ਪੰਜਾਬ : ਗੁਰਦੁਆਰਾ ਮਾਰਕੀਟ 'ਚ ਬੂਟ ਦੀ ਦੁਕਾਨ ਨੂੰ ਲਗੀ ਅੱਗ, ਦੇਖੋਂ ਵੀਡਿਓ

ਪੰਜਾਬ : ਗੁਰਦੁਆਰਾ ਮਾਰਕੀਟ 'ਚ ਬੂਟ ਦੀ ਦੁਕਾਨ ਨੂੰ ਲਗੀ ਅੱਗ, ਦੇਖੋਂ ਵੀਡਿਓ

ਕੋਟਕਪੂਰਾ : ਗੁਰਦੁਆਰਾ ਮਾਰਕੀਟ ਵਿੱਚ ਅੱਧੀ ਰਾਤ ਵੇਲੇ ਇੱਕ ਦੋ ਮੰਜ਼ਿਲਾਂ ਮਨੀਸ਼ ਬੂਟ ਹਾਊਸ ਦੁਕਾਨ ਨੂੰ ਅੱਗ ਲੱਗ ਗਈ। ਜਿਸ ਵਿੱਚ ਦੁਕਾਨ ਵਿਚ ਰੱਖਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਮੌਕੇ ਤੇ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ। ਲੋਕਾਂ ਨੇ ਵੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਦੀ ਕੀਤੀ ਸ਼ਲਾਘਾ । ਮਲਿਕ ਮਨੀਸ਼ ਕੁਮਾਰ ਨੇ ਦੱਸਿਆ ਮੇਰਾ ਬੂਟਾਂ ਦੀ ਦੁਕਾਨ ਹੈ। ਜਿਸ ਨੂੰ ਰਾਤ ਗਿਆਰਾਂ ਸਾਡੇ ਗਿਆਰਾਂ ਵਜੇ ਅੱਗ ਲੱਗ ਗਈ । ਕਰੀਬ ਮੇਰਾ ਸਤ ਅੱਠ ਲੱਖ ਰੁਪਏ ਦਾ ਨੁਕਸਾਨ ਹੋ ਗਿਆ।ਸਰਕਾਰ ਨੂੰ ਮੇਰੀ ਮਦਦ ਕਰਨੀ ਚਾਹੀਦੀ ਹੈ ।

ਪਵਨ ਕੁਮਾਰ ਫਾਇਰ ਅਫਸਰ ਨੇ ਦੱਸਿਆ ਰਾਤ ਨੂੰ ਸਾਨੂੰ ਫੋਨ ਆਇਆ ਕਿ ਅੱਗ ਲੱਗ ਗਈ ਹੈ। ਸਾਡੀ ਟੀਮ ਤੁਰੰਤ ਪਹੁੰਚੀ ਤੇ ਅੱਗ ਤੇ ਕਾਬੂ ਪਾਇਆ। ਸਾਡੀਆਂ ਚਾਰ ਗੱਡੀਆਂ ਗਈਆਂ ਸਨ ਬਜਾਰ ਵਿਚ ਬਿਜਲੀ ਦੀਆਂ ਤਾਰਾਂ ਨੀਵੀਆਂ ਹੋਣ ਕਰਕੇ ਸਾਨੂੰ ਮੁਸ਼ਕਿਲ ਆਈ । ਸਮਾਜ ਸੇਵੀ ਗੁਰਿੰਦਰ ਮਹਿੰਦੀਰਤਾ ਨੇ ਦੱਸਿਆ ਵਪਾਰ ਦਾ ਪਹਿਲਾਂ ਹੀ ਮੰਦਾ ਹੈ, ਉਪਰ ਤੋਂ ਇਹ ਨੁਕਸਾਨ ਸਰਕਾਰ ਨੂੰ ਚਾਹੀਦਾ ਹੈ ਵਾਪਰੀਆਂ ਦੀ ਵੀ ਬਾਹ ਫੜੇ ਤ ਜੋ ਨੁਕਸਾਨ ਦੀ ਭਰਪਾਈ ਹੋ ਸਕੇ ।