ਪੰਜਾਬ: ਨਰਸਿੰਗ ਦੇ ਵਿਦਿਆਰਥੀਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਦਿੱਤਾ ਖਾਸ ਸੁਨੇਹਾ, ਦੇਖੋਂ ਵੀਡਿਓ

ਪੰਜਾਬ: ਨਰਸਿੰਗ ਦੇ ਵਿਦਿਆਰਥੀਆਂ ਨੇ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਦਿੱਤਾ ਖਾਸ ਸੁਨੇਹਾ, ਦੇਖੋਂ ਵੀਡਿਓ

ਬਟਾਲਾ: ਸ਼ਹਿਰ ਧਾਰੀਵਾਲ ਦੀ ਸਿਹਤ ਸਟਾਫ ਦੀ ਪੜਾਈ ਅਤੇ ਕੋਰਸਾਂ ਨਾਲ ਜੁੜੀ ਇੱਕ ਸੰਸਥਾ ਵਿੱਚ ਪੜ ਰਹੇ ਵਿਦਿਆਰਥੀਆਂ ਨੇ ਇੱਕ ਨਿਵੇਕਲਾ ਉਪਰਾਲਾ ਕਰਕੇ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਲਾਨਾ ਸਮਾਗਮ ਦੌਰਾਨ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਫੂਡ ਸਟਾਲ ਲਗਾਏ ਅਤੇ ਵੱਖ-ਵੱਖ ਸਟਾਲਾਂ ਦੇ ਉੱਪਰ ਬੱਚਿਆਂ ਨੇ ਖੁਦ ਹੀ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਸਮਾਗਮ ਵਿੱਚ ਹਾਜ਼ਰ ਲੋਕਾਂ ਨੂੰ ਖਿਲਾਈਆਂ ਗਈਆ। ਇਨ੍ਹਾਂ ਵਿੱਚ ਕਈ ਤਰ੍ਹਾਂ ਦਾ ਆਧੁਨਿਕ ਅਤੇ ਫਾਸਟ ਫੂਡ ਦੀਆਂ ਆਈਟਮਾਂ ਵੀ ਸ਼ਾਮਿਲ ਸਨ। ਜਿਸ ਦਾ ਇਸ ਵਿਦਿਅਕ ਸੰਸਥਾ ਵਿੱਚ ਪੜ੍ਹਾਈ ਕਰ ਰਹੇ ਲਗਭਗ ਸਾਰੇ ਹੀ ਵਿਦਿਆਰਥੀਆਂ , ਸਲਾਨਾ ਸਮਾਗਮ ਵਿੱਚ ਆਏ ਉਹਨਾਂ ਦੇ ਮਾਪਿਆਂ , ਵਿਦਿਅਕ ਅਦਾਰੇ ਦੇ ਸਮੂਹ ਸਟਾਫ ਤੇ ਪ੍ਰਬੰਧਕਾਂ ਨੇ ਵੀ ਖੂਬ ਆਨੰਦ ਮਾਣਿਆ।10 ਰੁਪਏ ਦੇ ਇੱਕ ਟੋਕਨ ਦੇ ਨਾਲ ਵੱਖ-ਵੱਖ ਸਟਾਲਾਂ ਤੋਂ ਵਿਦਿਆਰਥੀ ਵੱਲੋਂ ਤਿਆਰ ਕੀਤੀਆਂ ਗਈਆਂ ਖਾਣ ਪੀਣ ਵਾਲੀਆਂ ਇਹ ਚੀਜ਼ਾਂ ਮਿਲ ਰਹੀਆਂ ਸਨ।

ਵਿਦਿਆਰਥੀਆਂ ਅਨੁਸਾਰ ਇਹ ਸਭ ਉਹਨਾਂ ਨੇ ਇੱਕ ਖਾਸ ਸੰਦੇਸ਼ ਸਮਾਜ ਦੇ ਲੋਕਾਂ ਨੂੰ ਦੇਣ ਲਈ ਕੀਤਾ ਹੈ ਕਿ ਆਨਲਾਈਨ ਆਰਡਰ ਦੇ ਕੇ ਖਾਣ ਪੀਣ ਦੀਆਂ ਚੀਜ਼ਾਂ ਘਰ ਮੰਗਵਾ ਕੇ ਇਕੱਲਿਆਂ ਖਾਣ ਦੀ ਬਜਾਏ ਘਰ ਵਿੱਚ ਹੀ ਖਾਣ ਪੀਣ ਦੀਆਂ ਚੀਜ਼ਾਂ ਤਿਆਰ ਕਰਕੇ ਖਾਣ। ਘਰ ਵਿੱਚ ਮਿਲ ਬੈਠ ਕੇ ਖਾਣ ਪੀਣ ਨਾਲ ਆਪਸੀ ਪਿਆਰ ਤਾਂ ਵਧਦਾ ਹੀ ਹੈ ਨਾਲ ਹੀ ਘਰ ਵਿੱਚ ਤਿਆਰ ਕੀਤੀਆਂ ਚੀਜ਼ਾਂ ਬਾਰੇ ਤੁਹਾਨੂੰ ਆਪਣੀ ਸਿਹਤ ਬਾਰੇ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਝਲਣਾ ਪੈਂਦਾ। ਗੱਲਬਾਤ ਦੌਰਾਨ ਵੱਖ-ਵੱਖ ਵਿਦਿਆਰਥੀਆਂ ਨੇ ਦੱਸਿਆ ਕਿ ਉਨ੍ਹਾਂ ਦਾ ਕਾਲਜ ਦੇ ਸਲਾਨਾ ਸਮਾਗਮ ਵਿੱਚ ਫੂਡ ਸਟਾਲ ਲਗਾਉਣ ਦਾ ਮੁੱਖ ਮਕਸਦ ਇਹ ਹੈ ਕਿ ਅੱਜ ਦੇ ਆਧੁਨਿਕ ਯੁੱਗ ਵਿੱਚ ਟੈਕਨੋਲੋਜੀ ਦੇ ਕਾਰਨ ਲੋਕ ਘਰ ਬੈਠੇ ਹੀ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਦੇ ਸਮਾਨ ਦੇ ਆਨਲਾਈਨ ਆਰਡਰ ਦਿੰਦੇ ਹਨ। ਉਹਨਾਂ ਨੇ ਕਿਹਾ ਕਿ ਕੁਝ ਹੀ ਦੇਰ ਬਾਅਦ ਰੈਸਟੋਰੈਂਟ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਤਿਆਰ ਕਰਕੇ ਲੋਕਾਂ ਦੇ ਘਰਾਂ ਵਿੱਚ ਪਹੁੰਚਾ ਦਿੰਦੇ ਹਨ। ਵਿਦਿਆਰਥੀਆਂ ਨੇ ਕਿਹਾ ਕਿ ਖਾਣਾ ਬਣਾਉਣਾ ਇੱਕ ਵੱਡੀ ਕਲਾ ਹੈ। ਜਿਸ ਨੂੰ ਅੱਜ ਦੀ ਨੌਜਵਾਨ ਪੀੜੀ ਭੁੱਲਦੀ ਜਾ ਰਹੀ ਹੈ।

