ਪੰਜਾਬ: ਨੌਜਵਾਨ ਦੇ ਕਤਲ ਦੇ ਇਨਸਾਫ ਲਈ ਪਰਿਵਾਰ ਨੇ ਜਲੰਧਰ-ਪਠਾਨਕੋਟ ਹਾਈਵੇ ਕੀਤਾ ਜਾਮ, ਦੇਖੋ ਵੀਡਿਓ

ਪੰਜਾਬ: ਨੌਜਵਾਨ ਦੇ ਕਤਲ ਦੇ ਇਨਸਾਫ ਲਈ ਪਰਿਵਾਰ ਨੇ ਜਲੰਧਰ-ਪਠਾਨਕੋਟ ਹਾਈਵੇ ਕੀਤਾ ਜਾਮ, ਦੇਖੋ ਵੀਡਿਓ

ਤਲਵਾੜਾ/ਸੌਨੂੰ ਥਾਪਰ: ਬੀਤੇ ਦਿਨ ਮੁਕੇਰੀਆਂ ਦੇ ਕਸਬਾ ਭੰਗਾਲਾ ਦੇ ਬਸ ਸਟੈਂਡ ਵਿਖੇ ਹੋਈ ਲੜਾਈ ਚ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਸੀ। ਜਿਸ ਤੋਂ ਬਾਅਦ ਮੁਕੇਰੀਆਂ ਪੁਲਿਸ ਨੇ 4 ਨੌਜਵਾਨਾਂ ਨੂੰ ਨਾਮਜ਼ਦ ਕਰ ਕੁੱਲ 7 ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦਿਆਂ ਪਾਰਸ ਆਨੰਦ ਵਾਸੀ ਪਿੰਡ ਨਵਾਂ ਭੰਗਾਲਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਗੌਰਵ ਆਨੰਦ ਜਿਸਦੀ ਉਮਰ ਮਹਿਜ਼ 21 ਸਾਲ ਦੀ ਹੈ, ਆਪਣੇ ਦੋਸਤਾਂ ਨਾਲ ਅਲਟੋ ਕਾਰ ਚ ਸਵਾਰ ਹੋ ਕੇ ਬਸ ਸਟੈਂਡ ਭੰਗਾਲਾ ਵਿਖੇ ਕੁਝ ਖਾਣ ਲਈ ਗਿਆ ਸੀ ਤੇ ਇਸ ਦੌਰਾਨ ਉਥੇ ਮੌਜੂਦ ਨੌਜਵਾਨ ਚਕਸੂ ਪੁੱਤਰ ਮਨੋਜ ਕੁਮਾਰ, ਅਕਾਸ਼ ਉਰਫ ਘੋਗਾ, ਸੂਰਜ ਪੁੱਤਰ ਰਾਜ ਕੁਮਾਰ ਅਤੇ ਨਿਖਿਲ ਪੁੱਤਰ ਰਣਜੀਤ ਸਿੰਘ ਸਮੇਤ ਹੋਰ 3 ਅਭਪਛਾਤੇ ਨੌਜਵਾਨਾਂ ਨੇ ਪਹਿਲਾਂ ਗੱਡੀ ਦੇ ਸ਼ੀਸ਼ੇ ਭੰਨੇ ਤੇ ਜਦੋਂ ਗੌਰਵ ਗੱਡੀ ਅਤੇ ਉਸਦੇ ਦੋਸਤ ਗੱਡੀ ਚੋਂ ਬਾਹਰ ਆਏ ਤਾਂ ਉਕਤ ਹਮਲਾਵਰਾਂ ਨੇ ਗੌਰਵ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਘਟਨਾ ਦੀ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਵਲੋਂ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ ਗਿਆ ਪਰ ਅੱਜ ਪੰਜ ਦਿਨ ਬਾਅਦ ਵੀ ਪੁਲਿਸ  ਗੌਰਬ ਦੇ ਕਾਤਲਾਂ ਤੱਕ ਨਹੀਂ ਪਹੁੰਚ ਸਕੀ ਪੁਲਿਸ ਦੀ ਢਿੱਲੀ ਕਾਰਜਕਾਰੀ ਨੂੰ ਦੇਖਦੇ ਪਿੰਡ ਵਾਸੀਆਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ ਅਤੇ ਕਿਹਾ ਕਿ ਜਦੋ ਤੱਕ ਗੌਰਬ ਦੇ ਕਾਤਲਾਂ ਨੂੰ ਗਿਫਤਾਰ ਨਹੀਂ ਕੀਤਾ ਜਾਂਦਾ ਧਰਨਾ ਉਸ ਸਮੇਂ ਤੱਕ ਲੱਗਾ ਰਹੇਗਾ ਅਤੇ ਕਿਹਾ ਕਿ ਪਿੰਡ ਵਿੱਚ ਨਸ਼ੇ ਦੀ ਹੋਮ ਡਲਿਵਰੀ ਹੁੰਦੀ ਹੈ ਮਾਵਾਂ ਦੇ ਪੁੱਤਰ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਨਸ਼ਾ ਕਰਨ ਵਾਲੇਆ ਨੇ ਗੌਰਵ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਨਸ਼ੇ ਦੇ ਮੁੱਦੇ ਸਬੰਧੀ ਜਦੋ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਐਸੀ ਕੋਈ ਗੱਲ ਨਹੀਂ ਹੈ ਅਤੇ ਕਿਹਾ ਕਿ ਗੌਰਵ ਦੇ ਕਾਤਲਾਂ ਨੂੰ ਜਲਦ ਗਿਫਤਾਰ ਕੀਤਾ ਜਾਵੇਗਾ।