ਪੰਜਾਬ : ਤੇਜ ਸਪੀਡ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਹੁਣ ਖੈਰ, ਦੇਖੋ ਵੀਡਿਓ

ਪੰਜਾਬ : ਤੇਜ ਸਪੀਡ ਵਾਹਨ ਚਲਾਉਣ ਵਾਲਿਆਂ ਦੀ ਨਹੀਂ ਹੁਣ ਖੈਰ, ਦੇਖੋ ਵੀਡਿਓ

ਫਿਰੋਜ਼ਪੁਰ : ਹਾਈਵੇ ਰੋਡ ਤੇ ਗੱਡੀ ਤੇਜ ਚਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ ਹੈ। ਪੁਲਿਸ ਨੇ ਨਵੇਂ ਬਣੇ ਪੁੱਲ ਤੇ ਸਪੀਡ ਰਡਾਰ ਮੀਟਰ ਲੱਗਿਆ ਗਇਆ ਹੈ। ਏਏਸਆਈ ਸੁਖਵਿੰਦਰ ਜੀਤ ਸਿੰਘ ਨੇ ਦੱਸਿਆ ਕਿ ਫਿਰੋਜ਼ਪੁਰ ਰੋਡ ਤੇ ਪੁਲ ਦੇ ਉਪਰ ਨਾਕਾ ਲਗਾਇਆ ਗਿਆ ਹੈ। ਇਹ ਓਵਰ ਸਪੀਡ ਦਾ ਨਾਕਾ ਲਗਾਇਆ ਹੋਇਆ ਹੈ। ਉਹਨਾਂ ਕਿਹਾ ਕਿਹਾ ਸਪੀਡ ਲਿਮਟ 60ਕਿਲੋਮੀਟਰ ਦੀ ਹੈ। ਜੇਕਰ ਕੋਈ ਵਿਅਕਤੀ ਇਸ ਸਪੀਡ ਲਿਮਿਟ ਤੋਂ ਉੱਪਰ ਚੱਲ ਰਿਹਾ ਹੈ ਉਸ ਦਾ ਚਲਾਨ ਕੀਤਾ ਜਾ ਰਿਹਾ ਹੈ।ਪੁਲਿਸ ਵੱਲੋਂ ਪੁੱਲ ਦੇ ਉੱਪਰ ਸਪੀਡ ਰਡਾਰ ਮੀਟਰ ਟਰੈਫਿਕ ਲਗਾਏ ਗਏ ਹਨ।

ਕਿਉਂਕਿ ਹਾਈਵੇ ਦੇ ਉੱਪਰ ਤੇਜ ਸਪੀਡ ਦੇ ਨਾਲ ਆਏ ਦਿਨ ਐਕਸੀਡੈਂਟ ਦੇਖਣ ਨੂੰ ਮਿਲਦੇ ਹਨ ਉਸ ਦੇ ਤਹਿਤ ਟਰੈਫਿਕ ਪੁਲਿਸ ਵੱਲੋਂ ਇਹ ਨਾਕਾ ਲਗਾਇਆ ਗਿਆ ਕੋਈ ਵੀ ਓਵਰ ਸਪੀਡ ਗੱਡੀ ਚਲਾਉਂਦਾ ਹੈ ਤਾਂ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਓਵਰ ਸਪੀਡ ਦਾ ਚਲਾਨ (ਕੋਟ ਦਾ ਚਲਾਨ) ਕਟਿਆ ਜਾਂਦਾ ਹੈ। ਉਹਨਾਂ ਕਿ 1 ਚਲਾਨ 1000 ਹਜਾਰ ਰੁਪਏ ਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਕ ਦਿਨ ਦੇ ਅੰਦਰ ਕਰੀਬ 20 -25 ਚਲਾਨ ਕਟੇ ਜਾਂਦੇ ਹਨ।