ਪੰਜਾਬ : ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਦੀ ਵਧੀ ਚਿੰਤਾ, ਦੇਖੋ ਵੀਡਿਓ

ਪੰਜਾਬ : ਸਤਲੁਜ ਦਰਿਆ ਚ ਪਾਣੀ ਦਾ ਪੱਧਰ ਵਧਿਆ, ਲੋਕਾਂ ਦੀ ਵਧੀ ਚਿੰਤਾ, ਦੇਖੋ ਵੀਡਿਓ

ਸ੍ਰੀ ਅਨੰਦਪੁਰ ਸਾਹਿਬ/ ਸੰਦੀਪ ਸ਼ਰਮਾ : ਹਿਮਾਚਲ ਦੇ ਵਿਚ ਜਿਥੇ ਭਾਰੀ ਮੀਹ ਹੋਣ ਦੇ ਕਾਰਨ ਮੋਸਮ ਵਿਭਾਗ ਵਲੋ ਯੇਲੋ ਅਲਰਟ ਜਾਰੀ ਕੀਤਾ ਗਿਆਨ ਉਥੇ ਹਿ ਉਮੀਦ ਤੋ ਜਿਆਦਾ ਮੀਹ ਹੋਣ ਦੇ ਕਾਰਨ ਅਤੇ ਭਾਰੀ ਬਰਸਾਤ ਅਤੇ ਜਮੀਨ ਖਿਸਕਣ ਕਾਰਨ ਜਿਥੇ ਸਕੂਲਾ ਕਾਲਜਾ ਵਿਚ ਛੁਟੀਆ ਕੀਤੀਆ ਗਈਆ ਹਨ ਉਥੇ ਹੀ ਰੈਡ ਅਲਰਟ ਜਾਰੀ ਹੋ ਗਿਆ ਪਹਾੜਾਂ ਵਿਚ ਪਇਆ ਜਾ ਰਿਹਾ ਲਗਾਤਾਰ ਮੀਹ ਕਾਰਨ ਜਿਥੇ ਪਾਣੀ ਇਕਠਾ ਹੋ ਰਿਹਾ ਹੈ ਉਥੇ ਹੀ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਵੀ ਵੱਧ ਰਿਹਾ ਹੈ ਪਿਛਲੇ ਦੋ ਚਾਰ ਦਿਨਾ ਵਿਚ 1.5 ਫੁੱਟ ਤੋ ਵੱਧ ਪੱਧਰ ਨਾਪਿਆ ਗਿਆ। ਜਿਸ ਕਾਰਨ ਹੁਣ 1674.10 ਫੁੱਟ ਹੋ ਗਿਆ ਹੈ ਇਸ ਦੇ ਨਾਲ ਹੀ ਪਿਛਲੇ ਦਿਨੀ ਇਹ ਪੱਧਰ 1672 ਦੇ ਕਰੀਬ ਵੀ ਰਿਹ ਚੁੱਕਾ ਹੈ ਜੇਕਰ ਭਾਖੜਾ ਡੈਮ ਦੇ ਇਨ ਫਲੋਅ ਦੀ ਗੱਲ ਕੀਤੀ ਜਾਵੇ ਤਾ 80958 ਹੈ ਅਤੇ ਆਉਟ ਫਲੋਅ 58403 ਹੈ। ਅਨੰਦਪੁਰ ਸਾਹਿਬ ਨੰਗਲ ਦੇ ਦਰਜਨਾਂ ਪਿੰਡਾਂ ਵਿੱਚ ਜਿਸ ਪ੍ਰਕਾਰ ਹੜਾ ਨਾਲ ਤਬਾਹੀ ਮਚੀ ਸੀ। ਅਤੇ ਪਿੰਡ ਹਰਸਾਬੇਲਾ ਜਿੱਥੇ ਸਭ ਤੋਂ ਜਿਆਦਾ ਤਬਾਹੀ ਦੇਖੀ ਗਈ ਸੀ। ਉੱਥੇ ਹੀ ਕੀਮਤੀ ਜਮੀਨਾ ਲੋਕਾਂ ਦੇ ਘਰ ਸਕੂਲ ਦਰਿਆ ਦੇ ਵਿੱਚ ਸਮਾ ਚੁੱਕੇ ਹਨ ਉੱਥੇ ਹੀਪਾਣੀ ਦੇ ਨਾਲ ਖਾਰ ਪੈਣ ਦੇ ਕਾਰਣ ਮਿੱਟੀ ਦੀਆਂ ਡਿਗਾ ਪਾਣੀ ਵਿੱਚ ਗਿਰਣ ਦਰਿਆ ਪਿੰਡ ਵੱਲ ਨੂੰ ਵਧ ਰਿਹਾ ਹੈ। ਜਿਸ ਕਾਰਨ ਗੁਰੂ ਘਰ ਅਤੇ ਖਤਰਾ ਬਣਿਆ ਹੋਇਆ ਹੈ। ਇਸ ਪਿੰਡ ਦਾ ਕਾਫੀ ਹਿੱਸਾ ਚਾਰੇ ਪਾਸੋਂ ਦਰਿਆ ਨਾਲ ਘਿਰ ਗਿਆ ਹੈ। ਅਤੇ ਇੱਕ ਟਾਪੂ ਦੇ ਸਮਾਨ ਲੱਗ ਰਿਹਾ ਹੈ।

