ਪੰਜਾਬ : ਲੋਕਾਂ ਨੇ NOC ਦੀ ਲੋੜ ਨੂੰ ਖਤਮ ਕਰਨ ਦੇ ਫੈਸਲੇ ਦੀ ਕੀਤੀ ਪ੍ਰਸ਼ੰਸਾ, ਦੇਖੋ ਵੀਡਿਓ

ਪੰਜਾਬ : ਲੋਕਾਂ ਨੇ NOC ਦੀ ਲੋੜ ਨੂੰ ਖਤਮ ਕਰਨ ਦੇ ਫੈਸਲੇ ਦੀ ਕੀਤੀ ਪ੍ਰਸ਼ੰਸਾ, ਦੇਖੋ ਵੀਡਿਓ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਪੰਜਾਬ ਚ ਜਮੀਨ ਦੀ ਇੰਡਸਟਰੀ ਲਈ ਹੁਣ ਐਨਓਸੀ ਦੀ ਲੋੜ ਨੂੰ ਖਤਮ ਕਰ ਦਿੱਤੀ ਗਈ ਹੈ। ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਗਿਲਤ ਤਹਿਸੀਲ ਦੇ ਬਾਹਰ ਸਰਕਾਰ ਦੇ ਫੈਸਲੇ ਦੀ ਪ੍ਰਸ਼ੰਸਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਨਾਲ ਆਮ ਲੋਕ ਖੱਜਲ ਨਹੀਂ ਹੋਣਗੇ ਅਤੇ ਵਿਚੋਲੀਏ ਨੂੰ ਦੇਣ ਵਾਲੇ ਪੈਸੇ ਵੀ ਬਚਣਗੇ। ਉਹਨਾਂ ਨੇ ਕਿਹਾ ਕਿ ਸਰਕਾਰ ਨੇ ਲੋਕ ਹਿੱਤ ਵਿੱਚ ਫੈਸਲਾ ਲਿਆ ਹੈ, ਜੋ ਬਹੁਤ ਜਰੂਰੀ ਸੀ।

ਉੱਥੇ ਹੀ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਇਹ ਪੰਜਾਬ ਦੀ ਸਰਕਾਰ ਲੋਕਾਂ ਦੀ ਹੈ। ਇਸ ਲਈ ਲੋਕਾਂ ਦੇ ਹਿੱਤ ਵਿੱਚ ਫੈਸਲੇ ਲਏ ਜਾ ਰਹੇ ਹਨ। ਉੱਥੇ ਹੀ ਗਿਲ ਤਹਿਸੀਲ ਵਿੱਚ ਮੌਜੂਦ ਇੱਕ ਵਕੀਲ ਨੇ ਕਿਹਾ ਕਿ ਸਰਕਾਰ ਵੱਲੋਂ ਫੈਸਲਾ ਜਰੂਰ ਲੈਣ ਲਿਆ ਗਿਆ ਹੈ। ਪਰ ਹੁਣ ਤੱਕ ਤਹਿਸੀਲਾਂ ਨੂੰ ਕੋਈ ਵੀ ਨੋਟੀਫਿਕੇਸ਼ਨ ਨਹੀਂ ਜਾਰੀ ਕੀਤਾ ਗਿਆ।