ਪੰਜਾਬ : ਪਤੀ ਦੇ ਕਤਲ ਦਾ ਪਤਨੀ ਨੂੰ ਨਹੀਂ ਮਿਲ ਰਿਹਾ ਇਨਸਾਫ਼, ਦੇਖੇ ਵੀਡੀਓ

ਪੰਜਾਬ :  ਪਤੀ ਦੇ ਕਤਲ ਦਾ ਪਤਨੀ ਨੂੰ ਨਹੀਂ ਮਿਲ ਰਿਹਾ ਇਨਸਾਫ਼, ਦੇਖੇ ਵੀਡੀਓ

ਫਿਰੋਜ਼ਪੁਰ : ਜਿਲੇ ਦੇ ਕਸਬੇ ਤਲਵੰਡੀ ਭਾਈ ਦੀ ਬਸਤੀ ਅਜੀਤ ਨਗਰ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ।  ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕੀਤੀ ਸੀ ਪਰ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ। ਵਾਰ-ਵਾਰ ਥਾਣੇ ਦੇ ਚੱਕਰ ਕੱਢਣ ਦੇ ਬਾਵਜੂਦ ਵੀ ਜਦ ਕੋਈ ਸੁਣਵਾਈ ਨਾ ਹੋਈ ਤਾਂ ਅੱਜ ਪਰਿਵਾਰਕ ਮੈਂਬਰਾਂ ਵੱਲੋਂ  ਪ੍ਰੈਸ ਕਾਨਫਰੰਸ ਕੀਤੀ ਗਈ।  ਪਰਿਵਾਰਕ ਮੈਂਬਰਾਂ ਨੇ ਦੱਸਿਆ ਉਨ੍ਹਾਂ ਦੇ ਲੜਕੇ ਸ਼ੈਂਟੂ ਪਾਸਵਾਨ ਉਮਰ ਕਰੀਬ 21 ਸਾਲ ਵਾਸੀ ਬਸਤੀ ਅਜੀਤ ਨਗਰ ਤਲਵੰਡੀ ਭਾਈ ਦੀ ਇੱਕ ਪੱਖੇ ਨੂੰ ਲੈਕੇ ਗੁਆਂਢੀਆਂ ਨਾਲ ਲੜਾਈ ਹੋਈ ਸੀ। ਝਗੜਾ ਇਨ੍ਹਾਂ ਵਧ ਗਿਆ ਕਿ ਉਨ੍ਹਾਂ ਲੋਕਾਂ ਨੇ  ਲੜਕੇ ਨੂੰ ਸਰੇਆਮ ਧਮਕੀ ਦੇ ਕੇ ਮਾਰ ਦਿਤਾ ।  ਮ੍ਰਿਤਕ ਦੀ ਪਤਨੀ ਰੇਸ਼ਮ ਕੁਮਾਰੀ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਉਸਦੇ ਪਤੀ ਦੀ ਲੜਾਈ ਹੋਈ ਸੀ ਅਤੇ ਦੂਸਰੇ ਦਿਨ ਉਸਦੀ ਲਾਸ਼ ਖੇਤਾਂ ਵਿੱਚ ਪਈ ਮਿਲੀ ।

ਮ੍ਰਿਤਕ ਦੀ ਪਤਨੀ ਨੇ ਪੁਲਿਸ ਦੀ ਕਾਰਵਾਈ ਤੇ ਆਰੋਪ ਲਗਾਂਦੇ ਹੋਏ ਕਿਹਾ ਕਿ ਉਹਨਾਂ ਵਲੋਂ ਇਸ ਮਾਮਲੇ ਚ ਸ਼ਕੀ ਵਿਅਕਤੀਆਂ ਦੀ ਜਾਣਕਾਰੀ ਦਿਤੀ ਗਈ ,ਪਰ  ਪੁਲਿਸ ਨੇ ਸਭ ਕੁੱਝ ਜਾਣਦੇ ਹੋਏ ਵੀ ਕੋਈ ਕਾਰਵਾਈ ਨਹੀਂ ਕੀਤੀ। ਕਿਉਂਕਿ ਉਹ ਗਰੀਬ ਅਤੇ ਪਰਵਾਸੀ ਲੋਕ ਹਨ, ਇਥੋਂ ਤੱਕ ਕਿ ਕਈ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਸਿਵਲ ਹਸਪਤਾਲ ਵਿਚੋਂ ਪੋਸਟਮਾਰਟਮ ਦੀ ਰਿਪੋਰਟ ਤੱਕ ਨਹੀਂ ਲੈਣ ਪਹੁੰਚੀ।  ਕੁੱਝ ਲੋਕਲ ਪ੍ਰਧਾਨਾਂ ਨੇ ਪੁਲਿਸ ਤੇ ਦਬਾਅ ਬਣਾਇਆ ਹੋਇਆ ਹੈ ਅਤੇ ਜਦੋਂ ਵੀ ਉਹ ਇਨਸਾਫ਼ ਲਈ ਥਾਣੇ ਜਾਂਦੇ ਹਨ ਤਾਂ ਅੱਗੋਂ ਦਬਕੇ ਮਾਰਕੇ ਉਨ੍ਹਾਂ ਵਾਪਿਸ ਮੋੜ ਦਿੱਤਾ ਜਾਂਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਮਾਰਨ ਤੋਂ ਬਾਅਦ ਉਨ੍ਹਾਂ ਦੇ ਲੜਕੇ ਨੂੰ ਅੱਗ ਲਗਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ ਸੀ। ਜਿਸ ਥਾਂ ਤੋਂ ਉਨ੍ਹਾਂ ਦੇ ਲੜਕੇ ਦੀ ਲਾਸ਼ ਮਿਲੀ ਹੈ। ਉਹ ਨਾਂ ਤਾਂ ਰੇਲਵੇ ਦੀ ਥਾਂ ਹੈ ਅਤੇ ਨਾਂ ਹੀ ਉਥੇ ਕੋਈ ਬਿਜਲੀ ਦੀ ਤਾਰ ,ਪਰ ਪੁਲਿਸ ਇਸ ਘਟਨਾ ਨੂੰ ਕਰੰਟ ਦਾ ਹਵਾਲਾ ਦੇ ਰਹੀ ਹੈ। ਸਭ ਕੁੱਝ ਜਾਣਦੇ ਹੋਏ ਇਸ ਮਾਮਲੇ ਨੂੰ ਦਬਾਅ ਕੇ  ਪੁਲਿਸ 174 ਦੀ ਕਾਰਵਾਈ ਕਰ ਰਫਾ ਦਫਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।  ਮ੍ਰਿਤਕ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ  ਲੜਕੇ ਦੇ ਕਾਤਲਾਂ ਨੂੰ ਗਿਰਫਤਾਰ ਕਰ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। 

 ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੰਦੀਪ ਸਿੰਘ ਨੇ ਕਿਹਾ ਕਿ ਲੜਕੇ ਦੀ ਮੌਤ ਕਰੰਟ ਲੱਗਣ ਕਾਰਨ ਹੋਈ ਹੈ। ਇਸ ਲਈ 174 ਦੀ ਕਾਰਵਾਈ ਕੀਤੀ ਗਈ ਹੈ।  ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।