ਪੰਜਾਬ: ਸ਼ਰਧਾਲੂ ਆਪਣੇ ਸ਼ਰੀਰ ਵਿਚ ਲੋਹੇ ਦੇ ਤ੍ਰਿਸ਼ੂਲ, ਸੂਏ ਅਤੇ ਸੂਈਆਂ ਖੋਭ ਕੇ ਅਰਪਣ ਕਰਦੇ ਹਨ ਆਪਣੀ ਸ਼ਰਧਾ ਅਤੇ ਆਸਥਾ, ਦੇਖੋ ਵੀਡਿਓ

ਪੰਜਾਬ: ਸ਼ਰਧਾਲੂ ਆਪਣੇ ਸ਼ਰੀਰ ਵਿਚ ਲੋਹੇ ਦੇ ਤ੍ਰਿਸ਼ੂਲ, ਸੂਏ ਅਤੇ ਸੂਈਆਂ ਖੋਭ ਕੇ ਅਰਪਣ ਕਰਦੇ ਹਨ ਆਪਣੀ ਸ਼ਰਧਾ ਅਤੇ ਆਸਥਾ, ਦੇਖੋ ਵੀਡਿਓ

ਬਟਾਲਾ: ਆਸਥਾ ਅਤੇ ਵਿਸ਼ਵਾਸ਼ ਦਾ ਹਰ ਧਰਮ ਵਿਚ ਅਲਗ-ਅਲਗ ਰੂਪ ਦੇਖਣ ਨੂੰ ਮਿਲਦਾ ਹੈ, ਪਰ ਆਸਥਾ ਅਤੇ ਵਿਸ਼ਵਾਸ਼ ਦੀਆਂ ਜੋ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਤਸਵੀਰਾਂ ਹਨ ਬਟਾਲਾ ਦੀਆਂ ਜਿਥੇ ਮਦਰਾਸੀ ਸੱਭਿਅਤਾ ਦੇ ਲੋਕਾਂ ਵਲੋਂ ਆਪਣੇ ਧਰਮ ਮੁਤਾਬਿਕ ਆਪਣੀ ਦੇਵੀ ਮਾਰੀਅੰਮਾਂ ਦੇ ਚਰਨਾਂ ਵਿੱਚ ਆਪਣੀ ਸ਼ਰਧਾ ਅਤੇ ਆਸਥਾ ਇਕ ਵੱਖਰੇ ਹੀ ਤਰੀਕੇ ਭੇਂਟ ਕਰਦੇ ਹਨ। 

ਇਹ ਮਦਰਾਸੀ ਲੋਕ ਸਾਲ ਵਿੱਚ ਇਕ ਦਿਨ 28 ਅਪ੍ਰੈਲ ਨੂੰ ਆਪਣੀ ਦੇਵੀ ਮਾਂ ਮਾਰੀਅੰਮਾਂ ਦੀ ਖੁਸ਼ੀ ਅਤੇ ਅਸ਼ੀਰਵਾਦ ਹਾਸਿਲ ਕਰਨ ਲਈ ਨਗਰ ਕੀਰਤਨ ਰੂਪੀ ਇਕ ਕਾਫ਼ਿਲੇ ਵਿੱਚ ਢੋਲ ਦੀ ਥਾਪ ਉੱਤੇ ਨੱਚਦੇ ਗਾਉਂਦੇ ਬਟਾਲਾ ਵਿਖੇ ਗੁਰਦਾਸਪੁਰ ਰੋਡ ਤੇ ਸਥਿਤ ਮੰਦਿਰ ਰਾਧੇ ਕ੍ਰਿਸ਼ਨਾ ਤੋਂ ਸ਼ੁਰੂ ਕਰਦੇ ਹੋ ਕੇ ਪੂਰੇ ਸ਼ਹਿਰ ਬਟਾਲੇ ਦੀਆਂ ਸੜਕਾਂ ਤੋਂ ਹੁੰਦੇ ਹੋਏ ਨਿਕਲਦੇ ਹਨ ਪਰ ਇਸ ਮੌਕੇ ਕਾਫ਼ਿਲੇ ਵਿਚ ਅਸਚਰਜ ਕਰਦੀਆਂ ਉਹ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ, ਜਿਹਨਾਂ ਵਿੱਚ ਕਈ ਸ਼ਰਧਾਲੂਆ ਨੇ ਆਪਣੇ ਸ਼ਰੀਰ ਅਤੇ ਮੂੰਹ ਵਿਚੋਂ ਲੋਹੇ ਦੇ ਤ੍ਰਿਸ਼ੂਲ ਆਰ-ਪਾਰ ਕਰ ਰੱਖੇ ਹੁੰਦੇ ਹਨ ਅਤੇ ਕੁਝ ਸ਼ਰਧਾਲੂਆਂ ਨੇ ਆਪਣੀ ਪਿੱਠ ਦੇ ਮਾਸ ਵਿਚ ਲੋਹੇ ਦੇ ਮੋਟੇ-ਮੋਟੇ ਸੂਏ ਆਰ-ਪਾਰ ਕੀਤੇ ਹੁੰਦੇ ਹਨ। ਕੁਝ ਨੇ ਆਪਣੇ ਸ਼ਰੀਰ ਉੱਤੇ ਤਿੱਖੀਆਂ ਸੂਈਆਂ ਖੋਭ ਰੱਖੀਆਂ ਹੁੰਦੀਆਂ ਹਨ ਅਤੇ ਇਹ ਸਭ ਕੁਝ ਉਹ ਭਾਰੀ ਇਕੱਠ ਵਿੱਚ ਸਭ ਦੇ ਸਾਹਮਣੇ ਖੋਭਦੇ ਹਨ ਅਤੇ ਫਿਰ ਇਸੇ ਤਰਾਂ ਹੀ ਪੁਰਾ ਦਿਨ ਇਸ ਕਾਫ਼ਿਲੇ ਵਿੱਚ ਨੰਗੇ ਪੈਰੀਂ ਤੁਰਦੇ ਰਹਿੰਦੇ ਹਨ ਅਤੇ ਜਿਹਨਾਂ ਨੇ ਆਪਣੀ ਪਿੱਠ ਵਿਚ ਸੂਏ ਖੁਭੋ ਰੱਖੇ ਹੁੰਦੇ ਹਨ।

