ਜਲੰਧਰ : 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਮੋਦੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਫੂਕੇ ਗਏ ਪੁਤਲੇ, ਦੇਖੋ ਵਿਡਿਓ

ਜਲੰਧਰ : 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਮੋਦੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਫੂਕੇ ਗਏ ਪੁਤਲੇ, ਦੇਖੋ ਵਿਡਿਓ

ਜਲੰਧਰ : ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋ ਸੇਕੜੇ ਥਾਂਵਾਂ ਤੇ ਜਿਲਾ ਪੱਧਰੀ ਸਰਕਾਰ ਅਤੇ ਕਾਰਪੋਰੇਟਾਂ ਦੇ ਦਿਓ ਕੱਦ ਪੁਤਲੇ ਫੂਕੇ ਗਏ ਹਨ। ਇਸੇ ਹੀ ਤਰਜ਼ ਤੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਸੂਬਾਈ ਆਗੂ ਸਲਵਿੰਦਰ ਸਿੰਘ ਜਾਣੀਆਂ, ਜਿਲਾ ਪ੍ਰਧਾਨ ਗੁਰਮੇਲ ਸਿੰਘ ਰੇੜਵਾਂ ਦੀ ਅਗਵਾਈ ਵਿੱਚ ਜਲੰਧਰ ਜ਼ਿਲ੍ਹੇ ਵਿੱਚ ਸ਼ਾਹਕੋਟ ਤਹਿਸੀਲ ਦੀ ਗਰਾਊਂਡ ਵਿੱਚ ਮੋਦੀ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦਾ ਦਿਓ ਕੱਦ ਪੁਲ਼ਾਂ ਫੂਕਿਆ ਗਿਆ। ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਮੌਜ਼ੂਉਦਾ ਸਮੇ ਦੀਆਂ ਸਰਕਾਰਾਂ ਵੱਲੋ ਦੇਸ਼ ਦੇ ਕਿਸਾਨਾ ਮਜ਼ਦੂਰਾਂ ਵੱਲ ਪਿੱਠ ਕੀਤੀ ਹੋਈ ਹੈ। ਸਰਕਾਰਾਂ ਨੂੰ ਝੋਨੇ ਦੀ ਪਰਾਲ਼ੀ ਨੂੰ ਲੱਗੀ ਅੱਗ ਤਾਂ ਨਜ਼ਰ ਆ ਰਹੀ ਹੈ, ਪਰ ਮੰਡੀਆਂ ਵਿੱਚ ਰੁਲ ਰਿਹਾ ਝੋਨਾਂ ਨਜਰ ਨਹੀਂ ਆ ਰਿਹਾ।

ਪੰਜਾਬ ਅਤੇ ਕੇਂਦਰ ਸਰਕਾਰ ਵੱਲੋ ਅਜੇ ਤੱਕ ਹੜ ਪੀੜਤਾ ਵਾਸਤੇ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਮਜ਼ਦੂਰਾਂ ਦੀ ਦਿਹਾੜੀ ਡਾ ਸਵਾਮੀਨਾਥਨ ਦੀ ਰਿਪੋਰਟ ਦੇ ਅਧਾਰ ਤੇ ਦੇਣ ਦੀ ਬਜਾਏ ਉਹਨਾਂ ਦੀ ਦਿਹਾੜੀ ਦਾ ਸਮਾਂ ਡੇਡ ਗੁਣਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋ ਦੇਸ਼ ਦੀ ਜੰਤਾ ਨੂੰ ਰਾਹਤ ਪੇਕੇਜ਼ ਦੇਣ ਦੀ ਬਜਾਏ ਧੱਕੇ ਨਾਲ ਚਿਪ ਵਾਲੇ ਮੀਟਰ ਮੱਥੇ ਮੜੇ ਜਾ ਰਹੇ ਹਨ। ਸਰਕਾਰ ਐਮ.ਐਸ.ਪੀ ਗਰੰਟੀ ਦਾ ਕਨੂੰਨ ਬਣਾਉਣ ਦਾ ਵਾਅਦਾ ਕਰਕੇ ਮੁੱਕਰ ਚੁੱਕੀ ਹੈ। ਅਬਾਦਕਾਰਾਂ ਨੂੰ ਪੱਕੇ ਮਾਲਕੀ ਹੱਕ ਦੇਣ ਤੋਂ ਸਰਕਾਰ ਭੱਜ ਚੁੱਕੀ ਹੈ।ਨਸ਼ਿਆਂ ਨੂੰ ਬੰਦ ਕਰਨ ਦੇ ਵਾਅਦੇ ਵਫ਼ਾ ਨਹੀਂ ਹੋਏ। ਕਰਜ਼ਾ ਮੁਆਫ਼ੀ ਵੱਲ ਕੋਈ ਤਵੱਜੋ ਨਹੀਂ ਦਿੱਤੀ ਜਾ ਰਹੀ।

ਦਿੱਲੀ ਅੰਦੋਲਨ ਦੇ ਸ਼ਹੀਦ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਹਨਾਂ ਮੰਗਾ ਨੂੰ ਲੇ ਕੇ ਆਉਣ ਵਾਲੇ ਸਮੇ ਵਿੱਚ ਮੋਰਚੇ ਖੋਲੇ ਜਾਣਗੇ। ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਅਤੇ ਗੈਰ ਰਾਜਨੀਤਿਕ ਮੋਰਚੇ ਵੱਲੋ ਮਿਲੇ ਹੋਏ ਸਮਰਥਨ ਸਦਕਾ ਮੀਟਿੰਗ ਕਰਕੇ ਨਵੰਬਰ ਮਹੀਨੇ ਵਿੱਚ ਟੋਲ ਫ੍ਰੀ ਕੀਤੇ ਜਾਣਗੇ। ਕਿਉਂ ਕਿ ਲਗਾਤਾਰ ਸਾਰੇ ਅਦਾਰੇ ਕਾਰਪੋਰੇਟ ਘਰਾਣਿਆਂ ਕੋਲ ਜਾ ਰਹੇ ਹਨ। ਮੰਡੀਆਂ ਵਿੱਚ ਵੱਡੇ ਪੱਧਰ ਤੇ ਲੁੱਟ ਹੋ ਰਹੀ ਹੈ। ਸੈਲਰ ਮਾਲਕ ਤੇ ਵਪਾਰੀ ਰਲ ਕੇ ਮੋਇਸਚਰ ਦੇ ਨਾ ਤੇ ਜਾ ਕਵਾਲਟੀ ਵਿੱਚ ਕਮੀ ਦੇ ਨਾ ਤੇ ਕਿਸਾਨ ਨੂੰ ਲੁੱਟ ਰਹੇ ਹਨ। ਮੰਡੀ ਖੋਣ ਦੀਆ ਤਿਆਰੀਆਂ ਹੋ ਚੁੱਕੀਆਂ ਹਨ। ਇਸ ਲਈ ਸਰਕਾਰ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਇਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ ।