ਪੰਜਾਬ: ਭਾਈ ਮੋਹਕਮ ਸਿੰਘ ਬੋਲੇ, ਸੁਖਬੀਰ ਬਾਦਲ ਪੰਜ ਸਿੰਘ ਸਾਹਿਬਾਨਾਂ ਕੋਲੋਂ ਮੰਗੇ ਮਾਫੀ ਫਿਰ ਕਰੇਗਾ ਪੰਥ ਕਬੂਲ, ਦੇਖੋਂ ਵੀਡਿਓ

ਪੰਜਾਬ: ਭਾਈ ਮੋਹਕਮ ਸਿੰਘ ਬੋਲੇ, ਸੁਖਬੀਰ ਬਾਦਲ ਪੰਜ ਸਿੰਘ ਸਾਹਿਬਾਨਾਂ ਕੋਲੋਂ ਮੰਗੇ ਮਾਫੀ ਫਿਰ ਕਰੇਗਾ ਪੰਥ ਕਬੂਲ, ਦੇਖੋਂ ਵੀਡਿਓ

ਅੰੰਮਿ੍ਤਸਰ: ਅਕਾਲੀ ਦਲ ਦੇ 103 ਸਾਲ ਪੂਰੇ ਹੋਣ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਰਖਾਏ ਅਖੰਡ ਪਾਠ ਸਾਹਿਬ ਦੇ ਭੋਗ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਉਹਨਾਂ ਦੀ ਸਰਕਾਰ ਵੇਲੇ ਹੋਈਆਂ ਬੇਅਦਬੀਆਂ ਦੇ ਮਾਮਲੇ ਵਿੱਚ ਮਾਫੀ ਮੰਗੀ ਗਈ ਸੀ। ਜਿਸ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਮੰਗੀ ਮਾਫੀ ਨੂੰ ਲੈ ਕੇ ਲਗਾਤਾਰ ਹੀ ਸਿਆਸਤ ਗਰਮਾਈ ਹੋਈ ਹੈ। ਇਸ ਦੇ ਉੱਪਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜੀਤ ਸਿੰਘ ਭੋਮਾ ਅਤੇ ਪੰਥਕ ਆਗੂ ਭਾਈ ਮੋਹਕਮ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਸੁਖਬੀਰ ਬਾਦਲ ਵੱਲੋਂ ਮੰਗੀ ਮਾਫੀ ਦੇ ਉੱਪਰ ਸਵਾਲ ਖੜੇ ਕੀਤੇ ਗਏ। ਭਾਈ ਮੋਕਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਸਪੀਚ ਦਿੱਤੀ ਹੈ ਪਹਿਲਾਂ ਤਾਂ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਤੋਂ ਇਲਾਵਾ ਕੋਈ ਸਪੀਚ ਨਹੀਂ ਕਰ ਸਕਦਾ।

ਲੇਕਿਨ ਫਿਰ ਵੀ ਸੁਖਬੀਰ ਬਾਦਲ ਵੱਲੋਂ ਸਪੀਚ ਕਰਦਿਆਂ ਮਾਫੀ ਮੰਗੀ ਗਈ ਅਤੇ ਸੁਖਬੀਰ ਬਾਦਲ ਨੇ ਉਹ ਮਾਫੀ ਸਿਰਫ ਅਕਾਲੀ ਦਲ ਦੇ ਵਰਕਰਾਂ ਤੋਂ ਹੀ ਮੰਗੀ ਹੈ। ਅਗਰ ਸੁਖਬੀਰ ਬਾਦਲ ਪੰਥ ਤੋਂ ਮਾਫੀ ਮੰਗਣਾ ਚਾਹੁੰਦਾ ਹੈ ਤਾਂ ਉਸ ਨੂੰ ਪੰਜ ਸਿੰਘ ਸਾਹਿਬਾਨਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਫਿਰ ਹੀ ਸਿੱਖ ਪੰਥ ਸੁਖਬੀਰ ਸਿੰਘ ਬਾਦਲ ਦੀ ਮਾਫੀ ਨੂੰ ਪ੍ਰਵਾਨ ਕਰੇਗਾ। ਉਹਨਾਂ ਨੇ ਕਿਹਾ ਕਿ 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਤੇ ਜ਼ੁਲਮ ਤੇ ਅੱਤਿਆਚਾਰ ਹੁੰਦਾ ਆਇਆ ਤੇ ਸਿੱਖ ਹਰ ਜ਼ੁਲਮ ਤੇ ਅੱਤਿਆਚਾਰ ਨੂੰ ਸਹਿਣ ਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਅਗਰ ਅਕਾਲੀ ਦਲ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਇਨਾ ਹੀ ਸੰਜੀਦਾ ਹੈ ਤਾਂ ਅਕਾਲੀ ਦਲ ਇਹ ਸਪਸ਼ਟ ਕਰੇ ਕਿ ਪਹਿਲਾਂ ਉਹ ਬੰਦੀ ਸਿੰਘਾਂ ਨੂੰ ਅੱਤਵਾਦੀ ਕਿਉਂ ਕਹਿੰਦਾ ਆ ਰਿਹਾ ਹੈ। ਭਾਈ ਮੋਹਕਮ ਸਿੰਘ ਨੇ ਇੱਕ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਅਗਰ ਬਲਵੰਤ ਸਿੰਘ ਰਾਜੋਵਾਣਾ ਦੀ ਫਾਂਸੀ ਮਾਫ ਕਰਵਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਆਪ ਨੂੰ ਅੱਗ ਲਗਾਉਂਦਾ ਹੈ ਤਾਂ ਅਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਹੋਵਾਂਗੇ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਅੱਗ ਲਗਾਵਾਂਗੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਵਾਂਗੇ।