ਪੰਜਾਬ : Gurpurab ਮੌਕੇ ਲੋਕ ਸੇਵਾ ਟੈਕਸੀ ਸਟੈਂਡ ਐਮਬੂਲੈਂਸ ਸਰਵਿਸ ਨੇ ਕਰਵਾਇਆ ਧਾਰਮਿਕ ਸਮਾਗਮ, ਦੇਖੋ ਵੀਡਿਓ

ਪੰਜਾਬ : Gurpurab ਮੌਕੇ ਲੋਕ ਸੇਵਾ ਟੈਕਸੀ ਸਟੈਂਡ ਐਮਬੂਲੈਂਸ ਸਰਵਿਸ ਨੇ ਕਰਵਾਇਆ ਧਾਰਮਿਕ ਸਮਾਗਮ, ਦੇਖੋ ਵੀਡਿਓ

ਲੁਧਿਆਣਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਡੀਐਮਸੀ ਵਿਖੇ ਲੋਕ ਸੇਵਾ ਟੈਕਸੀ ਸਟੈਂਡ ਐਬੂਲੈਂਸ ਸਰਵਿਸ ਵੱਲੋਂ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਮਦੇ ਨਾਲ ਬੱਗਾ ਦੇ ਬੇਟੇ ਗੌਰਵ ਬੱਗਾ, ਸਾਬਕਾ ਕੌਂਸਲਰ ਸੰਨੀ ਭੱਲਾ ਸਣੇ ਹੋਰ ਪਤਵੰਤੀਆਂ ਸ਼ਖਸ਼ੀਅਤਾਂ ਨੇ ਆਪਣੀ ਹਾਜਰੀ ਲਗਵਾਈ। ਜਿਨ੍ਹਾਂ ਨੇ ਲੋਕ ਸੇਵਾ ਟੈਕਸੀ ਯੂਨੀਅਨ ਐਂਬੂਲੈਂਸ ਸਰਵਿਸ ਵੱਲੋ ਕੀਤੇ ਗਏ, ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਜਿਹੜੇ ਸਮੇਂ ਸਮੇਂ ਸਿਰ ਲੋਕ ਹਿਤ ਵਿੱਚ ਕੰਮ ਕਰਦੇ ਰਹਿੰਦੇ ਹਨ। ਫਿਰ ਭਾਵੇ ਉਹ ਵੱਖ-ਵੱਖ ਸਮਾਗਮਾਂ ਤੇ ਫਰੀ ਸੇਵਾਵਾਂ ਦੇਣ ਜਾਂ ਫਿਰ ਲੋੜਵੰਦਾਂ ਦੀ ਮਦਦ ਕਰਨੀ ਹੋਣ। ਉਹਨਾਂ ਨੇ ਗੁਰਪੁਰਬ ਦੇ ਮੌਕੇ ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸੇ ਤਰ੍ਹਾਂ ਟੈਕਸੀ ਯੂਨੀਅਨ ਦੇ ਪ੍ਰਧਾਨ ਪੱਪੂ ਨੇ ਦੱਸਿਆ ਕਿ ਉਹਨਾਂ ਦੀ ਸੋਚ ਗੁਰੂਆਂ ਵੱਲੋਂ ਦਿਖਾਏ ਰਾਹ ਤੇ ਚੱਲਣ ਦੀ ਹੈ। ਉਹ ਭਵਿੱਖ ਵਿੱਚ ਵੀ ਅਜਿਹੇ ਉਪਰਾਲੇ ਜਾਰੀ ਰੱਖਣਗੇ।