ਜਲੰਧਰ: ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਡਾਕਟਰਾਂ ਨੂੰ ਕੀਤਾ ਸੰਬੋਧਨ

ਜਲੰਧਰ: ਪ੍ਰਿੰਸੀਪਲ ਡਾ ਜਗਰੂਪ ਸਿੰਘ ਨੇ ਡਾਕਟਰਾਂ ਨੂੰ ਕੀਤਾ ਸੰਬੋਧਨ

ਜਲੰਧਰ: ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਜਗਰੂਪ ਸਿੰਘ ਨੇ ਆਯੂਰਵੈਦਿਕ ਵਿਭਾਗ, ਚੰਡੀਗੜ੍ਹ ਦੇ ਸੱਦੇ ਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਸਿਮਸਟਰੇਸ਼ਨ ਚੰਡੀਗੜ੍ਹ ਵਿਖੇ ਟਰੇਨਿੰਗ ਲੈ ਰਹੇ ਆਯੂਰਵੈਦਿਕ ਡਾਕਟਰਾਂ ਨੂੰ ਆਲਟਰਨੇਟ ਮੈਡੀਸਨ  ਦੇ ਵਿਸ਼ੇ ਤੇ ਲੈਕਚਰ ਦਿੱਤਾ। ਇਸ ਪ੍ਰੋਗਰਾਮ ਵਿੱਚ ਗੁਰੂ ਰਵੀਦਾਸ ਆਯੂਰਵੈਦਿਕ ਯੂਨੀਵਰਸਿਟੀ ਹੋਸ਼ਿਆਰਪੁਰ ਦੇ ਰਜਿਸਟਰਾਰ, ਡਾ. ਸੰਜੀਵ ਗੋਇਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ। ਉਹਨਾਂ ਨਾਲ ਡਾ. ਰਵੀ ਕੁਮਾਰ ਡਾਇਰੈਕਟਰ, ਡਿਪਾਰਟਮੈਂਟ ਆਫ ਆਯੁਰਵੈਦ ਵੀ ਹਾਜ਼ਿਰ ਸਨ, ਜਿਨ੍ਹਾਂ ਦੀ ਦੇਖ ਰੇਖ ਹੇਠਾਂ ਹੀ ਇਹ ਟਰੇਨਿੰਗ ਪ੍ਰੋਗਾਮ ਕਰਵਾਇਆ ਜਾ ਰਿਹਾ ਹੈ। 

ਡਾ. ਜਗਰੂਪ ਨੇ ਸ਼ਿਵਾੰਬੂ ਚਿਕਿਤਸਾ ਪ੍ਰਣਾਲੀ ਸਬੰਧੀ ਪਾਵਰ ਪੁਆਇੰਟ ਪ੍ਰੀਸੈਂਟੇਸ਼ਨ ਰਾਹੀਂ ਆਪਣੇ ਵਿਚਾਰ ਟਰੇਨਿੰਗ ਲੈ ਰਹੇ ਡਾਕਟਰਾਂ ਨਾਲ ਸਾਂਝੇ ਕੀਤੇ। ਉਹਨਾਂ ਨੇ ਸ਼ਾਂਤ ਹੋ ਕੇ ਸਾਰੀ ਗੱਲਬਾਤ ਸੁਣੀ ਅਤੇ ਇਸ ਵਿਸ਼ੇ ਨਾਲ ਸਬੰਧਤ ਅਨੇਕਾ ਸਵਾਲ ਪੁੱਛੇ, ਜਿਨ੍ਹਾਂ ਦਾ  ਡਾ. ਜਗਰੂਪ ਸਿੰਘ ਨੇ ਤੱਸਲੀ ਬਖਸ਼ ਤੇ ਵਿਸਥਾਰ ਨਾਲ ਜਵਾਬ ਦਿੱਤੇ। ਅੰਤ ਵਿੱਚ  ਡਾ. ਜਗਰੂਪ ਸਿੰਘ ਨੂੰ ਡਾ. ਸੰਜੀਵ ਗੋਇਲ ਤੇ ਡਾ. ਰਵੀ ਕੁਮਾਰ ਨੇ ਆਯੂਰਵੈਦਿਕ ਕਲਸ਼ ਦੇ ਕੇ ਵੀ ਸਨਮਾਨਿਤ ਕੀਤਾ।