ਪੰਜਾਬ : 15 ਕਰੋੜ 47 ਲੱਖ ਰੁਪਏ ਦੀ ਠੱਗੀ ਦੇ ਮਾਮਲੇ 'ਚ FIR ਦਰਜ, ਦੇਖੋ ਵੀਡਿਓ

ਪੰਜਾਬ : 15 ਕਰੋੜ 47 ਲੱਖ ਰੁਪਏ ਦੀ ਠੱਗੀ ਦੇ ਮਾਮਲੇ 'ਚ FIR ਦਰਜ, ਦੇਖੋ ਵੀਡਿਓ

ਫਿਰੋਜ਼ਪੁਰ : ਇੱਕ ਵੱਡੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਇੱਕ ਪ੍ਰਾਈਵੇਟ ਬੈਂਕ ਨਾਲ ਆਨਲਾਈਨ ਕੀਤੀ ਗਈ ਹੈ। ਜਿਸ ਵਿੱਚ ਸਾਈਬਰ ਠੱਗਾਂ ਵੱਲੋਂ ਬੈਂਕ ਦੇ ਖਾਤੇ ਚੋਂ ਆਨਲਾਈਨ 15 ਕਰੋੜ 47 ਲੱਖ ਰੁਪਏ ਉਡਾ ਲਿਤੇ ਗਏ । ਮਾਮਲਾ ਜਦ ਬੈਂਕ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਵੱਲੋਂ ਇੱਕ ਸ਼ਿਕਾਇਤ ਸਟੇਟ ਸਾਈਬਰ ਸੈਲ ਚੰਡੀਗੜ੍ਹ ਨੂੰ ਦਿਤੀ। ICICI ਬੈਂਕ ਲਿਮਟਿਡ ਵੱਲੋਂ ਇੱਕ ਦਰਖਾਸਤ ਸਟੇਟ ਸਾਇਬਰ ਕ੍ਰਾਈਮ ਨੂੰ ਦਿੱਤੀ ਗਈ ।

ਸ਼ਿਕਾਇਤ ਦੀ ਪੜਤਾਲ ਤੋਂ ਬਾਅਦ ਨਾਮਲੂਮ ਵਿਅਕਤੀਆਂ ਤੇ ਮਾਮਲਾ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਬੈਂਕ ਦੇ ਸਾਫਟਵੇਅਰ ਰਾਹੀਂ ਕਿਸੇ ਵਿਅਕਤੀ ਨੇ ਬੈਂਕ ਵਿੱਚੋਂ 15 ਕਰੋੜ 47 ਲੱਖ 46 ਹਜ਼ਾਰ 177 ਰੁਪਏ ਚੋਰੀ ਕਰ ਲਏ ਹਨ । ਜਿਸ ਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ । ਜਿੱਸ ਵਿੱਚ ਹੁਣ ਫਿਰੋਜ਼ਪੁਰ ਪੁਲਿਸ ਵੱਲੋਂ ਥਾਨਾ ਸਿਟੀ ਫ਼ਿਰੋਜ਼ਪੁਰ ਵਿੱਚ FIR No 432 ਦਰਜ ਕੀਤਾ ਹੈ ਅੱਤੇ ਅੱਗੇ ਪੁਲਿਸ ਇੱਸ ਵਿੱਚ ਜਾਂਚ ਕੀਤੀ ਜਾ ਰਹੀ ਹੈ।