ਪੰਜਾਬ: ਧਾਰ ਏਰੀਆ 'ਚ ਵਣ ਮਾਫੀਆ ਤੋਂ ਬਾਅਦ ਹੁਣ ਭੁ ਮਾਫੀਆ ਵੀ ਹੋਇਆ ਸਰਗਰਮ, ਦੇਖੋਂ ਵੀਡੀਓ

ਪੰਜਾਬ: ਧਾਰ ਏਰੀਆ 'ਚ ਵਣ ਮਾਫੀਆ ਤੋਂ ਬਾਅਦ ਹੁਣ ਭੁ ਮਾਫੀਆ ਵੀ ਹੋਇਆ ਸਰਗਰਮ, ਦੇਖੋਂ ਵੀਡੀਓ

ਪਠਾਨਕੋਟ : ਜ਼ਿਲਾ ਪਠਾਨਕੋਟ ਦੇ ਧਾਰ ਏਰੀਆ ਵਿੱਚ ਵਣ ਮਾਫੀਆ ਦੇ ਨਾਲ ਨਾਲ ਹੁਣ ਭੁ-ਮਾਫੀਆ ਵੀ ਸਰਗਰਮ ਨਜਰ ਆ ਰਿਹਾ ਹੈ, ਦਸ ਦੇਣਾ ਚਾਹੁੰਦੇ ਹਾਂ ਕਿ ਧਾਰ ਏਰੀਆ ਦੇ ਜੰਗਲਾਂ ਵਿੱਚ ਜਿਥੇ ਪੇੜਾ ਦੀ ਕਟਾਨ ਤੇ ਰੋਕ ਲਗੀ ਹੋਈ ਹੈ ਓਥੇ ਹੀ ਜਦ ਵੀ ਕਿਸੇ ਵਲੋਂ ਜਮੀਨ ਤੇ ਕੋਈ ਕੰਮ ਕਰਨਾ ਹੁੰਦਾ ਹੈ ਤੇ ਉਸਦੇ ਲਈ ਵਿਭਾਗ ਤੋਂ ਪਰਮਿਸ਼ਨ ਲੈਣੀ ਜਰੂਰੀ ਹੁੰਦੀ ਹੈ, ਮਗਰ ਭੁ ਮਾਫੀਆ ਵਲੋਂ ਬਿਨਾਂ ਪਰਮਿਸ਼ਨ ਦੇ ਹੀ ਕਈ ਜਗਹ ਪਹਾੜਾ ਨੂੰ ਕੱਟ ਜਿਥੇ ਰਸਤੇ ਬਣਾ ਦਿੱਤੇ ਗਏ। ਓਥੇ ਹੀ ਪਲਾਟ ਵੀ ਕੱਟ ਦਿੱਤੇ ਗਏ ਜਿਸਦੇ ਚਲਦੇ ਸਾਡੀ ਚੈਨਲ ਦੀ ਟੀਮ ਵਲੋਂ ਚਮਰੋੜ ਪਿੰਡ ਦਾ ਦੌਰਾ ਕੀਤਾ। ਜਿਥੇ ਦੇਖਿਆ ਕਿ ਭੁ ਮਾਫੀਆ ਪਹਾੜਾ ਨੂੰ ਜੇਸੀਬੀ ਮਸ਼ੀਨਾਂ ਦੇ ਪੰਜੇ ਨਾਲ ਜਿਥੇ ਕੱਟ ਕਰਕੇ ਰਸਤੇ ਬਣਾਏ ਗਏ ਹਨ ਓਥੇ ਨਾਲ ਹੀ ਕਈ ਜਗਹ ਜੰਗਲਾਤ ਵਿਭਾਗ ਦੇ ਪੇੜ ਵੀ ਕੱਟ ਦਿੱਤੇ ਗਏ। 

ਇਹ ਕੰਮ ਇਕ ਜਾਂ ਦੋ ਦਿਨ ਦਾ ਨਹੀਂ ਕਾਫੀ ਲੰਮੇ ਸਮੇਂ ਤੋਂ ਇਥੇ ਮਸ਼ੀਨਾਂ ਨਾਲ ਕੰਮ ਕੀਤਾ ਜਾ ਰਿਹਾ ਸੀ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਕਸਰ ਹੀ ਇਸ ਸਾਈਡ ਵਲ ਆਉਂਦੇ ਜਾਉਂਦੇ ਸੀ ਕਿਉਂਕਿ ਇਧਰ ਚਮਰੋੜ ਪਿੰਡ ਦੇ ਨਜਦੀਕ ਮਿੰਨੀ ਗੋਵਾ ਟੂਰਿਸਟ ਪਲੇਸ ਹੈ, ਜਿਥੇ ਰੋਜਾਨਾ ਹੀ ਲੋਕ ਇਸਨੂੰ ਦੇਖਣ ਲਈ ਆਉਂਦੇ ਹਨ। ਮਗਰ ਹੈਰਾਨੀ ਦੀ ਗੱਲ ਇਹ ਹੈ ਕਿ ਜੰਗਲਾਤ ਵਿਭਾਗ ਦੇ ਅਧਿਕਾਰੀ ਕਈ ਮਹੀਨਿਆਂ ਤੋਂ ਭੁ-ਮਾਫੀਆ ਵਲੋਂ ਲਗਾਏ ਕੰਮ ਬਾਰੇ ਕੋਈ ਵੀ ਕਾਰਵਾਈ ਨਹੀਂ ਕਰ ਸਕੇ, ਓਥੇ ਹੀ ਦਸ ਦੇਣਾ ਚਾਹੁੰਦੇ ਹਾਂ ਕਿ ਜੰਗਲਾਤ ਵਿਭਾਗ ਵਲੋਂ ਇਥੇ ਆਪਣਾ ਬੋਰਡ ਵੀ ਸੜਕ ਤੇ ਲਗਾ ਰੱਖਿਆ ਹੈ ਕਿ ਬਿਨਾਂ ਪਰਮਿਸ਼ਨ ਦੇ ਇਸ ਏਰੀਆ ਵਿਚ ਕੋਈ ਵੀ ਕੰਮ ਨਹੀਂ ਕਰ ਸਕਦਾ।

