ਪੰਜਾਬ : ਪੁਲਿਸ ਨੇ ਕਤਲ ਮਾਮਲੇ ਦਾ ਮੁੱਖ ਆਰੋਪੀ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਕਤਲ ਮਾਮਲੇ ਦਾ ਮੁੱਖ ਆਰੋਪੀ ਕੀਤਾ ਗ੍ਰਿਫਤਾਰ, ਦੇਖੋ ਵੀਡਿਓ

ਅੰਮ੍ਰਿਤਸਰ :  ਪੁਰਾਣੀ ਰੰਜਿਸ਼ ਰੱਖਦੇ ਹੋਏ ਇੱਕ ਵਿਅਕਤੀ ਵੱਲੋਂ 11 ਅਗਸਤ 2023 ਨੂੰ ਬਟਾਲਾ ਰੋਡ ਬਾਂਕੇ ਬਿਹਾਰੀ ਗਲੀ ਵਿੱਚ ਸ਼ਰੇਆਮ ਇੱਕ ਵਿਅਕਤੀ ਦੇ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮਾਮਲੇ ਨੂੰ ਟਰੇਸ ਕਰਦੇ ਹੋਏ ਪੁਲਿਸ ਵੱਲੋਂ 24 ਘੰਟਿਆਂ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਲੇਕਿਨ ਵਿਅਕਤੀ ਦਾ ਕਤਲ ਕਰਨ ਵਾਲਾ ਮੁੱਖ ਆਰੋਪੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਸੀ। ਜਿਸ ਨੂੰ ਕਿ ਹੁਣ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਅਤੇ ਉਸ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਇੱਕ ਪਿਸਤੋਲ ਵੀ ਬਰਾਮਦ ਕਰ ਲਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਨੌਰਥ ਵਰਿੰਦਰ ਖੋਸਾ ਨੇ ਦੱਸਿਆ ਕਿ 11 ਅਗਸਤ ਨੂੰ ਬਟਾਲਾ ਰੋਡ ਦੇ ਉੱਪਰ ਰਾਹੁਲ ਨਾਮਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ ਅਤੇ ਇਸ ਦੇ ਮੁੱਖ ਆਰੋਪੀ ਵਿਕਾਸ ਸਾਹੀ ਉਰਫ ਵਿੱਕੀ ਦੀ ਪੁਲਿਸ ਭਾਲ ਕਰ ਰਹੀ ਸੀ। ਪਿਛਲੇ ਮਹੀਨੇ ਮਟੋਲ ਥਾਣੇ ਦੇ ਵਿੱਚ ਐਨਡੀਪੀਐਸ ਐਕਟ ਦੇ ਅਧੀਨ ਵਿਕਾਸ ਸਾਹਿਤ ਦੇ ਉੱਪਰ ਮਾਮਲਾ ਦਰਜ ਹੋਇਆ ਸੀ । ਮਟੋਰ ਪੁਲਿਸ ਨੇ ਵਿਕਾਸ ਸ਼ਾਹੀ ਉਰਫ ਵਿੱਕੀ ਨੂੰ ਗ੍ਰਿਫਤਾਰ ਵੀ ਕਰ ਲਿੱਤਾ ਸੀ ਅਤੇ ਹੁਣ ਥਾਣਾ ਸਦਰ ਪੁਲਿਸ ਵੱਲੋਂ ਪ੍ਰੋਡਕਸ਼ਨ ਵਾਰੰਟ ਤੇ ਅੰਮ੍ਰਿਤਸਰ ਲਿਆਂਦਾ ਗਿਆ ਹੈ। ਇਸ ਦੇ ਕਬਜ਼ੇ ਚੋਂ ਪਿਸਤੋਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਹੋਇਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਦੀ ਮ੍ਰਿਤਕ ਵਿਅਕਤੀ ਦੇ ਨਾਲ ਪੁਰਾਣੀ ਰੰਜਿਸ਼ ਸੀ। ਪੁਰਾਣੀ ਰੰਜਿਸ਼ ਦੇ ਤਹਿਤ ਹੀ ਵਿਕਾਸ ਸ਼ਾਹੀ ਵੱਲੋਂ ਰਾਹੁਲ ਦਾ ਕਤਲ ਕੀਤਾ ਗਿਆ ਸੀ। ਪੁਲਿਸ ਵੱਲੋਂ ਹੁਣ ਇਸ ਮਾਮਲੇ ਦੇ ਵਿੱਚ ਮੁੱਖ ਆਰੋਪੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ।