ਪੰਜਾਬ : ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਦੇ ਹੋਏ ਸੈਂਟਰ ਨੂੰ ਕੀਤਾ ਸੀਲ, ਦੇਖੋ ਵੀਡਿਓ

ਪੰਜਾਬ : ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਦੇ ਹੋਏ ਸੈਂਟਰ ਨੂੰ ਕੀਤਾ ਸੀਲ, ਦੇਖੋ ਵੀਡਿਓ

ਤਰਨਤਾਰਨ : ਸਰਹੱਦੀ ਇਲਾਕੇ ਆਸਲ ਉਤਾੜ ਵਿਖੇ ਚੱਲ ਰਹੇ ਨਾਜਾਇਜ਼ ਮੁੜ ਵਸੇਬਾ ਕੇਂਦਰ ਵਿੱਚ ਵਿਅਕਤੀ ਦੀ ਮਾਰਕੁੱਟ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਦੇ ਹੋਏ ਭੁਗਤ ਸੈਂਟਰ ਨੂੰ ਸੀਲ ਕਰ ਦਿੱਤਾ ਹੈ। ਇਸ ਸੈਂਟਰ ਵਿੱਚ ਇਲਾਜ ਕਰਵਾਉਣ ਲਈ ਭਰਤੀ ਹੋਏ 5 ਵਿਅਕਤਿਆਂ ਨੂੰ ਪੁਲਿਸ ਦੀ ਮਦਦ ਨਾਲ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਲਈ ਜਿਲਾ ਦੇ ਡਿਪਟੀ ਕਮਿਸ਼ਨਰ ਨੂੰ ਸਾਰੀ ਜਾਣਕਾਰੀ ਦੇ ਦਿੱਤੀ ਗਈ ਹੈ। ਤਰਨਤਾਰਨ ਸਿਹਤ ਵਿਭਾਗ ਡਾਕਟਰ ਗੁਰਵਿੰਦਰ ਸਿੰਘ ਨੋਡਲ ਅਫਸਰ ਨੁੰ ਗੁਪਤ ਸੂਚਨਾ ਮਿਲੀ ਸਰਹੱਦੀ ਇਲਾਕੇ ਵਿੱਚ ਪਿੰਡ ਆਂਸਲ, ਉਤਾੜ ਵਿਖੇ ਮੁੜ ਵਸੇਬਾ ਕੇਦਰ ਚਲ ਰਹੇ ਹੈ।

ਅਜ ਸਵੇਰੇ ਮੌਕੇ ਤੇ ਸਿਹਤ ਵਿਭਾਗ ਦੀ ਟੀਮ ਵੱਲੋ ਆਏ ਕੇ ਚੈਕਿੰਗ ਕਰਨ ਤੇ ਪਤਾ ਲਗਾ ਕਿ ਇਸ ਸੈਟਰ ਨੇ 2021 ਵਿਚ ਸਿਹਤ ਵਿਭਾਗ ਕੋਲੋ ਇਕ ਲਾਇਸੈਂਸ ਲੈਣ ਫਾਈਲ ਅਪਲਾਈ ਕੀਤੀ ਗਾਈ। ਕਿਸੇ ਕਾਰਨਾ ਕਰਕੇ ਸੈਟਰ ਚਲਾਉਣ ਵਾਸਤੇ ਲਾਇਸੈਂਸ ਸਿਹਤ ਵਿਭਾਗ ਵੱਲੋਂ ਜਾਰੀ ਨਹੀਂ ਹੋ ਪਾਇਆ। ਪਰ ਇਸ ਸੈਂਟਰ ਬਿਨਾ ਮਨਜੂਰੀ ਤੋਂ ਚਲਾਉਣਾ ਸ਼ੁਰੂ ਕਰ ਦਿੱਤਾ ਗਿਆ। ਕਿਸੇ ਵਿਅਕਤੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਮਾਰੇ ਛਾਪੇ ਦੌਰਾਨ ਮੌਕੇ ਤੇ ਸੈਟਰ ਵਿਚੋ 5 ਵਿਅਕਤਿਆਂ ਨੁੰ ਨੇੜਲੇ ਸਰਕਾਰੀ ਹਸਪਤਾਲ ਵਿੱਚ ਦਾਖਲਾ ਕਰਵਾਏ ਜਾ ਰਹੇ ਹਨ । ਇਸ ਸੈਟਰ ਨੁੰ ਸੀਲ ਕਰ ਦਿਤਾ ਗਾਏ ਹੈ । ਇਸ ਬਾਰੇ ਸਿਹਤ ਵਿਭਾਗ ਉਚਿਤ, ਅਧਿਕਾਰੀਆ ਅਤੇ ਜਿਲਾ ਡਿਪਟੀ ਕਮਿਸ਼ਨਰ ਨੁੰ ਜਾਣਕਾਰੀ ਭੇਜ ਦਿੱਤੀ ਗਾਈ ।