ਜਲੰਧਰ : ਆਪ ਨੇ ਖੋਲਿਆ ਦਫਤਰ, ਵਿਧਾਇਕ ਅੰਗੁਰਾਲ ਦੀ ਗੈਰ ਹਾਜਰੀ ਤੋਂ ਗਰਮਾਈ ਸਿਆਸਤ, ਦੇਖੋ ਵੀਡਿਓ

ਜਲੰਧਰ : ਆਪ ਨੇ ਖੋਲਿਆ ਦਫਤਰ, ਵਿਧਾਇਕ ਅੰਗੁਰਾਲ ਦੀ ਗੈਰ ਹਾਜਰੀ ਤੋਂ ਗਰਮਾਈ ਸਿਆਸਤ, ਦੇਖੋ ਵੀਡਿਓ

ਜਲੰਧਰ / ਵਰੁਣ: ਜਲੰਧਰ 'ਚ ਜਿਮਨੀ ਚੋਣ ਨੂੰ ਲੈਕੇ ਸਿਆਸੀ ਪਾਰਾ ਗਰਮਾਇਆ ਹੋਇਆ ਹੈ। ਵੱਖ-ਵੱਖ ਪਾਰਟੀਆਂ ਵਲੋਂ ਜਲੰਧਰ ਵਿਚ ਲਗਾਤਾਰ ਸਰਗਰਮੀਆਂ ਵਖਾਈਆਂ ਜਾ ਰਹੀਆਂ ਹਨ। ਇਸਦੇ ਚਲਦਿਆਂ ਅੱਜ ਆਮ ਆਦਮੀ ਪਾਰਟੀ ਵੱਲੋ ਜਿਮਨੀ ਚੋਣਾ ਨੂੰ ਲੈਕੇ ਆਪਣਾ ਮੁੱਖ ਦਫਤਰ ਜਲੰਧਰ ਵੇਸਟ ਹਲਕੇ ਦੇ ਸ੍ਰੀ ਗੁਰੂ ਰਵਿਦਾਸ ਚੋਂਕ ਨਜ਼ਦੀਕ ਖੋਲਿਆ ਗਿਆ ਹੈ। ਪਰ ਇਸ ਮੌਕੇ ਜਲੰਧਰ ਵੇਸਟ ਤੋਂ ਆਪ ਵਿਧਾਇਕ ਸ਼ੀਤਲ ਅੰਗੂਰਾਲ ਗੈਰਹਾਜ਼ਰ ਰਹੇ ਜੋ ਕਈ ਸਵਾਲ ਖੜੇ ਕਰਦਾ ਹੈ। ਸੂਤਰਾਂ ਅਨੁਸਾਰ ਵਿਧਾਇਕ ਸ਼ੀਤਲ ਅੰਗੂਰਾਲ ਆਪਣੇ ਪਰਿਵਾਰ ਲਈ ਜਲੰਧਰ ਲੋਕਸਭਾ ਜ਼ਿਮਨੀ ਚੌਣ ਲਈ ਟਿਕਟ ਦੀ ਮੰਗ ਕਰ ਰਹੇ ਸਨ ।

ਆਮ ਆਦਮੀ ਪਾਰਟੀ ਵਲੋਂ ਜਲੰਧਰ ਦੇ ਸ੍ਰੀ ਗੁਰੂ ਰਵਿਦਾਸ ਚੋਂਕ ਨਜ਼ਦੀਕ ਖੋਲ੍ਹੇ ਦਫਤਰ ਮੌਕੇ ਕੈਬਨਿਟ ਮੰਤਰੀ ਹਰਚੰਦ ਸਿੰਘ ਬਰਸਟ ਵਿਸ਼ੇਸ਼ ਤੌਰ 'ਤੇ ਹਾਜ਼ਿਰ ਹੋਏ ਅਤੇ ਮੁੱਖ ਦਫਤਰ ਦਾ ਨਾਰੀਅਲ ਤੋੜ ਉਦਘਾਟਨ ਕੀਤਾ। ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਅੱਜ ਜਲੰਧਰ 'ਚ ਜਿਮਨੀ ਚੋਣਾਂ ਨੂੰ ਲੈਕੇ ਮੁੱਖ ਦਫਤਰ ਖੋਲਿਆ ਗਿਆ ਹੈ ਜਿਸਦਾ ਉਦਘਾਟਨ ਸਾਡੀ ਪਾਰਟੀ ਨਾਲ ਜੁੜੇ ਕਿਰਤੀ ਲੋਕਾਂ ਦੇ ਹੱਥੋਂ ਕਰਵਾਇਆ ਗਿਆ ਹੈ।

