ਪੰਜਾਬ : ਸਮਾਰਟ ਸਕੂਲ ਵਿੱਚ ਬਣੇ ਆਂਗਣਵਾੜੀ ਸੈਂਟਰ ਦਾ ਕੀਤਾ ਦੌਰਾ, ਦੇਖੋ ਵੀਡਿਓ

ਪੰਜਾਬ : ਸਮਾਰਟ ਸਕੂਲ ਵਿੱਚ ਬਣੇ ਆਂਗਣਵਾੜੀ ਸੈਂਟਰ ਦਾ ਕੀਤਾ ਦੌਰਾ, ਦੇਖੋ ਵੀਡਿਓ

ਫੰਗਤੋਲੀ : ਪੰਜਾਬ ਸਰਕਾਰ ਵਲੋਂ ਸਿਖਿਆ ਦਾ ਮਿਆਰ ਉਚਾ ਚੁੱਕਣ ਦੇ ਦਾਅਵੇ ਕੀਤੇ ਜਾ ਰਹੇ ਹਨ ਕਿ ਸਕੂਲਾਂ ਦੇ ਵਿੱਚ ਹਰ ਤਰਾਂ ਦੀ ਸੁਵਿਧਾ ਬੱਚਿਆਂ ਨੂੰ ਦਿਤੀ ਜਾ  ਰਹੀ ਹੈ ਕਹਿ ਸਕਦੇ ਹਾਂ ਕਿ ਪ੍ਰਾਈਵੇਟ ਸਕੂਲਾਂ ਤੋਂ ਵੀ ਵੱਧ ਦੀਆਂ ਸਹੂਲਤਾਂ ਬੱਚਿਆਂ ਨੂੰ ਦੇਣ ਦੇ ਦਾਵੇ ਕੀਤੇ ਜਾ ਰਹੇ ਹਨ, ਜਿਸਦੇ ਚਲਦੇ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ।

 ਇਮਾਰਤਾਂ ਨੂੰ ਨਵਾਂ ਰੁੱਖ ਦਿੱਤਾ ਜਾ ਰਿਹਾ ਹੈ ਚਾਹੇ ਉ ਸਕੂਲਾਂ ਦੀਆਂ ਹੋਣ ਜਾ ਬੱਚਿਆਂ ਦੀ ਆਂਗਨਵਾੜੀ ਦੀ ਜਿਥੇ ਕਿ ਛੋਟੇ-ਛੋਟੇ ਬਚੇ ਘਰ ਤੋਂ ਆ ਕੇ ਖ਼ਲੋਨਾ ਅਤੇ ਬੈਠਣਾ ਸਿੱਖਦੇ ਹਨ ਤੇ ਆਪਣਾ ਸਮੇਂ ਸਕੂਲ ਵਿੱਚ ਬਿਤਾਉਂਦੇ ਹਨ ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਨੀਮ ਪਹਾੜੀ ਏਰੀਆ ਧਾਰ ਦੇ ਪਿੰਡ ਫੰਗਤੋਲੀ ਦੇ ਸਮਾਰਟ ਸਕੂਲ ਦਾ  ਦੌਰਾ  ਕੀਤਾ ਤਾਂ ਵੇਖਿਆ ਕਿ ਸਕੂਲ ਤਾਂ ਦੇਖਣ ਨੂੰ ਸਮਾਰਟ ਲਗ ਰਿਹਾ ਸੀ, ਮਗਰ ਸਕੂਲ ਦੇ  ਵਿੱਚ ਬਣਿਆ ਆਂਗਣਵਾੜੀ ਸੈਂਟਰ ਜਿਥੇ ਛੋਟੇ ਛੋਟੇ ਬੱਚੇ ਰੋਜਾਨਾ ਆਉਂਦੇ ਹਨ ਉਨ੍ਹਾਂ ਦੇ ਮਾਤਾ ਪਿਤਾ ਵੀ ਸਰਕਾਰਾਂ ਦੇ ਭਰੋਸੇ ਆਪਣੇ ਬੱਚੇ ਆਂਗਨਵਾੜਿਆਂ ਵਿੱਚ ਛੱਡ ਜਾਂਦੇ ਹਨ, ਉਸ ਦੀ ਹਾਲਤ ਕਾਫੀ ਖਸਤਾ ਸੀ । 

