ਪੰਜਾਬ: 55 ਚਾਈਨਾ ਡੋਰ ਗਟੂਆਂ ਸਮੇਤ 1 ਗਿਰਫ਼ਤਾਰ , ਦੇਖੋ ਵੀਡੀਓ

ਪੰਜਾਬ: 55 ਚਾਈਨਾ ਡੋਰ ਗਟੂਆਂ ਸਮੇਤ 1 ਗਿਰਫ਼ਤਾਰ , ਦੇਖੋ ਵੀਡੀਓ

ਅੰਮ੍ਰਿਤਸਰ : ਪਤੰਗਬਾਜ਼ੀ ਦਾ ਸ਼ੌਂਕ ਅੰਮ੍ਰਿਤਸਰ ਦੇ ਲੋਕਾਂ ਚ ਕਈ ਪੀੜੀਆਂ ਤੋਂ ਵੇਖਣ ਨੂੰ ਮਿਲ ਰਿਹਾ ਹੈ। ਅੰਮ੍ਰਿਤਸਰ ਦੀ ਦੀਵਾਲੀ ਦੀ ਤਰਾਂ ਹੀ ਪਤੰਗਬਾਜ਼ੀ ਵੀ ਮਸ਼ਹੂਰ ਹੈ। ਇਸ ਕਰਕੇ ਚਾਈਨਾ ਡੋਰ ਦੀ ਵਰਤੋਂ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਇਸ ਡੋਰ ਨਾਲ ਪਤੰਗਬਾਜ਼ੀ ਕਰਨ ਦੇ ਉੱਪਰ ਸਰਕਾਰ ਵੱਲੋਂ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਲੇਕਿਨ ਫਿਰ ਵੀ ਧੜੱਲੇ ਨਾਲ ਚਾਈਨਾ ਡੋਰ ਵਿਕਣ ਦੇ ਮਾਮਲੇ ਸਾਹਮਣੇ ਆ ਰਹੇ ਸਨ। 

ਥਾਣਾ ਸਿਵਲ ਲਾਈਨ ਪੁਲਿਸ ਨੇ ਚਾਈਨਾ ਡੋਰ ਦੇ ਗੱਟੂਆਂ ਸਮੇਤ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।  ਜਾਣਕਾਰੀ ਦਿੰਦਿਆ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ  ਪੁਲਿਸ ਵੱਲੋਂ ਮਾਨਵ ਸਕੂਲ ਨਜ਼ਦੀਕ ਨਾਕੇਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਪ੍ਰੇਮ ਸਿੰਘ ਨਾਮਕ ਵਿਅਕਤੀ ਆਪਣੀ ਐਕਟੀਵਾ ਤੇ ਸਵਾਰ ਹੋ ਕੇ ਰਣਜੀਤ ਐਵਨਿਊ ਬੀ ਬਲੋਕ ਵੱਲ ਜਾ ਰਿਹਾ ਸੀ।  ਪੁਲਿਸ ਵੱਲੋਂ ਉਸਨੂੰ ਰੋਕ ਕੇ ਜਦੋਂ ਉਸ ਦੀ ਚੈਕਿੰਗ ਕੀਤੀ ਤਾ ਚਾਈਨਾ ਡੋਰ ਦੇ 55  ਗੱਟੂ ਬਰਾਮਦ ਹੋਏ। ਜਿਕਰ ਯੋਗ ਹੈ ਕਿ ਲੋਹੜੀ ਦਾ ਤਿਉਹਾਰ ਨਜਦੀਕ ਆਉਣ ਤੇ ਨੌਜਵਾਨ ਅੰਮ੍ਰਿਤਸਰ ਵਿੱਚ ਪਤੰਗਬਾਜ਼ੀ ਲਈ ਚਾਈਨਾ ਡੋਰ ਦਾ ਇਸਤੇਮਾਲ ਕਰਦੇ ਹਨ।  ਚਾਈਨਾ ਡੋਰ ਦੇ ਨਾਲ ਜਿੱਥੇ ਪੰਛੀਆਂ ਦੀ ਜਾਨ ਨੂੰ ਖਤਰਾ ਬਣਿਆ ਹੁੰਦਾ ਹੈ।  ਉੱਥੇ ਹੀ ਇਹ ਡੋਰ ਇਨਸਾਨਾਂ ਲਈ ਵੀ ਘਾਤਕ ਹੈ। ਜਿਸ ਦੇ ਚਲਦੇ ਪੰਜਾਬ ਸਰਕਾਰ ਵੱਲੋਂ ਇਸ ਡੋਰ ਨੂੰ ਬੈਨ ਕਰ ਦਿੱਤਾ ਗਿਆ ਲੇਕਿਨ ਹਜੇ ਵੀ ਕਈ ਥਾਵਾਂ ਦੇ ਉੱਪਰ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ।  ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਚਾਈਨਾ ਡੋਰ ਦਾ ਇਸਤੇਮਾਲ ਨ ਕਰਨ ।