ਜਿਸਦੇ ਚਲਦੇ ਸਾਡੇ ਚੈਨਲ ਦੀ ਟੀਮ ਵਲੋਂ 3 ਮਹੀਨੇ ਪਹਿਲਾਂ ਵੀ ਖਬਰ ਦਿਖਾਈ ਗਈ ਸੀ ਜਿਸ ਵਿਚ ਜੰਗਲਾਤ ਵਿਭਾਗ ਦੇ ਡੀਐਫਓ ਵਲੋਂ ਕਿਹਾ ਗਿਆ ਸੀ ਜਲਦ ਰਿਪੋਰਟ ਤਲਬ ਕਰ ਜੋ ਵੀ ਦੋਸ਼ੀ ਹੋਣਗੇ ਚਾਹੇ ਉਹ ਭੁ-ਮਾਫੀਆ ਦੇ ਹੋਣ ਜਾ ਵਿਭਾਗ ਦੇ ਸਬਣਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਮਗਰ ਕਾਰਵਾਈ ਨ ਹੋਣ ਦੇ ਚਲਦੇ ਅੱਜ ਤਕਰੀਬਨ 3 ਮਹੀਨੇ ਬੀਤ ਜਾਨ ਤੋਂ ਬਾਅਦ ਦੋਬਾਰਾ ਤੋਂ ਭੁ- ਮਾਫੀਆ ਵਲੋਂ ਜੇ ਸੀ ਬੀ ਦੇ ਪੀਲੇ ਪੰਜੇ ਨਾਲ ਜਿਥੇ ਸਰਕਾਰੀ ਬੋਰਡ ਵਿਭਾਗ ਦਾ ਲਗਾ ਹੈ ਬਿਲਕੁਲ ਉਸ ਦੇ ਨਾਲ ਹੀ ਨਵਾਂ ਰਸਤਾ ਪਹਾੜੀਆਂ ਕੱਟ ਕੇ ਬਣਾ ਦਿੱਤਾ ਗਿਆ ਹੈ।  ਫਾਰੈਸਟ ਵਿਭਾਗ ਦੇ ਅਫਸਰ ਅਤੇ ਮੁਲਾਜਿਮ ਇਸ ਰਸਤੇ ਤੋਂ ਅਕਸਰ ਆਉਂਦੇ-ਜਾਉਂਦੇ ਹਨ। ਮਗਰ ਕਾਰਵਾਈ ਕੋਈ ਨਹੀ ਕੀਤੇ ਨ ਕੀਤੇ ਵਿਭਾਗ ਤੇ ਸਵਾਲ ਜਰੂਰ ਖੜੇ ਹੁੰਦੇ ਹਨ। ਜਦ ਇਸ ਬਾਰੇ ਡੀ.ਐਫ.ਓ. ਧਰਮਵੀਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਲੋਂ ਹੁਣ ਵੀ ਇਹ ਕਿਹਾ ਗਿਆ ਕਿ ਜਿਹੜੀਆਂ ਮਸ਼ੀਨਾਂ ਅਤੇ ਟਰੱਕ ਅਵੇਧ ਤੋਰ ਤੇ ਬਿਨਾਂ ਪਰਮਿਸ਼ਨ ਕੰਮ ਕਰ ਰਹੇ ਸੀ ਉਨ੍ਹਾਂ ਨੂੰ ਆਪਣੇ ਕਬਜੇ ਵਿੱਚ ਲੈ ਲਿਤਾ ਹੈ ਤੇ ਪੁਲਿਸ ਵਿਭਾਗ ਨੂੰ ਅਤੇ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਵੀ ਕਾਰਵਾਈ ਲਈ ਲਿਖ ਦਿੱਤਾ ਹੈ।  ਜਿਹੜੇ ਅਫਸਰਰਾਂ ਦੀ ਮਿਲੀਭਗਤ ਇਸ ਵਿਚ ਸਾਮਣੇ ਆ ਰਹੀ ਹੈ ਉਨ੍ਹਾਂ ਤੇ ਵੀ ਵਿਭਾਗਿਆ ਕਾਰਵਾਈ ਕੀਤੀ ਜਾਵੇਗੀ। 

ਮਗਰ ਦੇਖਣਾ ਇਹ ਹੋਵੇਗਾ ਕਿ 3 ਮਹੀਨੇ ਪਹਿਲਾਂ ਵੀ ਕਿਹਾ ਗਿਆ ਸੀ ਕਿ ਜੋ ਲੋਕ ਇਸ ਕੰਮ ਵਿਚ ਸ਼ਾਮਿਲ ਹਨ ਉਨ੍ਹਾਂ ਤੇ ਜਲਦ ਕਾਰਵਾਈ ਕੀਤੀ ਜਾਵੇਗੀ ਮਗਰ ਦੇਖਣਾ ਇਹ ਹੋਵੇਗਾ ਕਿ ਪਹਿਲਾ ਵਾਂਗ ਕਾਰਵਾਈ ਹੁੰਦੀ ਹੈ ਜਾ ਡੈਮੇਜ਼ ਰਿਪੋਰਟ ਕੱਟ ਗੋਂਗਲੂਆਂ ਤੋਂ ਮਿੱਟੀ ਚਾੜਨ ਵਾਲਾ ਕੰਮ ਹੁੰਦਾ ਹੈ ।