ਦੂਜਾ ਇਹ ਕਿ ਜਦੋਂ ਵੀ ਆਨਲਾਈਨ ਆਰਡਰ ਕੀਤਾ ਜਾਂਦਾ ਹੈ ਤਾਂ ਜਿਆਦਾਤਰ ਵੇਖਿਆ ਗਿਆ ਹੈ ਕਿ ਘਰ ਦਾ ਹਰ ਮੈਂਬਰ ਆਪਣੀ ਆਪਣੀ ਮਰਜ਼ੀ ਦੀ ਚੀਜ਼ ਆਰਡਰ ਕਰਦਾ ਹੈ, ਤੇ ਬੈਠ ਕੇ ਖਾਂਦਾ ਹੈ। ਜਦ ਕਿ ਪਰਿਵਾਰ ਨਾਲ ਮਿਲ ਬੈਠ ਕੇ ਖਾਣ ਦੀ ਪੁਰਾਣੀ ਰਵਾਇਤ ਵੀ ਹੌਲੀ ਹੌਲੀ ਖਤਮ ਹੁੰਦੀ ਜਾ ਰਹੀ ਹੈ। ਵਿਦਿਆਰਥੀਆਂ ਕਿਹਾ ਕਿ ਫੂਡ ਸਟਾਲ ਦੇ ਦੌਰਾਨ ਫੂਡ ਬਣਾ ਕੇ ਸਰਵ ਕਰ ਰਹੇ ਹਾਂ। ਅਸੀਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਖਾਣਾ ਬਣਾਉਣ ਨੂੰ ਹਰ ਵਿਅਕਤੀ ਸਿੱਖੇ ਅਤੇ ਬਾਜ਼ਾਰ ਵਿੱਚ ਤਿਆਰ ਫਾਸਟ ਫੂਡ ਖਾਣ ਦੀ ਬਜਾਏ ਆਪਣੇ ਘਰ ਵਿੱਚ ਚੰਗੀਆਂ ਵਸਤੂਆਂ ਦਾ ਪ੍ਰਯੋਗ ਕਰਕੇ ਬਣਾਈਆਂ ਗਈਆਂ ਖਾਣ ਪੀਣ ਦੀਆਂ ਵਸਤੂਆਂ ਨੂੰ ਤਰਜੀਹ ਦੇਣ। ਕਿਉਂਕਿ ਬਾਜ਼ਾਰ ਦੇ ਫਾਸਟ ਫੂਡ ਵਿੱਚ ਮੈਦਾ ਅਰਾਰੋਟ ਆਦਿ ਜਿਹੇ ਹਾਨੀਕਾਰਕ ਪਦਾਰਥ ਪ੍ਰਯੋਗ ਕੀਤੇ ਜਾਂਦੇ ਹਨ। ਇਸ ਦੇ ਨਾਲ ਹੀ ਘਰ ਵਿੱਚ ਮਿਲ ਬੈਠ ਕੇ ਖਾਣ ਦਾ ਸੰਦੇਸ਼ ਵੀ ਦਿੱਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਆਪਸ ਦੇ ਵਿੱਚ ਸਮਾਂ ਬਤੀਤ ਕਰਨ ਦਾ ਮੌਕਾ ਮਿਲਦਾ ਹੈ ਅਤੇ ਇਕੱਠੇ ਰਲ ਮਿਲ ਕੇ ਬੈਠ ਕੇ ਖਾਣ ਦੇ ਨਾਲ ਪਰਿਵਾਰ ਦਾ ਪਿਆਰ ਵੀ ਵੱਧਦਾ ਹੈ।