ਪੰਜਾਬ : ਆਟੋ ਚਾਲਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਪੰਜਾਬ : ਆਟੋ ਚਾਲਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਰੋਸ਼ ਪ੍ਰਦਰਸ਼ਨ, ਦੇਖੋ ਵੀਡਿਓ

ਅੰਮ੍ਰਿਤਸਰ : ਬੀਤੇ ਕਈ ਦਿਨਾ ਤੋ ਜਿਥੇ ਰਾਹੀ ਸਕੀਮ ਅਧੀਨ 15 ਸਾਲ ਪੁਰਾਣੇ ਡੀਜਲ ਆਟੌ ਬੰਦ ਕਰਨ ਅਤੇ ਪੁਲਿਸ ਪ੍ਰਸ਼ਾਸ਼ਨ ਵਲੋ ਇਹਨਾ ਦੇ ਚਲਾਣ ਕਰਨ ਸੰਬਧੀ ਆਟੋ ਚਾਲਕਾ ਵਲੋ ਇਸ ਦੇ ਵਿਰੋਧ ਵਿਚ ਪ੍ਰਦਰਸ਼ਨ ਕੀਤਾ ਗਿਆ। ਇਸ ਸਕੀਮ ਤੋ ਭੜਕੇ ਆਟੋ ਚਾਲਕਾ ਵਲੋ ਭਾਰਤੀ ਮੁਲ ਨਿਵਾਸੀ ਮੋਰਚਾ ਦੇ ਆਗੂਆ ਦੇ ਸਮਰਥਨ ਦੇ ਨਾਲ ਅੰਮ੍ਰਿਤਸਰ ਦੇ ਭੰਡਾਰੀ ਪੁਲ ਉਪਰ ਧਰਨਾ ਪ੍ਰਦਰਸ਼ਨ ਕਰਦਿਆ ਜਾਮ ਲਗਾਇਆ ਗਿਆ। ਜਿਸ ਸੰਬਧੀ ਉਹਨਾ ਇਹ ਮੰਗ ਕੀਤੀ ਪਹਿਲਾ ਪੁਰਾਣੀਆ ਬਸਾ ਅਤੇ ਟਰਕਾ ਨੂੰ ਬੰਦ ਕਰੋ ਬਾਦ ਵਿਚ ਆਟੌ ਚਾਲਕਾ ਵਲ ਹੋਵੋ। ਇਸ ਸੰਬਧੀ ਗਲਬਾਤ ਕਰਦੀਆ ਆਟੋ ਯੂਨੀਅਨ ਆਗੂ ਅਤੇ ਭਾਰਤੀ ਮੁਲ ਨਿਵਾਸੀ ਆਗੂ ਅਮਨ ਨੇ ਦੱਸਿਆ ਕਿ ਮੁਖ ਮੰਤਰੀ ਪੰਜਾਬ ਵਿਚੋ ਨਸ਼ੇ ਦੀ ਜਗਾ ਰੋਜ਼ਗਾਰ ਖਤਮ ਕਰਨ ਵਲ ਲਗੇ ਹਨ।

 ਜੇਕਰ ਉਹਨਾ ਗਰੀਬਾ ਦਾ ਭਲਾ ਹੀ ਕਰਨਾ ਤਾ ਉਹ ਸਾਡੇ ਕੌਲੌ ਰੋਜਗਾਰ ਖੋਹਣ ਦੀ ਬਜਾਏ ਰੋਜਗਾਰ ਦੇਣ। ਉਹਨਾ ਕਿਹਾ ਕਿ ਰਾਹੀ ਸਕੀਮ ਕਰੋੜਾ ਦਾ ਪ੍ਰੋਜੈਕਟ ਹੈ ਅਤੇ ਕਈ ਅਧਿਕਾਰੀ ਇਸ ਵਿਚ ਆਪਣੇ ਮੁਨਾਫੇ ਵਾਸਤੇ ਗਰੀਬ ਆਟੋ ਚਾਲਕਾ ਤੇ ਇਸਨੂੰ ਥੋਪ ਰਹੇ ਹਨ ਜੋ ਬਰਦਾਸ਼ਤ ਨਹੀ ਕੀਤਾ ਜਾਵੇਗਾ। ਸਰਕਾਰ ਅਤੇ ਅੰਮ੍ਰਿਤਸਰ ਪ੍ਰਸ਼ਾਸ਼ਨ ਰਾਹੀ ਸਕੀਮ ਚਲਾਵੇ । ਪਰ ਇਸ ਨੂੰ ਸਾਡੇ ਉਪਰ ਨਾ ਥੋਪੇ ਨਹੀ ਤੇ ਅਸੀ ਇਹ ਸੰਘਰਸ਼ ਚਾਲੂ ਰਖਾਗੇ ਅਤੇ ਪ੍ਰਸ਼ਾਸ਼ਨ ਨੂੰ ਸਾਡੀ ਅਪੀਲ ਹੈ ਕਿ ਜਲਦ ਸਾਡੇ ਬੰਦ ਕੀਤੇ ਆਟੌ ਛਡੇ ਜਾਣ।