ਪੰਜਾਬ : ਕਿਸਾਨਾਂ ਅਤੇ ਪੁਲਿਸ ਚ ਹੋਈ ਤਿੱਖੀ ਨੋਕ ਝੋਕ, ਭੱਖਿਆ ਮਾਮਲਾ, ਦੇਖੋਂ ਵੀਡਿਓ

ਪੰਜਾਬ : ਕਿਸਾਨਾਂ ਅਤੇ ਪੁਲਿਸ ਚ ਹੋਈ ਤਿੱਖੀ ਨੋਕ ਝੋਕ, ਭੱਖਿਆ ਮਾਮਲਾ, ਦੇਖੋਂ ਵੀਡਿਓ

ਅੰਮ੍ਰਿਤਸਰ : ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਹੀ ਪੁਰਾਣੇ ਕੇਸਾਂ ਨੂੰ ਲੈ ਕੇ ਥਾਣਿਆਂ ਦੇ ਬਾਹਰ ਧਰਨੇ ਪ੍ਰਦਰਸ਼ਨ ਕਰਕੇ ਪੁਲਿਸ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉੱਥੇ ਹੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਵਿੱਚ ਕਿਸਾਨ ਅਤੇ ਪੁਲਿਸ ਵਿਚਕਾਰ ਕਾਫੀ ਤਿੱਖੀ ਬਹਿਸਬਾਜੀ ਵੇਖ ਨੂੰ ਮਿਲ ਰਹੀ ਹੈ। ਉਥੇ ਹੀ ਕਿਸਾਨਾਂ ਵੱਲੋਂ ਜੰਡਿਆਲਾ ਗੁਰੂ ਦੇ ਥਾਣੇ ਦੇ ਬਾਹਰ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤਿੱਖਾ ਕਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਥੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਸਿਰਫ ਹੁਣ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਅਤੇ ਜੋ ਬਣਦੀ ਕਾਰਵਾਈ ਹੈ ਉਸ ਤੋਂ ਉਲਟ ਕਾਰਵਾਈ ਕਰਨ ਲਈ ਵੀ ਗੱਲ ਕੀਤੀ ਜਾ ਰਹੀ ਹੈ। ਦਰਅਸਲ, ਦੇਸ਼ ਚ ਚਲੇ ਕਿਸਾਨੀ ਅੰਦੋਲਨ ਦੇ ਦੌਰਾਨ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ। ਜਿਸ ਵਿੱਚ ਸਕੇ ਭਰਾ ਇੱਕ ਦੂਸਰੇ ਦੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਸਨ।

ਇਸ ਦੌਰਾਨ ਕਿਸਾਨ ਦੂਸਰੇ ਕਿਸਾਨ ਦੀ ਵੀ ਮਦਦ ਕਰਦੇ ਹੋਏ ਨਜ਼ਰ ਆ ਰਹੇ ਸਨ, ਲੇਕਿਨ 2022 ਦੇ ਵਿੱਚ ਇੱਕ ਇੱਕ ਕਿਸਾਨ ਵੱਲੋਂ ਦੂਸਰੇ ਕਿਸਾਨ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ। ਜਿਸ ਵਿੱਚ ਉਸ ਦੇ ਸਿਰ ਉੱਤੇ ਸੱਟ ਲੱਗਣ ਕਰਕੇ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਦੇ ਤਹਿਤ ਹੋ ਰਹੀ ਕਾਰਵਾਈ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਹੈ। ਧਾਰਾ 308 ਦੇ ਤਹਿਤ ਧਾਰਾ 325 ਲਗਾਉਣ ਲਈ ਕਿਹਾ ਜਾ ਰਿਹਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਿਰਫ ਧਰਨਾ ਇਸ ਕਰਕੇ ਲਗਾਇਆ ਜਾ ਰਿਹਾ ਹੈ ਕਿ ਇਸ ਧਾਰਾ ਨੂੰ ਤੋੜਿਆ ਜਾ ਸਕੇ। ਹਾਲਾਂਕਿ ਬੋਰਡ ਵਿੱਚ ਸਾਫ ਤੌਰ ਤੇ ਲਿਖਿਆ ਗਿਆ ਹੈ ਕਿ ਜਿਸ ਵਿਅਕਤੀ ਦੇ ਸਿਰ ਉੱਤੇ ਸੱਟ ਲੱਗੀ ਹੈ ਉਹ ਕਾਫੀ ਗੰਭੀਰ ਹੈ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਵੱਲੋਂ ਜੋ ਧਰਨਾ ਦਿੱਤਾ ਜਾ ਰਿਹਾ ਹੈ ਉਹ ਬੇਬੁਨਿਆਦ ਹੈ। ਕਿਸਾਨਾ ਦਾ ਕਹਿਣਾ ਹੈ ਕਿ ਜੋ ਬਣਦੀ ਕਾਰਵਾਈ ਹੈ ਅਸੀਂ ਉਹੀ ਕਾਰਵਾਈ ਹੀ ਕਰਾਂਗੇ।

