ਜਲੰਧਰ: ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ, ਮੌਤ, ਦੇਖੋ ਵੀਡਿਓ

ਜਲੰਧਰ: ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਖੂਨੀ ਝੜਪ, ਮੌਤ, ਦੇਖੋ ਵੀਡਿਓ

ਜਲੰਧਰ, ENS: ਬਿਲਗਾ 'ਚ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਅਨੁਸਾਰ ਮਹਿੰਦਰ ਕੌਰ ਪਤਨੀ ਚਰਨ ਸਿੰਘ ਨੇ ਦਸਿਆ ਕਿ ਬੀਤੀ ਰਾਤ ਕਰੀਬ 8 ਵਜੇ ਮੈਨੂੰ ਪਤਾ ਲੱਗਿਆ ਕਿ ਮੇਰੇ ਪੁੱਤਰ ਜਗਦੀਪ ਸਿੰਘ ਜੱਗੀ ਨੂੰ ਸ਼ਮਸ਼ਾਨਘਾਟ ਪੱਤੀ ਬੰਗਾ ਪੁਆਦੜਾ ਰੋਡ ਤੇ ਕੁੱਟਮਾਰ ਰਹੇ ਹਨ। ਮੈਂ ਹਰਜਿੰਦਰ ਸਿੰਘ ਨੂੰ ਨਾਲ ਲੈ ਕੇ ਜਦੋਂ ਮੌਕੇ ਤੇ ਪੁੱਜੀ ਤਾਂ ਮੈ ਦੇਖਿਆ ਕਿ ਜੱਗੀ ਦੇ ਸਿਰ ਵਿੱਚ ਚੰਦਨ ਕੁਮਾਰ ਚਾਂਦੀ ਨੇ ਬੇਸਬਾਲ ਮਾਰਿਆ ਤੇ ਜੱਗੀ ਡਿੱਗ ਪਿਆ। ਇਸ ਦੌਰਾਨ ਗੁਰਪ੍ਰੀਤ, ਸਾਜਨ, ਜਸਕਰਨ ਅਤੇ ਸਾਹਿਲ ਉਸ ਦੇ ਡੰਡੇ ਮਾਰੇ। ਜੱਗੀ ਦੇ ਸਿਰ ਵਿੱਚ ਗੰਭੀਰ ਸੱਟਾਂ ਵੱਜਣ ਕਰਕੇ ਉਸ ਨੂੰ ਨੂਰਮਹਿਲ ਇਲਾਜ ਲਈ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਜੱਗੀ ਨੂੰ ਮ੍ਰਿਤਕ ਐਲਾਨ ਦਿੱਤਾ । ਜਿਕਰਯੋਗ ਹੈ ਕਿ ਪਹਿਲਾਂ ਵੀ ਦੋਵੇ ਧਿਰਾਂ ਵਿੱਚਕਾਰ ਮੋਟਰਸਾਈਕਲ ਨੂੰ ਲੈ ਕੇ ਮਾਮੂਲੀ ਝਗੜਾ ਹੋ ਗਿਆ ਸੀ।

ਜਦੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਦੋ ਵਿਅਕਤੀ ਸਾਡੇ ਘਰ ਆ ਕੇ ਧਮਕੀ ਦੇ ਕੇ ਗਏ ਸੀ ਕਿ ਅਸੀਂ ਤੁਹਾਡੇ ਮੁੰਡੇ ਦਾ ਸੌਦਾ ਲਾਉਣਾ। ਸਾਡਾ ਮੁੰਡਾ ਕਿਸੇ ਨੂੰ ਵੀ ਮਾੜਾ ਚੰਗਾ ਨਹੀਂ ਸੀ ਬੋਲਦਾ। ਖੇਡਾਂ ਪ੍ਰਤੀ ਉਸ ਦਾ ਧਿਆਨ ਸੀ, ਬੋਡੀ ਬਿਲਡਰ ਸੀ, ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਜਿਨ੍ਹਾਂ ਨੇ ਸਾਡੇ ਮੁੰਡੇ ਨੂੰ ਮਾਰਿਆ ਉਨ੍ਹਾਂ ਉਪਰ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ। ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਸਬ ਇੰਸਪੈਕਟਰ ਅਨਬਰ ਮਸੀਹ ਨੇ ਦੱਸਿਆ ਕਿ ਪੁਲਿਸ ਟੀਮਾ ਬਣਾ ਦਿੱਤੀਆ ਗਈਆਂ ਹਨ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਇਨ੍ਹਾਂ ਉਪਰ ਬਣਦੀ ਕਾਰਵਾਈ ਕੀਤੀ ਜਾਵੇਗੀ