ਪੰਜਾਬ: Instagram ਤੇ ਨੋਜਵਾਨਾਂ ਨੇ ਰਿਵਾਲਵਰ ਫੜ ਪਾਈ ਫੋਟੋ, FIR ਦਰਜ, ਦੇਖੋ ਵੀਡੀਓ

ਪੰਜਾਬ: Instagram ਤੇ ਨੋਜਵਾਨਾਂ ਨੇ ਰਿਵਾਲਵਰ ਫੜ ਪਾਈ ਫੋਟੋ, FIR ਦਰਜ, ਦੇਖੋ ਵੀਡੀਓ

ਬਠਿੰਡਾ: ਡੀਜੀਪੀ ਗੌਰਵ ਯਾਦਵ ਵਲੋਂ ਗਨ ਕਲਚਰ ਤੇ ਰੋਕ ਲਗਾਉਣ ਲਈ ਸਖਤ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਜਿਸਦੇ ਬਾਵਜੂਦ ਲੋਕੀ ਸੋਸ਼ਲ ਮੀਡਿਆ ਤੇ ਅਸਲਾ ਫੜ ਕੇ ਫੋਟੋਵਾ ਪਾਉਣ ਤੋਂ ਬਾਜ ਨਹੀਂ ਆ ਰਹੇ ਹਨ। ਗਨ ਕਲਚਰ ਨੂੰ ਪ੍ਰਮੋਟ ਕਰਨ ਦਾ ਇਕ ਮਾਮਲਾ ਬਠਿੰਡਾ ਤੋਂ ਸਾਮਣੇ ਆਇਆ ਹੈ। ਜਿਥੇ ਦੋ ਨੌਜਵਾਨਾਂ ਨੇ ਇੰਸਟਾਗਰਾਮ ਤੇ ਅਸਲੇ ਦੇ ਨਾਲ ਫੋਟੋ ਅਪਲੋਡ ਕਰਕੇ ਰੀਲ ਬਣਾ ਕੇ ਪਾ ਦਿੱਤੀ । ਜਿਸਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਉਕਤ ਨੌਜਵਾਨਾਂ ਤੇ ਮਾਮਲਾ ਦਰਜ ਕਰ ਲਿਆ।

ਇਸ ਸੰਬੰਧ ਚ ਜਾਣਕਾਰੀ ਦਿੰਦੇ ਹੋਏ ਐਸ.ਪੀ ਡੀ ਅਜੇ ਗਾਂਧੀ ਨੇ ਦੱਸਿਆ ਕਿ  ਸੂਚਨਾ ਮਿਲੀ ਸੀ ਕਿ ਦੋ ਨੌਜਵਾਨਾਂ ਨੇ ਸੋਸ਼ਲ ਮੀਡਿਆ ਤੇ ਗਨ ਦੇ ਨਾਲ ਵੀਡੀਓ ਅੱਪਲੋਡ ਕੀਤੀ ਹੈ। ਪੁਲਿਸ ਨੂੰ ਜਾਂਚ ਚ ਪਤਾ ਲਗਿਆ ਕਿ ਦੋਸ਼ੀਆਂ ਨੇ ਕਿਸੀ ਹੋਰ ਦਾ ਲਾਇਸੈਂਸ ਸ਼ੁਦਾ ਰਿਵਾਲਵਰ ਹੱਥ ਵਿੱਚ ਫੜ ਕੇ ਇੰਸਟਾਗਰਾਮ ਤੇ ਰੀਲ ਬਣਾ ਕੇ ਪਾਇਆ ਸੀ।  ਇੱਕ ਦੋਸ਼ੀ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਥਾਣਾ ਕੋਤਵਾਲੀ ਦੀ ਪੁਲਿਸ ਨੇ ਦੋਨਾਂ ਦੋਸ਼ੀਆਂ ਤੇ ਮਾਮਲਾ ਦਰਜ ਕਰ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ।