ਪੰਜਾਬ : ਪੁਲਿਸ ਕਮਿਸ਼ਨਰ ਨੇ ਇਲਾਕਾ ਵਾਸੀਆਂ ਨਾਲ ਕੀਤੀ ਪਬਲਿਕ ਮੀਟਿੰਗ, ਦੇਖੋ ਵੀਡਿਓ

ਪੰਜਾਬ : ਪੁਲਿਸ ਕਮਿਸ਼ਨਰ ਨੇ ਇਲਾਕਾ ਵਾਸੀਆਂ ਨਾਲ ਕੀਤੀ ਪਬਲਿਕ ਮੀਟਿੰਗ, ਦੇਖੋ ਵੀਡਿਓ

ਅੰਮ੍ਰਿਤਸਰ : ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਚਾਰਜ ਸਾਂਭਣ ਤੋਂ ਬਾਅਦ ਲਗਾਤਾਰ ਹੀ ਪੁਲਿਸ ਵੱਲੋਂ ਪੂਰੇ ਇਲਾਕੇ ਵਿੱਚ ਸਖਤੀ ਵਿਖਾਈ ਜਾ ਰਹੀ ਹੈ। ਦੂਸਰੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਟਰੈਫਿਕ ਦੀ ਸਮੱਸਿਆ ਸਬ ਤੋਂ ਜਿਆਦਾ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਵਿੱਚ ਲੰਬੇ ਲੰਬੇ ਟ੍ਰੈਫਿਕ ਦੇ ਜਾਮ ਦੇ ਕਾਰਨ ਸ਼ਹਿਰ ਵਾਸੀ ਖਾਸ ਪਰੇਸ਼ਾਨ ਨਜ਼ਰ ਆ ਰਹੇ ਹਨ। ਲੋਹੜੀ ਦਾ ਤਿਉਹਾਰ ਨਜ਼ਦੀਕ ਹੋਣ ਕਰਕੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੇ ਬਾਹਰ ਵੀ ਦੁਕਾਨਾਂ ਤੇ ਸਮਾਨ ਲਗਾਇਆ ਗਿਆ ਹੈ। ਜਿਸ ਕਰਕੇ ਟਰੈਫਿਕ ਜਿਆਦਾ ਵਧਦੀ ਜਾ ਰਹੀ ਹੈ। ਦੂਜੇ ਪਾਸੇ ਅੱਜ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਅੰਮ੍ਰਿਤਸਰ ਦੇ ਭੀੜ ਭਾੜ ਵਾਲੇ ਇਲਾਕੇ ਮਜੀਠ ਮੰਡੀ ਵਿਖੇ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ। ਇਸ ਦੌਰਾਨ ਇਲਾਕਾ ਵਾਸੀਆਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਗਈਆਂ।

ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਵੀ ਆਮ ਲੋਕਾਂ ਦੇ ਨੁਮਾਇੰਦੇ ਵਿੱਚ ਆਏ ਤੇ ਆਮ ਲੋਕਾਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਕੰਪਲੇਂਟ ਸੀ, ਉਹ ਵੀ ਕੀਤੀਆਂ। ਬਹੁਤ ਸੋਹਣੇ ਸੁਝਾਵ ਵੀ ਲੋਕਾ ਨੇ ਦਿਤੇ ਤੇ ਜਿਆਦਾ ਲੋਕਾ ਨੂੰ ਟਰੈਫਿਕ ਤੇ ਇਨਕੋਚਮੈਂਟ ਨਾਲ ਸੰਬਧਤ ਮੁਸ਼ਕਲਾਂ ਆ ਰਹਿਆ ਹੈ ਤੇ ਉਸ ਲਈ ਅਸੀਂ ਕਾਰਪੋਰੇਸ਼ਨ ਨਾਲ ਮੀਟਿੰਗ ਕਰ ਰਹੇ ਹਾਂ। ਪੁਲਿਸ ਦਾ ਜੌ ਏਰੀਆ ਹੈ, ਓਹਦੇ ਲਈ ਪੁਲਸ ਟੀਮ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਦੀ ਗੱਲ ਹੋਈ ਹੈ। ਉਹ ਉਹਦੇ ਫੋਰਵਰਡ ਬੈਕਵਰਡ ਲਿੰਕ ਦੇ ਪਿੱਛੇ ਕਾਫੀ ਰਿਕਵਰੀਜ ਹੋਈਆਂ ਅਤੇ ਚਾਈਨਾ ਡੋਰ ਦੇ ਖਿਲਾਫ ਹੋਰ ਵੀ ਕੰਪੇਨ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਤਾਂ ਜੋ ਕਿ ਬਿਲਕੁਲ ਜੜ ਤੱਕ ਪਹੁੰਚ ਸਕੀਏ ਤੇ ਜੋਂ ਵੀ ਸਪਲਾਈ ਕਿੱਥੋਂ ਹੁੰਦੀ, ਉਸ ਤੱਕ ਪਹੁੰਚਿਆ ਜਾ ਸਕੇ। ਇਸ ਤੋਂ ਇਲਾਵਾ ਆਮ ਸ਼ਹਿਰ ਵਾਸੀਆਂ ਨੇ ਪੁਲਿਸ ਤੋਂ ਪੁਲਿਸ ਦੀ ਗਸ਼ਤ ਵਧਾਉਣ ਦੀ ਅਪੀਲ ਕੀਤੀ ਹੈ।

