ਪੰਜਾਬ : ਅਣਪਛਾਤੇ ਵਿਆਕਤੀ ਵੱਲੋਂ ਜਵੇਲਰ ਤੇ ਕੀਤੀ ਗਈ ਫਾਇਰਿੰਗ, ਦੇਖੋ ਵੀਡਿਓ

ਪੰਜਾਬ : ਅਣਪਛਾਤੇ ਵਿਆਕਤੀ ਵੱਲੋਂ ਜਵੇਲਰ ਤੇ ਕੀਤੀ ਗਈ ਫਾਇਰਿੰਗ, ਦੇਖੋ ਵੀਡਿਓ

ਬਟਾਲਾ : ਗੁਰਦਾਸਪੁਰ ਦੇ ਕਸਬਾ ਧਾਰੀਵਾਲ ਚ ਹੁਣ ਦੇਰ ਸ਼ਾਮ ਇਕ ਜੇਵੇਲੇਰ ਦੀ ਦੁਕਾਨ ਦੇ ਮਾਲਿਕ ਤੇ ਅਣਪਛਾਤੇ ਵਿਅਕਤੀ ਵਲੋਂ ਫਾਇਰਿੰਗ ਕਰ ਦਿੱਤੀ ਗਈ। ਦੁਕਾਨ ਮਾਲਿਕ ਤੇ ਤਿੰਨ ਗੋਲਿਆਂ ਨਾਲ ਫਾਇਰ ਕੀਤਾ ਗਿਆ। ਤਿੰਨ ਗੋਲਿਆਂ ਲੱਗਣ ਨਾਲ ਦੁਕਾਨ ਮਾਲਿਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।

ਧਾਰੀਵਾਲ ਦੇ ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮੌਕੇ ਤੇ ਪਹੁਚ ਜਾਂਚ ਕੀਤੀ ਜਾ ਰਹੀ ਹੈ ਅਤੇ ਖੋਲ ਬਰਾਮਦ ਕੀਤੇ ਗਏ ਹਨ, ਜਦਕਿ ਜੇਵੇਲਰ ਮਾਲਿਕ ਗੁਰਦਾਸਪੁਰ ਹਸਪਤਾਲ ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ, ਉਥੇ ਹੀ ਜਖ਼ਮੀ ਨੌਜਵਾਨ ਜਵੇਲਰ ਮਲਿਕ ਦੇ ਤਿੰਨ ਗੋਲੀਆਂ ਲੱਗੀਆਂ ਹਨ। ਜਿਸਦੇ ਚਲਦੇ ਹਾਲਤ ਗੰਭੀਰ ਹੈ ਅਤੇ ਗੁਰਦਾਸਪੁਰ ਹਸਪਤਾਲ ਪ੍ਰਸ਼ਾਸ਼ਨ ਵਲੋਂ ਉਸ ਨੂੰ ਅੰਮ੍ਰਿਤਸਰ ਹਸਪਤਾਲ ਚ ਰੈਫਰ ਕੀਤਾ ਗਿਆ ਹੈ।