ਜਲੰਧਰ ਜ਼ਿਮਨੀ ਚੌਣਾਂ ਲਈ ਉਮਮੀਦਵਾਰ ਦੇ ਐਲਾਨ ਦੇ ਸਵਾਲ ਤੇ ਮੰਤਰੀ ਹਰਚੰਦ ਬਰਸਟ ਨੇ ਕਿਹਾ ਕਿ ਫਿਲਹਾਲ ਆਪ ਦਾ ਉਮੀਦਵਾਰ ਚੋਣ ਨਿਸ਼ਾਨ ਝਾੜੂ ਹੀ ਹੈ ਅਤੇ ਜਲਦ ਆਮ ਆਦਮੀ ਪਾਰਟੀ ਉਮੀਦਵਾਰ ਦਾ ਨਾਮ ਐਲਾਨ ਕਰੇਗੀ। 

ਉੱਥੇ ਹੀ ਬੀਤੇ ਦਿਨੀਂ ਨਵਜੋਤ ਸਿੰਘ ਸਿੱਧੂ ਵਲੋ ਵਿਰੋਧੀ ਧਿਰਾਂ 'ਤੇ ਚੁੱਕੇ ਸਵਾਲਾਂ ਤੇ ਵੀ ਮੰਤਰੀ ਬਰਸਟ ਨੇ ਸਿੱਧੂ ਤੇ ਪਲਟ ਵਾਰ ਕਰਦਿਆਂ ਕਿਹਾ ਕਿ ਸਿੱਧੂ ਇੱਕ ਫਰਸਟ੍ਰੇਟਡ ਬੰਦਾ ਹੈ। ਉਹਨਾਂ ਕਿਹਾ ਜਿਹੜਾ ਬੰਦਾ ਕਿਸੇ ਵਿਭਾਗ ਦਾ ਮੰਤਰੀ ਹੋ ਕੇ ਵੀ ਲੋਕਾ ਦਾ ਭਲਾ ਨਾ ਕਰ ਸਕਿਆ। ਉਹ ਹੁਣ ਸੱਤਾ ਤੋਂ ਬਾਹਰ ਹੋ ਕੇ ਕਿ ਭਲਾ ਕਰੇਗਾ। ਮੰਤਰੀ ਹਰਚੰਦ ਸਿੰਘ ਬਰਸਟ ਨੇ ਸਿੱਧੂ ਤੇ ਤਿੱਖਾ ਵਾਰ ਕਰਦਿਆਂ ਕਿਹਾ ਕਿ ਸਿੱਧੂ ਨੂੰ ਸਿਰਫ ਗੱਲਾ ਦਾ ਕੜਾ ਬਣਾਉਣਾ ਆਉਂਦਾ ਹੈ।

ਉਥੇ ਹੀ ਅੰਮ੍ਰਿਤਪਾਲ ਸਿੰਘ ਬਾਰੇ ਪੁੱਛੇ ਗਏ ਸਵਾਲ ਤੇ ਮੰਤਰੀ ਨੇ ਕਿਹਾ ਕਿ ਅਮ੍ਰਿਤਪਾਲ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਓਹੀ ਕੰਮ ਕਰ ਰਹੀ ਹੈ ਜੋ ਆਮ ਲੋਕਾ ਲਈ ਠੀਕ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਭਲੇ ਲਈ ਕੰਮ ਕਰ ਰਹੀ ਹੈ ਅਤੇ ਮਾਹੌਲ ਖਰਾਬ ਕਰਨ ਵਾਲਾ ਹਰ ਭਰੋੜਾ ਸ਼ਕਸ ਜਲਦ ਜੇਲ ਦੀਆਂ ਸਲਾਖਾਂ ਪਿੱਛੇ ਹੋਵੇਗਾ।

ਜ਼ਿਮਨੀ ਚੌਣ ਤੇ ਮੰਤਰੀ ਹਰਚੰਦ ਬਰਸਟ ਨੇ ਕਿਹਾ ਕਿ ਉਨਾਂ ਦਾ ਮੁਕਾਬਲਾ ਕਿਸੇ ਪਾਰਟੀ ਨਾਲ ਨਹੀਂ ਹੈ। ਕਾਂਗਰਸ ਤੇ ਹਮਲਾ ਬੋਲਦਿਆਂ ਓਨਾ ਕਿਹਾ ਕਿ ਕਾਂਗਰਸ ਪਾਰਟੀ ਦਿਵਾਇਡਡ ਹਾਊਸ ਹੈ ਜੋ ਆਪਸੀ ਧੜਿਆਂ ਵਿਚ ਵੰਡੀ ਹੋਈ ਹੈ।  ਉਨਾਂ ਕਿਹਾ ਕਿ ਬੀਜੇਪੀ ਵਾਲੇ ਤਾਂ ਬੱਸ ਫਾਈਵ ਸਟਾਰ ਹੋਟਲਾਂ ਵਿੱਚ ਫੋਟੋਵਾਂ ਖਿਚਵਾ ਕੇ ਚਲੇ ਜਾਂਦੇ ਨੇ ਜੋ ਸਿਰਫ ਅਖਬਾਰਾਂ ਵਿੱਚ ਜਗਾਹ ਬਣਾ ਰਹੇ ਨੇ ਪਰ ਲੋਕਾਂ ਦੇ ਦਿਲਾਂ ਵਿੱਚ ਨਹੀਂ ਬਣਾ ਸਕਦੇ।