ਪੰਜਾਬ : ਪਰਾਲੀ ਸਾੜਨ ਦੇ ਕਰੀਬ 421 ਕੇਸ ਆਏ ਸਾਹਮਣੇ, ਦੇਖੋ ਵੀਡਿਓ

ਪੰਜਾਬ  : ਪਰਾਲੀ ਸਾੜਨ ਦੇ ਕਰੀਬ 421 ਕੇਸ ਆਏ ਸਾਹਮਣੇ, ਦੇਖੋ ਵੀਡਿਓ

ਲੁਧਿਆਣਾ : ਸੂਬੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਅਚਾਨਕ ਵੱਧ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਬੀਤੇ ਸਾਲ ਮੁਕਾਬਲੇ ਇਸ ਵਾਰ ਘੱਟ ਪਰਾਲੀ ਸੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਮੁੱਖ ਖੇਤੀਬਾੜੀ ਅਫਸਰ ਮੁਤਾਬਕ ਇਸ ਵਾਰ ਹਾਲੇ ਤੱਕ ਕਰੀਬ 421 ਕੇਸ ਪਰਾਲੀ ਸੜਨ ਦੇ ਸਾਹਮਣੇ ਆਏ ਹਨ। ਜੋ ਆਂਕੜਾ ਬੀਤੇ ਸਾਲ ਮੁਤਾਬਕ ਕਰੀਬ ਅੱਧਾ ਹੈ।

ਇਹ ਕੇਸ ਜਿਆਦਾਤਰ ਜਗਰਾਓ ਇਲਾਕੇ ਵਿੱਚ ਸਾਹਮਣੇ ਆਏ ਹਨ। ਜਿਸ ਦਾ ਮੁੱਖ ਕਾਰਨ ਉੱਥੇ ਹਾਲੇ ਤੱਕ ਪਲਾਂਟ ਨਾ ਲੱਗਣਾ ਹੈ। ਜਿਹੜਾ ਕਿ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗਾ। ਹਾਲਾਂਕਿ ਵਿਭਾਗ ਵੱਲੋਂ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮਸ਼ੀਨਰੀ ਵੀ ਮੁਹਈਆ ਕਰਵਾਈ ਗਈ ਹੈ।