ਜਲੰਧਰ : 15 ਅਗਸਤ ਪ੍ਰੋਗਰਾਮ ਸੰਬੰਧੀ ਜਾਇਜਾ ਲੈਣ ਪਹੁੰਚੇ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਦੇਖੋਂ ਵੀਡਿਓ

ਜਲੰਧਰ : 15 ਅਗਸਤ ਪ੍ਰੋਗਰਾਮ ਸੰਬੰਧੀ ਜਾਇਜਾ ਲੈਣ ਪਹੁੰਚੇ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਦੇਖੋਂ ਵੀਡਿਓ

ਜਲੰਧਰ, ENS : 15 ਅਗਸਤ ਦੇ ਪ੍ਰੋਗਰਾਮ ਦੀਆਂ ਸੁਰੱਖਿਆ ਸਬੰਧੀ ਇੰਤਜ਼ਾਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਈਪੀਐਸ ਏਡੀਜੀਪੀ ਟਰੈਫਿਕ ਅਮਰਦੀਪ ਸਿੰਘ ਰਾਏ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿੱਚ ਮੋਕੇ ਤੇ ਪੁਹੰਚੇ।,ਜਿਥੇ ਉਹਨਾਂ ਨੇ ਪੰਜਾਬ ਚੰਡੀਗੜ੍ਹ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਅਤੇ ਸ਼ਹਿਰ ਭਰ ਵਿੱਚ ਸੁਰੱਖਿਆ ਸੰਬੰਧਾਂ ਦੇ ਮੱਦੇਨਜ਼ਰ ਡਿਊਟੀ ਵਿੱਚ ਲੱਗੇ ਪੁਲਿਸ ਅਧਿਕਾਰੀ ਅਤੇ ਕਰਮਚਾਰੀਆਂ ਬਾਰੇ ਡੂੰਘਾਈ ਨਾਲ ਜਾਣਕਾਰੀ ਲਈ। ਇਸ ਮੌਕੇ ਤੇ ਜਗਮੋਹਨ ਸਿੰਘ ਪੀਪੀਐਸ, ਡੀਸੀਪੀ ਸਿਟੀ, ਹਰਵਿੰਦਰ ਸਿੰਘ ਵਿਰਕ ਪੀਪੀਐਸ, ਡੀਸੀਪੀ ਇੰਨਵੈਸਟੀਗੇਸ਼ਨ ਤੋਂ ਇਲਾਵਾ ਕਮਿਸ਼ਨਰਰੇਟ ਦੇ ਤਮਾਮ ਪੁਲਿਸ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।


ਮਾਣਯੋਗ ਕਮਿਸ਼ਨਰ ਆਫ ਪੁਲਿਸ ਜਲੰਧਰ ਕੁਲਦੀਪ ਸਿੰਘ ਚਾਹਲ ਆਈਪੀਐਸ ਨੇ ਜਾਣਕਾਰੀ ਦਿੰਦੇ ਹੋਏ ਆਖਿਆ ਕਿ ਡੀਜੀਪੀ ਗੋਰਵ ਯਾਦਵ ਦੇ ਆਦੇਸ਼ ਮੁਤਾਬਿਕ 15 ਅਗਸਤ ਦਾ ਸਮਾਗਮ ਹੋਣਾ ਹੈ। ਇਸਨੂੰ ਲੈ ਕੇ ਸੁਰੱਖਿਆ ਇੰਤਜਾਮਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਸੇ ਇਸ ਸੰਬੰਧ ਵਿੱਚ ਜਲੰਧਰ ਵਿਖੇ ਏਡੀਜਪੀ ਅਮਰਦੀਪ ਸਿੰਘ ਰਾਏ ਆਈਪੀਐਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕੀਤੀ ਗਈ ਹੈ। ਜੋ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਸ਼ਹਿਰ ਭਰ ਵਿੱਚ ਲਗਾਏ ਗਏ ਨਾਕੇ,ਪੈਟਰੋਲਿੰਗ ਟੀਮਾਂ, ਪੀਸੀਆਰ, ਜੂਲੋ ਗੱਡੀਆਂ ਵਿਚ ਤਾਇਨਾਤ,ਡਾਗ ਸਕੁਐਡ ਅਤੇ ਬੰਬ ਨਿਰੋਧਕ ਟੀਮਾਂ, ਸੀਸੀਟੀਵੀ ਕੈਮਰੇ ਅਤੇ ਕਮਿਸ਼ਨਰੇਟ ਪੁਲਿਸ ਵੱਲੋਂ ਲਗਾਏ ਗਏ। ਕੈਮਰਿਆਂ ਦਾ ਕੰਟਰੋਲ ਰੂਮ, ਸੀਆਈਡੀ ਅਤੇ ਕਮਿਸ਼ਨਰੇਟ ਵੱਲੋਂ ਸਿਵਲ ਵਰਦੀ ਵਿੱਚ ਲਗਾਏ ਗਏ ਅਧਿਕਾਰੀ ਅਤੇ ਕਰਮਚਾਰੀ ਡਿਉਟੀ ਪਰ ਤਾਇਨਾਤ ਅਲੱਗ-ਅਲੱਗ ਪੁਆਇੰਟਾਂ ਤੇ ਚੌਕੰਨੇ ਹੋ ਕੇ ਅਤੇ ਇਮਾਨਦਾਰੀ ਨਾਲ ਡਿਊਟੀ ਕਰਨ ਲਈ ਆਖਿਆ ਗਿਆ ਹੈ। ਜਿੱਥੇ ਵੀ ਕਮੀ ਅਤੇ ਜ਼ਰੂਰਤ ਮਹਿਸੂਸ ਹੋਈ ਉੱਥੇ ਸੁਰੱਖਿਆ ਵਿੱਚ ਹੋਰ ਵਾਧਾ ਕੀਤਾ ਗਿਆ ਹੈ।