾਲ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਵੱਲੋਂ ਉਸ ਕੈਦੀ ਨੂੰ ਕਾਬੂ ਕਰਨ ਦੀ ਖਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਹਾਰਟ ਅਟੈਕ ਦੇ ਨਾਲ ਪਰਮਜੀਤ ਸਿੰਘ ਦੀ ਹਸਪਤਾਲ ਦੇ ਵਿੱਚ ਹੀ ਮੌਤ ਹੋਣ ਦੀ ਖਬਰ ਆਈ ਸੀ ਅਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਕੈਦੀ ਨੂੰ ਫੜਨ ਦੇ ਵਿੱਚ ਆਟੋ ਡਰਾਈਵਰ ਦਾ ਅਹਿਮ ਰੋਲ ਹੈ, ਜਿਸ ਦੀ ਕਿ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਆਟੋ ਡਰਾਈਵਰ ਵੱਲੋਂ ਬੜੀ ਬਹਾਦਰੀ ਦੇ ਨਾਲ ਪੁਲਿਸ ਮੁਲਾਜ਼ਮ ਦੀ ਮਦਦ ਕਰਦੇ ਹੋਏ ਉਸ ਕੈਦੀ ਨੂੰ ਕਾਬੂ ਕੀਤਾ ਹੈ।