ਜਦ ਸਾਡੀ ਗੱਲਬਾਤ ਪਿੰਡ ਦੇ ਮੋਹਤਬਰਾਂ ਅਤੇ ਪਿੰਡ ਦੇ ਸਰਪੰਚ ਨਾਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਰਕਾਰਾਂ ਦਾਅਵੇ ਕਰਦਿਆਂ ਹਨ ਕਿ ਸਕੂਲਾਂ ਦੀਆਂ ਇਮਾਰਤਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵੱਧ ਵਧੀਆ ਬਣਾਇਆ ਜਾ ਰਿਹਾ ਹੈ ਤਾਂਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਚੰਗੀ ਤਰਾਂ ਪੜਾਅ ਕੇ ਉਨ੍ਹਾਂ ਦਾ ਭਵਿੱਖ ਉੱਜਵਲ ਕੀਤਾ ਜਾ ਸਕੇ, ਮਗਰ ਇਸ ਪਿੰਡ ਫੰਗਤੋਲੀ ਵਿੱਚ ਆਂਗਣਵਾੜੀ ਜਿਥੇ ਕਿ ਦੂਰ ਦੂਰ ਤੋਂ ਛੋਟੇ-ਛੋਟੇ ਬੱਚੇ ਪੜਨ ਲਈ ਆਉਂਦੇ ਹਨ, ਮਗਰ ਇਸ ਦੀ ਇਮਾਰਤ ਦੀ ਹਾਲਤ ਖੰਡਰ ਬਣ ਚੁਕੀ ਹੈ। ਕਈ ਸਾਲ ਬੀਤ ਜਾਣ ਤੋਂ ਬਾਦ ਵੀ ਇਸ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸਦੇ ਚਲਦੇ ਬੱਚਿਆਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖਿਲ ਕਰਵਾਉਂਦੇ ਹਨ। ਓਥੇ ਹੀ ਦਸ ਦੇਣਾ ਚਾਹੁੰਦੇ ਹਾਂ ਕਿ ਪਿੰਡ ਦੇ ਲੋਕਾਂ ਨੇ ਇਹ ਵੀ ਇਤਰਾਜ ਜਤਾਇਆ ਕਿ ਇਸ ਸਕੂਲ ਵਿੱਚ ਦੋ ਆਂਗਣਵਾੜੀ ਸੈਂਟਰ ਹਨ ਬਚੇ ਕਾਫੀ ਦੂਰ ਦੂਰ ਤੋਂ ਆਉਂਦੇ ਹਨ ਬੱਚਿਆਂ ਦੀ ਸਹੂਲਤ ਦੇ ਚਲਦੇ ਇਕ ਆਂਗਣਵਾੜੀ ਸੈਂਟਰ ਜਿਹੜੇ ਬੱਚੇ ਦੂਰ ਤੋਂ ਮਜਬੂਰੀ ਦੇ ਚਲਦੇ ਇਸ ਆਂਗਣਵਾੜੀ ਸੈਂਟਰ ਵਿੱਚ ਆਉਂਦੇ ਹਨ ਉਨਾਂ ਦੇ ਨਜਦੀਕ ਇਕ ਸੈਂਟਰ ਖੋਲੀ ਜਾਵੇ ਤਾਂਕਿ ਬੱਚਿਆਂ ਨੂੰ ਜੋ ਦੂਰ ਦਰਾਜ ਨ ਆਉਣਾ ਜਾਉਣਾ ਪਵੇ।