ਉਹ ਇਹਨਾਂ ਸੁਇਆ ਨਾਲ ਗੱਡੀਆਂ ਨੂੰ ਖਿੱਚਦੇ ਨਜਰ ਆਉਂਦੇ ਹਨ ਜਦੋਂ ਇਹਨਾਂ ਸ਼ਰਧਾਲੂਆਂ ਨਾਲ ਸਾਡੀ ਟੀਮ ਨੇ ਐਸੀ ਸ਼ਰਧਾ ਅਤੇ ਆਸਥਾ ਨੂੰ ਲੈਕੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਸਭ ਕੁਝ ਸਾਡੇ ਧਰਮ ਵਿਚ ਹੀ ਹੈ ਸਾਡੀ ਦੇਵੀ ਜਦੋ ਸਾਡੀਆਂ ਮਨੋਕਾਮਨਾਵਾਂ ਪੂਰਨ ਕਰਦੀ ਹੈ ਤਾਂ ਅਸੀਂ ਆਪਣੀ ਮੰਗ ਉਤਾਰਨ ਲਈ ਅਤੇ ਆਪਣੀ ਦੇਵੀ ਦੀ ਖੁਸ਼ੀ ਅਤੇ ਅਸ਼ੀਰਵਾਦ ਲੈਣ ਲਈ ਇਹ ਸਭ ਕੁਝ ਕਰਦੇ ਹਾਂ ਉਹਨਾਂ ਦਾ ਕਹਿਣਾ ਸੀ ਕਿ ਸਾਡੀ ਦੇਵੀ ਦੀ ਸ਼ਕਤੀ ਹੀ ਹੈ ਕੇ ਸਾਨੂੰ ਕੋਈ ਦਰਦ ਨਹੀਂ ਹੁੰਦਾ ਉਹਨਾਂ ਦਾ ਕਹਿਣਾ ਸੀ ਕਿ ਜਿਹਨਾਂ ਦੀਆਂ ਮਨੋਕਾਮਨਾਵਾਂ ਪੂਰਨ ਹੁੰਦੀਆਂ ਹਨ ਉਹ ਸ਼ਰਧਾਲੂ 11 ਦਿਨ , 5 ਦਿਨ ਅਤੇ  3 ਦਿਨ ਦੇ ਵਰਤ ਰੱਖਦੇ ਹਨ ਅਤੇ ਫਿਰ ਨਗਰ ਕੀਰਤਨ ਰੂਪੀ ਕਾਫ਼ਿਲੇ ਨੂੰ ਕੱਢਣ ਸਮੇ ਉਹ ਸ਼ਰਧਾਲੂ ਆਪਣੇ ਸ਼ਰੀਰਾਂ ਵਿਚ ਲੋਹੇ ਦੇ ਤ੍ਰਿਸ਼ੂਲ , ਸੂਏ ਅਤੇ ਸੂਈਆ ਖੋਭ ਕੇ ਆਪਣੀ ਸ਼ਰਧਾ ਅਤੇ ਆਸਥਾ ਦੇਵੀ ਦੇ ਚਰਨਾਂ ਵਿਚ ਅਰਪਣ ਕਰਦੇ ਹਨ।