ਪੰਜਾਬ : ਇਸ ਇਲਾਕੇ 'ਚ ਭਰੂਣ ਨਾਮੀ ਮਾਸ ਮਿਲਣ ਤੇ ਲੋਕਾਂ 'ਚ ਫੈਲੀ ਦਹਸ਼ਤ, ਦੇਖੋਂ ਵੀਡਿਓ

ਪੰਜਾਬ : ਇਸ ਇਲਾਕੇ 'ਚ ਭਰੂਣ ਨਾਮੀ ਮਾਸ ਮਿਲਣ ਤੇ ਲੋਕਾਂ 'ਚ ਫੈਲੀ ਦਹਸ਼ਤ, ਦੇਖੋਂ ਵੀਡਿਓ

ਬਠਿੰਡਾ : ਜਨਤਾ ਨਗਰ ਸਰਹੰਦ ਨਹਿਰ ਅਤੇ ਰੇਲਵੇ ਲਾਈਨ ਦੇ ਕੋਲੇ ਇਨਸਾਨੀ ਭਰੂਣ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਭਰੂਣ ਦੇ ਕੋਲੇ ਇੰਜੈਕਸ਼ਨ ਟਾਂਕੇ ਲਾਉਣ ਵਾਲੀ ਸੂਈ ਮਿਲਿਆ ਹੈ। ਘਟਨਾ ਦੀ ਸੂਚਣਾ ਮਿਲਦੇ ਹੀ ਮੌਕੇ ਤੇ ਪਹੁੰਚੀ ਕੈਨਾਲ ਥਾਣਾ ਪੁਲਿਸ ਏਐਸਆਈ ਨੇ ਦੱਸਿਆ ਕਿ ਸਾਨੂੰ ਇਸ ਦੀ ਸੂਚਨਾ ਸਹਾਰਾ ਸੰਸਥਾਵਾਂ ਦੇ ਤਰਫੋਂ ਮਿਲੀ ਸੀ।

ਇਸ ਦੌਰਾਨ ਪੁਲਿਸ ਨੇ ਨੇ ਕਿਹਾ ਇਹ ਏਰੀਆ ਜੀਆਰਪੀ ਪੁਲਿਸ ਥਾਣੇ ਦੇ ਅਧੀਨ ਪੈਂਦਾ ਹੈ। ਜਿਸ ਨੂੰ ਉਹਨਾਂ ਨੇ ਸੂਚਨਾ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਭਰੂਣ ਹੈ ਜਾਂ ਕੋਈ ਹੋਰ ਚੀਜ਼ ਇਹ ਤਾਂ ਸਰਕਾਰੀ ਡਾਕਟਰ ਹੀ ਦੀ ਰਿਪੋਰਟ ਤੋਂ ਬਾਅਦ ਹੀ ਪਤਾ ਚੱਲੇਗਾ। ਫਿਲਹਾਲ ਇਸ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਾ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।