ਪੰਜਾਬ : ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

ਪੰਜਾਬ : ਲੁੱਟਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਆਰੋਪੀ ਗ੍ਰਿਫਤਾਰ, ਦੇਖੋ ਵੀਡਿਓ

4 ਬੈਟਰੀਆਂ, 2 ਦਾਤਰ ਅਤੇ ਇੱਕ ਖਿਡੋਣਾ ਪਿਸਤੋਲ ਬਰਾਮਦ

ਅੰਮ੍ਰਿਤਸਰ : ਪਿਛਲੇ ਕਈ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਵੱਧ ਰਹੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਵੱਲੋਂ ਜਗ੍ਹਾ ਜਗ੍ਹਾ ਤੇ ਨਾਕੇਬੰਦੀ ਕੀਤੀ ਹੋਈ ਹੈ। ਇਸ ਦੌਰਾਨ ਠਾਣਾ ਸੀ ਡਿਵੀਜ਼ਨ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਹਨਾਂ ਨੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸੀਟ ਵਿਜ਼ਨ ਤੇ ਮੁਖੀ ਰਕੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਵਿੱਚ ਲੁੱਟਾ ਖੋਹਾ ਚੋਰੀ ਦੇ ਖਿਲਾਫ ਚਲਾਈ ਗਈ ਮਹਿਮ ਤਹਿਤ ਪੁਲਸ ਨੇ ਨੀਰਜ ਕੁਮਾਰ ਉਰਫ ਰਾਜਾ ਤੇ ਚਰਨਜੀਤ ਉਰਫ ਵਿੱਕੀ, ਸਾਵਣ ਸਿੰਘ ਪੁੱਤਰ, ਭਾਰਤ ਸਿੰਘ, ਕਰਨ ਜੋਂ ਕਿ ਲੁੱਟਾ ਖੋਹਾਂ ਚੋਰੀ ਕਰਨ ਦੇ ਆਦੀ ਹਨ।

ਜੋ ਕਿ ਅੱਜ ਨੀਰਜ ਚਰਨਜੀਤ ਸਾਵਣ ਸਿੰਘ, ਪਾਰਸ ਸਿੰਘ ਕਰਨ ਤੇ ਜੱਗਾ ਉਕਤਾਨ ਰੇਲਵੇ ਲਾਈਨਾਂ ਗੁੱਜਰਪੁਰਾ ਲਾਗੇ ਇਕੱਠੇ ਹੋ ਕੇ ਲੁੱਟ ਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਜਿਸ ਤੇ ਪੁਲਿਸ ਪਾਰਟੀ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆ, ਉਸ ਜਗਹਾ ਪਰ ਰੇਡ ਕੀਤਾ ਗਿਆ। ਜਿਸ ਤੇ ਪੁਲਿਸ ਪਾਰਟੀ ਵੱਲੋਂ ਅਰੋਪੀ ਨੀਰਜ ਕੁਮਾਰ ਉਰਫ ਰਾਜਾ, ਚਰਨਜੀਤ ਉਰਫ ਵਿੱਕੀ, ਸਾਵਣ ਸਿੰਘ ਨੂੰ ਮੌਕੇ ਤੇ ਗਿਰਫਤਾਰ ਕੀਤਾ ਗਿਆ ਅਤੇ 3 ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਆਰੋਪਿਆੰ ਤੋਂ 4 ਬੈਟਰੀਆਂ, ਇੱਕ ਈ ਰਕਸ਼ਾ ਢਾਂਚਾ, 2 ਦਾਤਰ ਅਤੇ 1 ਖਿਡੋਣਾ ਪਿਸਟਲ ਬਰਾਮਦ ਕੀਤਾ ਗਿਆ ਹੈ।