ਪੰਜਾਬ : ਵੈਸਟਬੰਗਾਲ ਤੋਂ ਆਏ ਯਾਤਰੀਆਂ ਕੋਲੋਂ ਖੋਹ ਕਰਨ ਵਾਲੇ ਆਰੋਪੀ ਕਾਬੂ, ਦੇਖੋ ਵੀਡਿਓ 

ਪੰਜਾਬ : ਵੈਸਟਬੰਗਾਲ ਤੋਂ ਆਏ ਯਾਤਰੀਆਂ ਕੋਲੋਂ ਖੋਹ ਕਰਨ ਵਾਲੇ ਆਰੋਪੀ ਕਾਬੂ, ਦੇਖੋ ਵੀਡਿਓ 

ਅੰਮ੍ਰਿਤਸਰ : ਪਿਛਲੇ ਦਿਨੀ ਅੰਮ੍ਰਿਤਸਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਵੈਸਟ ਬੰਗਾਲ ਦੇ ਯਾਤਰੀਆਂ ਕੋਲੋਂ ਈ-ਰਿਕਸ਼ਾ ਚਾਲਕਾਂ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਇਹ ਖਬਰ ਮੀਡੀਆ ਚ ਫੈਲਣ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਐਕਸ਼ਨ ਲੈਂਦਿਆਂ ਇ-ਰਿਕਸ਼ਾ ਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਲੁੱਟ ਹੋਇਆ ਸਮਾਨ ਵੀ ਬਰਾਮਦ ਕਰ ਲਿਆ ਹੈ। 

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 28 ਦਸੰਬਰ 2023 ਦੀ ਰਾਤ ਨੂੰ ਇੱਕ ਈ-ਰਿਕਸ਼ਾਂ ਤੇ ਸਵਾਰ ਵੈਸਟਬੰਗਾਲ ਤੋਂ ਆਏ ਯਾਤਰੀਆਂ ਪਾਸੋਂ ਅਣਪਛਾਤੇ ਈ-ਰਿਕਸ਼ਾ ਚਾਲਕ ਤੇ ਉਸਦੇ ਸਾਥੀਆਂ ਨੇ ਉਹਨਾਂ ਪਾਸੋਂ 16000/-ਰੁਪਏ, ਮੋਬਾਇਲ ਫੋਨ ਤੇ ਬੈਗ ਖੋਹ ਕੇ ਲੈ ਗਏ ਸਨ ਤੇ 20,000/-ਰੁਪਏ ਆਨਲਾਈਨ ਕੱਢਵਾ ਲਏ ਸਨ। 

ਇਸ ਵਾਰਦਾਤ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਪੁਲਸ ਦੀਆ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਪੁਲਿਸ ਟੀਮਾਂ ਵੱਲੋਂ  ਹਰ ਪੱਖ ਤੋਂ ਜਾਂਚ ਕਰਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀ ਸਤਿੰਦਰਜੀਤ ਸਿੰਘ ਉਰਫ ਹੈਪੀ ਨੂੰ 31-12-2023 ਅਤੇ  ਚਾਂਦ ਪੁੱਤਰ ਰਮਨ ਕੁਮਾਰ ਨੂੰ  01-01-2024 ਨੂੰ ਗ੍ਰਿਫ਼ਤਾਰ ਕਰਕੇ ਖੋਹ ਸ਼ੁਦਾ ਸਮਾਨ ਬ੍ਰਾਮਦ ਕਰ ਲਿਆ ਹੈ ਅਤੇ ਮਾਮਲਾ ਦਰਜ ਕਰ ਲਿਆ। ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਅੱਜ ਖੋਹੋਸ਼ੁਦਾ 36,000/-ਰੁਪਏ, 04 ਮੋਬਾਇਲ ਫੋਨ ਅਤੇ ਬੈਗ, ਸੂਟਕੇਸ ਆਦਿ ਵੈਸਟਬੰਗਾਲ ਤੋਂ ਆਏ ਯਾਤਰੂਆਂ ਦੇ ਹਵਾਲੇ ਕੀਤਾ ਗਿਆ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ, ਸ਼ਹਿਰ ਵਿੱਚ ਆਉਂਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਮੁੱਖ ਤਰਜ਼ੀਹ ਦੇਂਦੀ ਹੈ ਤੇ ਉਹਨਾਂ ਦੀ ਸੁਰੱਖਿਆ ਲਈ 24 ਘੰਟੇ ਤੱਤਪਰ ਹੈ।  ਸਨੈਚਿੰਗ ਦੀਆਂ ਘਟਨਾਵਾਂ ਖਿਲਾਫ ਸਖਤ ਕਾਰਵਾਈ ਕਰਕੇ Zero Tolerance ਵਰਤਦੇ ਹੋਏ, ਸਨੈਚਿੰਗ ਦੇ ਮਾਮਲਿਆ ਨੂੰ ਕੁਝ ਹੀ ਘੰਟਿਆ ਅੰਦਰ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ।