ਪੰਜਾਬ : ਪੁਲਿਸ ਨੇ ਬਲਵੰਤ ਸਿੰਘ ਬ੍ਰਹੰਮਕੇ ਸਮੇਤ ਕਿਸਾਨ ਆਗੂਆਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵਿਡਿਓ

ਪੰਜਾਬ : ਪੁਲਿਸ ਨੇ ਬਲਵੰਤ ਸਿੰਘ ਬ੍ਰਹੰਮਕੇ ਸਮੇਤ ਕਿਸਾਨ ਆਗੂਆਂ ਨੂੰ ਕੀਤਾ ਗ੍ਰਿਫਤਾਰ, ਦੇਖੋ ਵਿਡਿਓ

ਮੋਗਾ : ਕੋਟ ਈਸੇ ਖਾ ਪੁਲਿਸ ਨੇ ਬਲਵੰਤ ਸਿੰਘ ਬ੍ਰਹੰਮਕੇ ਸਮੇਤ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ । ਐਸ ਪੀ ਡੀ ਪੰਜਾਬ ਵਿੱਚ ਆਏ ਦਿਨ ਕਿਸਾਨਾ ਵੱਲੋ ਕਿਸੇ ਨਾ ਕਿਸੇ ਮੰਗਾ ਨੂੰ ਲੇਕੇ ਰੋਸ ਧਰਨੇ ਲਾਏ ਜਾਦੇ ਹਨ। ਉਥੇ ਹੀ ਹੁਣ ਕਿਸਾਨਾ ਵੱਲੋ 22 ਅਗਸਤ ਨੂੰ ਚੰਡੀਗੜ ਵਿੱਚ ਕੀਤੇ ਜਾ ਰਹੇ ਪਰੋਟੈਸਟ ਦੇ ਮੰਦੇ ਨਜਰ ਮੋਗਾ ਜਿਲੇ ਨਾਲ ਸਬੰਧਤ ਵੱਖ ਵੱਖ ਜੱਥੇ ਬੰਦੀਆਂ ਦੇ ਆਗੂਆ ਨੂੰ ਕੋਟ ਈਸੇ ਖਾਂ ਪੁਲਿਸ ਨੇ ਕੀਤਾ ਗ੍ਰਿਫਤਾਰ ਰੋਸ ਵਿੱਚ ਆਏ ਕਿਸਾਨਾ ਨੇ ਸਤਲੁੱਜ ਦਰਿਆ ਤੇ ਟੋਲ ਪਲਾਜਾ,ਲੁਧਿਆਣਾ ਫਿਰੋਜਪੁਰ ਮੁੱਖ ਮਾਰਗ ,ਚੋਕੀਮਾਨ ਟੋਲ ਪਲਾਜਾ ਤੇ ਲਗਾਇਆ ਗਿਆ ਸੀ। ਕਈ ਥਾਵਾ ਤੇ ਰੋੜ ਬਲੋਕ ਕੀਤੇ । ਉਥੇ ਹੀ ਕਿਸਾਨ ਆਗੂਆ ਦਾ ਕਹਿਣਾ ਸੀ ਕਿ ਪੰਜਾਬ ਵਿੱਚ ਸਰਕਾਰ ਬਨਣ ਤੋ ਪਹਿਲਾ ਆਮ ਆਦਮੀ ਪਾਰਟੀ ਵੱਲੋ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ,

ਕਿ ਪੰਜਾਬ ਵਿੱਚ ਧਰਨੇ ਨਹੀ ਲੋਣ ਦਿਤੇ ਜਾਣਗੇ ਤੇ ਨਾ ਹੀ ਕਿਸੇ ਨੂੰ ਧਰਨੇ ਲਉਣ ਦੀ ਲੋੜ ਪਵੇਗੀ ਪਰ ਸਾਚਈ ਕੁੱਝ ਹੋਰ ਹੀ ਹੈ ਆਏ ਦਿਨ ਪੰਜਾਬ ਵਿੱਚ ਹਰ ਵਰਗ ਦੇ ਲੋਕਾ ਵੱਲੋ ਜਾ ਕਿਸਾਨਾ ਵੱਲੋ ਧਰਨੇ ਲਾਏ ਜਾਦੇ ਹਨ, ਪਰ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦੇਆ ਤੋ ਪਜਦੀ ਨਜਰ ਆ ਰਹੀ ਹੈ। ਕਿਸਾਨ ਜੱਥੇਬੰਦੀਆ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਸਖਤ ਚੇਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਉਹਨਾ ਦੇ ਜੋ ਸਾਥੀ ਗ੍ਰਿਰਫਤਾਰ ਕੀਤੇ ਹਨ, ਜਿਨਾਂ ਚਿਰ ਉਹਨਾ ਨੂੰ ਰਿਹਾ ਨਹੀ ਕੀਤਾ ਜਾਵੇਗਾ। ਉਹਨਾ ਚਿਰ ਧਰਨੇ ਜਾਰੀ ਰਹਿਣਗੇ। ਸੰਗਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਧਰ ਦੂਸਰੇ ਪਾਸੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਅਜੇ ਰਾਜ ਸਿੰਘ ਨੇ ਦੱਸਿਆ ਕਿ 22ਤਰੀਖ ਨੂੰ ਚੰਡੀਗੜ੍ਹ ਵਿਖੇ ਕਿਸਾਨਾਂ ਵਲੋ ਕੀਤੇ ਜਾ ਰਹੇ ਰੋਸ । ਪ੍ਰਦਰਸਨ ਦੇ ਸਬੰਧ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੂੰ ਥਾਣੇ ਬਲਾਇਆ ਹੈ, ਤੇ ਹੋਰ ਜੱਬੰਦੀਆ ਦੇ ਆਗੂਆਂ ਨੂੰ ਵੀ ਬਲਾਇਆ ਜਾਵੇਗਾ ।