ਪੰਜਾਬ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਕਸੇ ਤੰਜ, ਦੇਖੋ ਵੀਡਿਓ

ਕੋਟਕਪੂਰਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਰਕਰਾਂ ਨਾਲ ਕੀਤੀ ਜਾ ਰਹੀ ਵਤਕਰ ਮਿਲਣੀ ਤਹਿਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੈਤੋ ਅਤੇ ਕੋਟਕਪੂਰਾ ਪਹੁੰਚੇ। ਇਸ ਮੌਕੇ 'ਚ ਮਨਤਾਰ ਬਰਾੜ ਦੀ ਰਿਹਾਇਸ਼ ਤੇ ਵਰਕਰਾਂ ਨਾਲ ਖੁਲ੍ਹਕੇ ਵਿਚਾਰ ਵਟਾਂਦਰਾ ਕੀਤਾ। ਪਾਰਟੀ ਦੀ ਮਜ਼ਬੂਤੀ ਲਈ ਵਰਕਰ ਕੀ ਚਾਹੁੰਦੇ ਨੇ ਇਕ-ਇਕ ਦੇ ਵਿਚਾਰ ਸੁਣੇ ਅਤੇ ਆਪਣੇ ਸਾਂਝੇ ਕੀਤੇ। ਹਾਲਾਂਕਿ ਵਰਕਰ ਮਿਲਣੀ ਦੌਰਾਨ ਮੀਡੀਆ ਤੋਂ ਦੂਰੀ ਬਣਾਈ ਰੱਖੀ।
ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ ਤੇ ਤੰਜ ਕਸਦੇ ਕਿਹਾ ਕਿ ਝੂਠ ਤੇ ਝੂਠ ਕਿੰਨਾ ਕੁ ਝੂਠ ਬੋਲੋਗੇ। ਝੂਠੇ ਇਸ਼ਤਿਹਾਰਾਂ ਨਾਲ ਲੋਕਾਂ ਨੂੰ ਗੁਮਰਾਹ ਕਰਦੇ ਫਿਰਦੇ ਆ, ਕੇਜਰੀਵਾਲ ਸਾਬ ਮੈਂ ਪਿੰਡਾਂ ਸ਼ਹਿਰਾਂ 'ਚ ਘੁੰਮ ਰਿਹਾ। ਇੱਕ ਵੀ ਵੋਟ ਨਹੀਂ ਪੈਣੀ ਤੁਹਾਨੂੰ, ਜਿਹੋ ਜਿਹੇ ਹਲਾਤ ਤੁਸੀਂ ਬਨਾਤੀ ਹੈ। ਪੰਜਾਬ ਚ ਜਿਹੋ ਜਿਹੀ ਭਗਵੰਤ ਮਾਨ ਨੇ ਬਣਾਤੀ, ਮੈਨੂੰ ਲਗਦਾ ਲੋਕ ਸ਼ਰਮ ਮਹਿਸੂਸ ਕਰਦੇ ਆ ਕੇ ਇਹ ਸਾਡਾ ਚੀਫ ਮਨਿਸਟਰ ਹੈ, ਅਜਿਹੀ ਸਰਕਾਰ, ਅਜਿਹੀ ਪਾਰਟੀ, ਅਜਿਹੀ ਤੁਹਾਡੀ ਅਗਵਾਈ ਲੋਕੀ ਪਛਤਾ ਰਹੇ ਆ ਪੰਜਾਬ ਚ।