ਉੱਥੇ ਦੂਸਰੇ ਪਾਸੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਇਹ ਸਿਰਫ ਤੇ ਸਿਰਫ ਰਾਜਨੀਤੀ ਦੇ ਤਹਿਤ ਹੀ ਪਰਚਾ ਦਰਜ ਕੀਤਾ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਾਣ ਬੁਝ ਕੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਵੀ ਕੀਤਾ ਜਾ ਰਿਹਾ। ਅੱਗੇ ਬੋਲਦੇ ਹੈ ਕਿਸਾਨਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। ਜੇ ਇੱਕ ਜਰੂਰਤ ਪਈ ਤਾਂ ਅਸੀਂ ਜੀਟੀ ਰੋਡ ਵੀ ਜਾਮ ਕਰ ਸਕਦੇ ਹਾਂ। ਕਿਸਾਨ ਨੇ ਦੱਸਿਆ ਕਿ ਜਿਹੜਾ ਬਹਿਸਬਾਜੀ ਪੁਲਿਸ ਅਧਿਕਾਰੀ ਦੇ ਨਾਲ ਹੋਈ ਹੈ ਉਸ ਦਾ ਵੱਡਾ ਕਾਰਨ ਖੁਦ ਹੀ ਪੁਲਿਸ ਅਧਿਕਾਰੀ ਹੈ। ਕਿਉਂਕਿ ਜਿੱਦਾਂ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਤਾਂ ਪੁਲਿਸ ਅਧਿਕਾਰੀ ਵੱਲੋਂ ਆ ਕੇ ਉਹਨਾਂ ਦਾ ਮਾਈਕ ਖੋਹ ਲਿੱਤਾ ਗਿਆ ਮੁਢਲਾ ਕਾਰਨ ਪੁਲਿਸ ਅਧਿਕਾਰੀ ਅਤੇ ਸਾਡੇ ਵਿੱਚ ਤਿੱਖੀ ਬਹਿਸਬਾਜੀ ਦਾ ਰਿਹਾ।

ਇੱਥੇ ਦੱਸਣ ਯੋਗ ਹੈ ਕਿ ਇਹ ਮਾਮਲਾ 2022 ਦਾ ਹੈ ਜਦੋਂ ਕਿ ਦੋ ਕਿਸਾਨਾਂ ਦੇ ਵਿੱਚ ਆਪਸੀ ਖੂਨੀ ਝੜਪ ਹੋਈ ਸੀ। ਉਹਨਾਂ ਨੂੰ ਹੀ ਗੰਭੀਰ ਸੱਟਾਂ ਲੱਗੀਆਂ ਸਨ। ਲੇਕਿਨ ਪੁਲਿਸ ਵੱਲੋਂ ਇੱਕ ਹੀ ਧਿਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਜਿਸ ਦੇ ਚਲਦਿਆਂ ਕਿਸਾਨਾ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਜਿੰਨੇ ਦੇ ਤੱਕ ਉਹਨਾਂ ਦੇ ਕਿਸਾਨ ਨੂੰ ਛੱਡਿਆ ਨਹੀਂ ਜਾਂਦਾ ਉਨੀ ਦੇਰ ਤੱਕ ਉਹ ਧਰਨਾ ਲਗਾਉਣ ਵਾਸਤੇ ਮਜਬੂਰ ਹਨ ਅਤੇ ਜਰੂਰਤ ਪਈ ਤਾਂ ਜੀਟੀ ਰੋਡ ਵੀ ਜਾਮ ਕੀਤਾ ਜਾਵੇਗਾ। ਦੂਸਰੇ ਪਾਸੇ ਪੁਲਿਸ ਵੱਲੋਂ ਧਾਰਾ 308 ਹਟਾਏ ਜਾਣ ਨੂੰ ਲੈ ਕੇ ਵੀ ਸਾਫ ਚੇਤਾਵਨੀ ਦਿੱਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਕਾਨੂੰਨ ਦੇ ਵਿੱਚ ਕਦੀ ਵੀ ਹੇਰ ਫੇਰ ਨਹੀਂ ਕਰ ਸਕਦੇ ਹੁਣ ਵੇਖਣਾ ਹੋਵੇਗਾ ਕਿ ਕਿਸਾਨਾਂ ਤੇ ਪੁਲਿਸ ਵਿੱਚ ਹੋਈ। ਇਸ ਤਿੱਖੀ ਬਹਿਸ ਤੋਂ ਬਾਅਦ ਹੁਣ ਕੀ ਫੈਸਲਾ ਸਾਹਮਣੇ ਆਉਂਦਾ ਹੈ ਅਤੇ ਕੀ ਪੁਲਿਸ ਉੱਤੇ ਕਿਸਾਨ ਆਪਣਾ ਦਬਾਵ ਬਣਾ ਪਾਉਂਦੇ ਹਨ ਜਾਂ ਨਹੀਂ ਜਾਂ ਪੁਲਿਸ ਆਪਣੇ ਕਾਰਵਾਈ ਹੀ ਕਰਕੇ ਦੋਸ਼ੀ ਨੂੰ ਸਲਾਖਾਂ ਪਿੱਛੇ ਭੇਜਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।