ਪਿੰਡ ਵਾਸੀਆਂ ਨੇ ਕਿਹਾ ਕਿ ਸਮਾਨ ਅਤੇ ਬੱਚੇ ਆਪਣੇ ਰਿਸ਼ਤੇਦਾਰਾਂ ਦੇ ਘਰ ਛੱਡ ਦਿੱਤੇ ਹਨ ਕਿਹਾ ਕਿ ਜਿਹੜੇ ਮਕਾਨ ਤਾਂ ਦਰਿਆ ਵਿੱਚ ਸਮਾ ਚੁੱਕੇ ਹਨ ਉਹ ਤਾਂ ਵਾਪਸ ਨਹੀਂ ਆ ਸਕਦੇ। ਜਿਹੜੇ ਘਰ ਬਚੇ ਹੋਏ ਹਨ ਅਤੇ ਦਰਿਆ ਉਹਨਾਂ ਦੇ ਕਿਨਾਰੇ ਪਹੁੰਚ ਚੁੱਕਿਆ ਹੈ ਸਰਕਾਰ ਕੋਸ਼ਿਸ਼ ਕਰ ਸਕਦੀ ਹੈ। ਬਾਕੀ ਸਾਨੂੰ ਹੁਣ ਸਰਕਾਰਾਂ ਤੋਂ ਕੋਈ ਉਮੀਦ ਬਾਕੀ ਨਹੀਂ ਬਚੀ ਹੈ। ਭਾਖੜਾ ਡੈਮ ਦਾ ਸਾਰਾ ਪਾਣੀ ਨੰਗਲ ਡੈਮ ਵਿਚ ਆਉਣ ਤੋ ਬਾਅਦ ਸਤਲੁਜ ਦਰਿਆ ਵਿਚ ਆਉਦਾ ਹੈ ਜਿਥੇ ਹਿਮਾਚਲ ਦੇ ਕਈ ਬਰਸਾਤੀ ਚੋਏ ਖੱਡਾ ਦਾ ਪਾਣੀ ਅਤੇ ਸਵਾ ਨੱਦੀ ਦਾ ਬਰਸਾਤੀ ਪਾਣੀ ਇੱਕਠਾ ਆਉਂਦਾ ਹੈ ਜਿਸ ਕਾਰਨ ਮੈਦਾਨੀ ਇਲਾਕੇ ਜੋ ਕਿ ਸਤਲੁਜ ਦਰਿਆ ਦੇ ਬਿਲਕੁਲ ਨਜਦੀਕ ਪੈਦੇ ਹਨ ਵਿਚ ਹੜ੍ਹ ਵਾਲੇ ਹਾਲਾਤ ਵੇਖਣ ਨੁੰ ਮਿਲਦੇ ਹਨ ਦੂਜੇ ਪਾਸੇ ਜੇਕਰ ਸਤਲੁਜ ਦਰਿਆ ਨੁੰ ਪੰਜਾਬ ਦੇ ਹਿਸੇ ਤੋ ਚੈਨਲ਼ਾਇਜ ਕੀਤਾ ਜਾਵੇ ਤਾ ਚੰਗੀ ਤਰਾ ਪਾਣੀ ਦਾ ਬਹਅ ਬਣੇਗਾ ਅਤੇ ਪੰਜਾਬ ਦੇ ਵਿਚ ਆ ਰਹੇ ਹੜ੍ਹਾ ਨੁੰ ਕੁੱਝ ਹੱਦ ਤੱਕ ਰੋਕਿਆ ਜਾ ਸਕਦਾ ਹੈ