ਪੰਜਾਬ: ਸਤਲੁਜ ਦਰਿਆ ਵਿੱਚ ਪਾਣੀ ਆਉਣ ਦੇ ਕਾਰਨ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਵੜਿਆ ਪਾਣੀ, ਦੇਖੋ ਵੀਡਿਓ

ਪੰਜਾਬ: ਸਤਲੁਜ ਦਰਿਆ ਵਿੱਚ ਪਾਣੀ ਆਉਣ ਦੇ ਕਾਰਨ ਲੋਕਾਂ ਦੇ ਘਰਾਂ ਤੇ ਖੇਤਾਂ ਵਿੱਚ ਵੜਿਆ ਪਾਣੀ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ਸੰਦੀਪ ਸ਼ਰਮਾ- ਅਨੰਦਪੁਰ ਸਾਹਿਬ ਹਲਕੇ ਵਿੱਚ ਹੜ੍ਹਾਂ ਨਾਲ ਸਬੰਧਿਤ ਰੋਜ਼ਾਨਾ ਖ਼ਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ। ਅਤੇ ਗਰਾਉਂਡ ਜ਼ੀਰੋ ਤੇ ਪਹੁੰਚ ਕਰਨ ਮੌਕੇ ਤੇ ਹਾਲਾਤ ਦੇਖੇ ਜਾ ਰਹੇ ਹਨ ਅਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਜਾ ਰਹੀ ਹੈ। ਕਿ ਕਿਸ ਪ੍ਰਕਾਰ ਦੇ ਹਾਲਾਤ ਪਿੰਡਾਂ ਦੇ ਬਣੇ ਹੋਏ ਹਨ। ਅੱਜ ਅਸੀਂ ਪਹੁੰਚੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਮੇਂਹਦਲੀ ਕਲਾਂ ਜਿੱਥੇ ਆਨੰਦਪੁਰ ਸਾਹਿਬ ਦਾ ਇਹ ਪਿੰਡ ਹੜ੍ਹ ਦੇ ਕਾਰਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਹੈ।  ਅਤੇ ਕੱਲ੍ਹ ਵੀ ਸਤਲੁਜ ਦਰਿਆ ਵਿੱਚ ਭਾਰੀ ਪਾਣੀ ਆਉਣ ਦੇ ਕਾਰਨ ਘਰਾਂ ਵਿੱਚ ਖੇਤਾਂ ਵਿੱਚ ਪਾਣੀ ਵੜਿਆ ਪੰਜ ਤੋਂ ਸੱਤ ਫੁੱਟ ਪਾਣੀ ਬਣਿਆ ਹੋਇਆ ਸੀ। ਅਤੇ ਅੱਜ ਹਾਲਾਤ ਕੁਝ ਬਹਿਤਰ ਨਜ਼ਰ ਆ ਰਹੇ ਹਨ ਲੇਕਿਨ ਖਤਰਾ ਬਰਕਰਾਰ ਬਣਿਆ ਹੋਇਆ ਹੈ।

ਕਿਉਂਕਿ ਅਜੇ ਬਰਸਾਤ ਦੇ ਸ਼ੁਰੂਆਤੀ ਦਿਨ ਹਨ ਅਤੇ ਟੈਮ ਵੀ ਪੂਰੇ ਪਾਣੀ ਦਾ ਪੱਧਰ ਖਤਰ ਨਿਸ਼ਾਨ ਦੇ ਨਜ਼ਦੀਕ ਪਹੁੰਚਿਆ ਹੋਇਆ ਹੈ। ਫੰਡ ਗੇਟ ਖੋਲੇ ਜਾਂਦੇ ਹਨ ਜਾਂ ਹਿਮਾਚਲ ਦੇ ਉੱਪਰ ਇਲਾਕੇ ਵਿੱਚ ਭਾਰੀ ਮੀਂਹ ਪੈਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਹਾਲਾਤ ਵੱਧ ਤੋਂ ਵੱਧਤਰ ਬਣਦੇ ਨਜ਼ਰ ਆ ਸਕਦੇ ਹਨ।  ਲੇਕਿਨ ਪਿੰਡ ਵਾਸੀਆਂ ਨੇ ਵੀ ਰੂਪ ਲਗਾਏ ਹਨ ਕਿ ਪ੍ਰਸ਼ਾਸਨ ਪਿੰਡਾਂ ਵਿੱਚ ਆ ਕੇ ਖਾਨਾਪੂਰਤੀ ਕਰਦੇ ਹਨ ਪਰ ਕੋਈ ਢੁਕਵੇਂ ਪ੍ਰਬੰਧ ਨਜ਼ਰ ਨਹੀਂ ਆ ਰਹੇ। ਸਾਨੂੰ ਘਰ ਖਾਲੀ ਕਰਨ ਲਈ ਕਿਹਾ ਜਾਂਦਾ ਲੇਕਿਨ ਜਾਣਾ ਕਿੱਥੇ ਐ ਇਸ ਬਾਰੇ ਕੋਈ ਪੁਖ਼ਤਾ ਪ੍ਰਬੰਧ ਨਹੀਂ ਹਨ। ਪਿੰਡ ਵਿੱਚ ਪਾਣੀ ਆਉਣ ਦਾ ਕਾਰਨ ਦਰਿਆ ਵਿੱਚ ਪਾੜ ਪੈਣ ਨੂੰ ਦੱਸਿਆ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਪਹਿਲਾਂ ਪਾਣੀ ਘੱਟ ਸੀ।

ਅਗਰ ਬਨੰ  ਸਹੀ ਤਰੀਕੇ ਨਾਲ ਲਗਾਇਆ ਜਾਂਦਾ ਤਾਂ ਸਾਡਾ ਇੰਨਾ ਭਾਰੀ ਨੁਕਸਾਨ ਨਹੀਂ ਹੁੰਦਾ ਸਾਡੀਆਂ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਪਸ਼ੂਆਂ ਲਈ ਚਾਰੇ ਨਹੀਂ ਹੈ।  ਬੱਚੇ ਬਜ਼ੁਰਗ ਅਗਰ ਕੋਈ ਬਿਮਾਰ ਹੋ ਜਾਂਦੇ ਤਾਂ ਕੋਈ ਅਨੰਦ ਸਾਹਿਬ ਹੱਸਦਾ ਜਾਣ ਲਈ ਸਾਧਨ ਵੀ ਮੌਜੂਦ ਨਹੀਂ ਹਨ ਕਿਉਂਕਿ ਇਹ ਚਾਰੇ ਪਾਸੋਂ ਪਾਣੀ ਨਾਲ ਘਿਰੇ ਹੋਏ ਹਨ। ਅਤੇ ਕਿਸੇ ਵੇਲੇ ਵੀ ਪਾਣੀ ਦਾ ਪੱਧਰ ਵੱਧ ਸਕਦਾ ਹੈ ਅਤੇ ਖਤਰਾ ਬਣਿਆ ਹੋਇਆ ਹੈ। ਅਸੀਂ ਪਿੰਡ ਵਾਸੀ ਦਹਿਸ਼ਤ ਦੇ ਮਾਹੌਲ ਵਿੱਚ ਜੀਣ ਲਈ ਮਜਬੂਰ ਹੋ ਰਹੇ ਹਨ।