ਪੰਜਾਬ : Gun Point ਤੇ 60,000 ਦੀ ਹੋਈ ਲੁੱਟ, ਦੇਖੋ CCTV

ਪੰਜਾਬ : Gun Point ਤੇ 60,000 ਦੀ ਹੋਈ ਲੁੱਟ, ਦੇਖੋ CCTV

ਅੰਮ੍ਰਿਤਸਰ : ਲਗਾਤਾਰ ਹੀ ਕਾਨੂੰਨ ਵਿਵਸਥਾ ਡਗਮਗਾਉਦੀ ਨਜਰ ਆ ਰਹੀ ਹੈ ਆਏ ਦਿਨ ਹੀ ਲੁੱਟ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਤਾਜਾ ਮਾਮਲਾ ਵੱਲ੍ਹਾ ਬਾਈਪਾਸ ਦਾ ਹੈ ਜਿੱਥੇ ਕਿ ਪਬਲਿਕ ਫੋਰਮੈਸੀ ਦੀ ਦੁਕਾਨ ਦੇ ਉੱਪਰ ਲੁਟੇਰਿਆਂ ਵੱਲੋਂ ਪਿਸਤੋਲ ਦੀ ਨੋਕ ਦੇ ਉੱਪਰ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੁਕਾਨਦਾਰ ਨੂੰ ਪੁਲਿਸ ਨੂੰ ਦਰਖਾਸਤ ਨਾ ਦੇਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਦੁਕਾਨਦਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਬੀਤੀ ਸ਼ਾਮ ਉਹ ਦੁਕਾਨ ਦੇ ਉੱਪਰ ਬੈਠੇ ਸਨ ਤਾਂ ਇਸ ਦੌਰਾਨ 3 ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ

ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਦੇ ਹੱਥ ਵਿੱਚ ਪਿਸਤੋਲ ਸੀ ਅਤੇ ਉਨ੍ਹਾਂ ਵੱਲੋਂ ਦੁਕਾਨ ਦੇ ਵਿੱਚ ਕਰੀਬ 60 ਹਜ਼ਾਰ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ ਗਿਆ। ਪੁਲਿਸ ਨੂੰ ਦਰਖਾਸਤ ਨਾ ਦੇਣ ਦੀ ਧਮਕੀ ਵੀ ਦਿੱਤੀ ਗਈ । ਉਨ੍ਹਾਂ ਕਿਹਾ ਕੀ ਸਾਡੀ ਦੁਕਾਨ ਬਾਈਪਾਸ ਦੇ ਉੱਪਰ ਹੈ ਅਤੇ ਪੁਲਿਸ ਨੂੰ ਕਈ ਵਾਰ ਸੁਰੱਖਿਆ ਲਈ ਵੀ ਬੇਨਤੀ ਕਰ ਚੁੱਕੇ ਹਾਂ ਲੇਕਿਨ ਉਸ ਦਾ ਖਾਮਿਆਜ਼ਾ ਉਹਨਾਂ ਨੂੰ ਇਹ ਭੁਗਤਣਾ ਪਿਆ ਕਿ ਅੱਜ ਉਹਨਾਂ ਦੀ ਦੁਕਾਨ ਦੇ ਉੱਪਰ ਲੁੱਟ ਦੀ ਵਾਰਦਾਤ ਹੋ ਗਈ ਅਤੇ ਹੁਣ ਉਹਨਾਂ ਨੇ ਪੁਲਿਸ ਪਾਸੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।

ਥਾਣਾ ਮਕਬੂਲਪੁਰਾ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਦਰਖਾਸਤ ਮਿਲੀ ਸੀ ਕੀ ਵੱਲਾ ਬਾਈਪਾਸ ਉੱਪਰ ਫਾਰਮੈਸੀ ਦੀ ਦੁਕਾਨ ਦੇ ਉੱਪਰ ਲੁੱਟ ਹੋਈ ਹੈ। ਜਿਸ ਮਾਮਲੇ ਵਿੱਚ ਉਹਨਾਂ ਵੱਲੋਂ ਦਰਖਾਸਤ ਮਿਲਣ ਤੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁੱਲ 6 ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। 3 ਲੁਟੇਰੇ ਦੁਕਾਨ ਦੇ ਅੰਦਰ ਗਏ ਸਨ ਅਤੇ 3 ਲੁਟੇਰੇ ਬਾਹਰ ਮੋਟਰ ਸਾਇਕਲਾਂ ਤੇ ਬੈਠੇ ਸਨ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਅਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।