ਉਸ ਦੇ ਮੱਦੇਨਜ਼ਰ ਵੀ ਪੁਲਿਸ ਟੀਮਾਂ ਲਗਾ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਅੰਮ੍ਰਿਤਸਰ ਸ਼ਹਿਰ ਦੇ ਬਾਹਰੋਂ ਖਾਸ ਕਰ ਮਾਲਵੇ ਤੋਂ ਜੋ ਲੋਕ ਜੀਪੀਐਸ ਦੀ ਮਦਦ ਦੇ ਨਾਲ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਉਂਦੇ ਹਨ ਅਤੇ ਜੀਪੀਐਸ ਤੇ ਰਸਤਾ ਗਲਤ ਹੋਣ ਕਾਰਨ ਉਹ ਭਟਕ ਜਾਂਦੇ ਹਨ। ਉਹ ਮਜੀਠ ਮੰਡੀ ਜੇ ਭੀੜਭਾੜ ਵਾਲੇ ਇਲਾਕਿਆਂ ਵਿੱਚ ਫਸ ਜਾਂਦੇ ਹਨ ਉਸ ਦੇ ਲਈ ਵੀ ਕਾਰਪੋਰੇਸ਼ਨ ਨਾਲ ਮੀਟਿੰਗ ਕਰਕੇ ਰਸਤੇ ਵਿੱਚ ਜਗ੍ਹਾ ਜਗ੍ਹਾ ਤੇ ਸਾਈਨ ਬੋਰਡ ਲਗਵਾਏ ਜਾ ਰਹੇ ਹਨ, ਤਾਂ ਜੋ ਕਿ ਦਰਬਾਰ ਸਾਹਿਬ ਮੱਥਾ ਟੇਕਣ ਆਣ ਵਾਲੇ ਸ਼ਰਧਾਲੂਆਂ ਨੂੰ ਕੁਝ ਤਰੀਕੇ ਦੀ ਪਰੇਸ਼ਾਨੀ ਨਾ ਆ ਸਕੇ ਅਤੇ ਸ਼ਹਿਰ ਦੇ ਅੰਦਰ ਵੱਖ-ਵੱਖ ਥਾਂ ਤੇ ਪਾਰਕਿੰਗ ਬਣਾਉਣ ਦੀ ਸੁਵਿਧਾ ਲਿਆਂਦੀ ਜਾ ਰਹੀ ਹੈ। ਤਾਂ ਜੋ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ ਦੇ ਵਿੱਚ ਜਿਆਦਾ ਭੀੜਪਾੜ ਨਾ ਹੋ ਸਕੇ। ਜਿਹੜੇ ਚਾਰ ਪਈਆ ਵਾਹਣ ਹਨ, ਉਹਨਾਂ ਨੂੰ ਪਾਰਕਿੰਗ ਚ ਲਗਵਾਇਆ ਜਾ ਸਕੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਅੱਜ ਪੁਲਿਸ ਵੱਲੋਂ ਪਬਲਿਕ ਦੇ ਨਾਲ ਪਹਿਲੀ ਮੀਟਿੰਗ ਕੀਤੀ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਮੀਟਿੰਗਾਂ ਜਾਰੀ ਰਹਿਣਗੀਆਂ।