ਪੰਜਾਬ : ਨਸ਼ਾ ਮੁਕਤੀ ਕੇਂਦਰ 'ਚੋਂ ਭੱਜੇ ਤੀਸਰੇ ਵਿਅਕਤੀ ਦੀ ਵੀ ਹੋਈ ਮੌਤ, ਦੇਖੋ ਵੀਡਿਓ

ਪੰਜਾਬ : ਨਸ਼ਾ ਮੁਕਤੀ ਕੇਂਦਰ 'ਚੋਂ ਭੱਜੇ ਤੀਸਰੇ ਵਿਅਕਤੀ ਦੀ ਵੀ ਹੋਈ ਮੌਤ, ਦੇਖੋ ਵੀਡਿਓ

ਪਟਿਆਲਾ : ਵੱਡੀ ਨਦੀ 'ਚ ਇੱਕ ਹੋਰ ਵਿਅਕਤੀ ਦੀ ਲਾਸ਼ ਲੱਭਣ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣਿਆ ਹੋਇਆ ਹੈ । ਬੀਤੇ ਦਿਨ 2 ਵਿਅਕਤਿਆਂ ਦੀਆਂ ਲਾਸ਼ਾਂ ਲਭਿਆਂ ਸਨ । ਬੀਤੇ ਦਿਨੀਂ 4 ਵਿਅਕਤੀ ਅੰਬਾਲਾ ਦੇ ਨੇੜੇ ਇੱਕ ਪਿੰਡ ਚ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰ ਚੋ ਭੱਜ ਆਏ ਸਨ। ਜਿਨ੍ਹਾਂ ਦਾ ਜਦੋਂ ਨਸ਼ਾ ਮੁਕਤ ਕੇਂਦਰ ਵਾਲਿਆਂ ਦੇ ਵਲੋ ਪਿੱਛਾ ਕੀਤਾ ਗਿਆ ਤਾਂ 2 ਵਿਅਕਤਿਆਂ ਵਲੋ ਨਦੀ 'ਚ ਛਾਲ ਮਾਰਨ ਦੀ ਗੱਲ ਸਾਹਮਣੇ ਆਈ ਸੀ। ਤੇ ਇੱਕ ਵਿਅਕਤੀ ਦਾ ਕਿਹਾ ਜਾ ਰਿਹਾ ਸੀ ਕਿ ਉਸ ਦੇ ਵੱਲੋਂ ਛਾਲ ਮਾਰ ਕੇ ਨਦੀ ਦੇ ਦੂਸਰੇ ਪਾਸੇ ਭੱਜ ਗਿਆ ਹੈ।

ਨਦੀ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਦੀ ਡੈਡ ਬਾਡੀ ਕੱਲ ਮਿਲ ਚੁੱਕੀ। ਪਰ ਜਿਸ ਵਿਅਕਤੀ ਦੁਆਰਾ ਨਦੀ ਪਾਰ ਕਰਨ ਦੀ ਗੱਲ ਸਾਹਮਣੇ ਆਈ ਸੀ। ਉਸਦੀ ਵੀ ਡੈਡ ਬਾਡੀ ਮਿਲ ਚੁੱਕੀ ਹੈ। ਫਿਲਹਾਲ ਚੌਥੇ ਵਿਅਕਤੀ ਦੀ ਵੀ ਭਾਲ ਜਾਰੀ ਹੈ । ਪੁਲਿਸ ਦੇ ਦੁਆਰਾ ਨਸ਼ਾ ਕੇਂਦਰ ਦੇ ਸੰਚਾਲਕਾਂ ਦੇ ਉੱਪਰ 304 ਦੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ। ਇੱਕ ਪਾਸੇ ਜਿੱਥੇ ਨਸ਼ਾ ਛੱਡਣ ਵਾਲੇ ਵਿਅਕਤਿਆਂ ਉੱਪਰ ਨਸ਼ਾ ਮੁਕਤੀ ਕੇਂਦਰਾਂ ਦੇ ਤਸੀਹਿਆਂ ਦੀ ਘਟਨਾ ਤੋਂ ਬਾਅਦ ਨਸ਼ਾ ਛੱਡਣ ਆਏ ਵਿਅਕਤਿਆਂ ਦੀ ਮੌਤ ਹੋਣ ਨੇ ਕਈ ਸਵਾਲ ਪੈਦਾ ਕਰ ਦਿੱਤੇ ਹਨ।