ਪੰਜਾਬ : SHO ਅਤੇ ਸਾਥੀਆਂ ਤੇ ਹਮਲਾ ਅਤੇ ਲੁੱਟ ਦੇ ਆਰੋਪ ਮਾਮਲੇ 'ਚ ਪੀੜਤਾ ਨੂੰ ਕੀਤਾ ਕੈਦ, ਦੇਖੋ ਵੀਡਿਓ

ਪੰਜਾਬ : SHO ਅਤੇ ਸਾਥੀਆਂ ਤੇ ਹਮਲਾ ਅਤੇ ਲੁੱਟ ਦੇ ਆਰੋਪ ਮਾਮਲੇ 'ਚ ਪੀੜਤਾ ਨੂੰ ਕੀਤਾ ਕੈਦ, ਦੇਖੋ ਵੀਡਿਓ

ਲੁਧਿਆਣਾ: ਜੋਗਿੰਦਰ ਕੌਰ ਸੰਧੂ ਨੂੰ ਪੁਲਿਸ ਨੇ ਪੁਲਿਸ ਕਮਿਸ਼ਨਰ ਦਫਤਰ ਤੱਕ ਨਹੀਂ ਪਹੁੰਚਣ ਦਿੱਤਾ। ਪੁਲਿਸ ਨੇ ਉਸ ਨੂੰ ਉਸਦੇ ਘਰ ਚੋਂ ਬਾਹਰ ਨਿਕਲਣ ਤੇ ਰੋਕ ਦਿੱਤਾ ਹੈ। ਜੋਗਿੰਦਰ ਕੌਰ ਸੰਧੂ ਨੇ ਪੁਲਿਸ ਉੱਪਰ ਉਸ ਨੂੰ ਘਰ ਵਿੱਚ ਹੀ ਬੰਧਕ ਬਣਾਉਣ ਦੇ ਦੋਸ਼ ਲਗਾਏ ਹਨ। ਜ਼ਿਕਰਯੋਗ ਹੈ ਕਿ ਜੋਗਿੰਦਰ ਕੌਰ ਸੰਧੂ ਵੱਲੋਂ ਅੱਜ ਲੁਧਿਆਣਾ ਪੁਲਿਸ ਕਮਿਸ਼ਨਰ ਦਫਤਰ ਪਹੁੰਚ ਕੇ ਭੁੱਖ ਹੜਤਾਲ ਤੇ ਬੈਠਣਾ ਸੀ ਮਗਰ ਮੈਸੇਜ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਉਸ ਨੂੰ ਘਰੋਂ ਬਾਹਰ ਨਹੀਂ ਨਿਕਲਣ ਦਿੱਤਾ। ਜਿਸ ਤੋਂ ਬਾਅਦ ਉਹ ਆਪਣੇ ਘਰ ਵਿੱਚ ਹੀ ਭੁੱਖ ਹੜਤਾਲ ਤੇ ਬੈਠ ਗਏ ਹਨ।

ਗੱਲਬਾਤ ਕਰਦੇ ਹੋਏ ਜੋਗਿੰਦਰ ਕੌਰ ਸੰਧੂ ਨੇ ਦੋਸ਼ ਲਗਾਇਆ ਕਿ 2004 ਵਿੱਚ ਮਾਡਲ ਟਾਊਨ ਦੇ ਤਤਕਾਲੀਨ ਐਸਐਚਓ ਅਤੇ ਉਸ ਦੇ ਸਾਥੀਆਂ ਵੱਲੋਂ ਉਸ ਦੇ ਘਰ ਵਿੱਚ ਹਮਲਾ ਕਰਕੇ ਉਸ ਦੇ ਗਹਿਣੇ ਆਦਿ ਲੁੱਟ ਲਏ ਗਏ ਸਨ ਅਤੇ ਉਸਦੇ ਪਲਾਟ ਤੇ ਕਬਜ਼ਾ ਕਰ ਲਿਆ ਗਿਆ ਸੀ। ਜਿਸ ਤੋਂ ਬਾਅਦ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਕਰੀਬ 20 ਸਾਲਾਂ ਤੋਂ ਪੁਲਿਸ ਅਧਿਕਾਰੀਆਂ ਦੇ ਕੋਲ ਚੱਕਰ ਲਗਾ ਰਹੀ ਹੈ। ਮਗਰ ਉਸਨੂੰ ਹਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ਤੇ ਬਹਿਣਾ ਸੀ। ਮਗਰ ਪੁਲਿਸ ਨੇ ਉਸ ਨੂੰ ਘਰ ਵਿੱਚ ਹੀ ਕੈਦ ਕਰ ਦਿੱਤਾ ਹੈ।