ਪੰਜਾਬ : ਸਿਹਤ ਵਿਭਾਗ ਵੱਲੋਂ ਪੇਠੇ ਬਣਾਉਣ ਵਾਲੀ ਮਿੰਨੀ ਫੈਕਟਰੀ 'ਚ ਕੀਤੀ ਰੇਡ, ਦੇਖੋ ਵੀਡਿਓ

ਪੰਜਾਬ : ਸਿਹਤ ਵਿਭਾਗ ਵੱਲੋਂ ਪੇਠੇ ਬਣਾਉਣ ਵਾਲੀ ਮਿੰਨੀ ਫੈਕਟਰੀ 'ਚ ਕੀਤੀ ਰੇਡ, ਦੇਖੋ ਵੀਡਿਓ

ਤਰਨਤਾਰਨ : ਜਿਵੇ ਜਿਵੇ ਤਿਉਹਾਰ ਨੇੜੇ ਆ ਰਹੇ ਹਨ ਉਵੇ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵੱਲੋ ਲੋਕਾ ਦੀ ਸਿਹਤ ਤੰਦਰੁਸਤ ਰੱਖਣ ਲਈ ਵਚਨਬੱਧ ਨੁੰ ਲੈ ਕੇ ਖਾਣ ਪੀਣ ਵਾਲੀਆ ਵਸਤੂਆ ਮਿਲਾਵਟ ਕਰਨ ਵਾਲੇ ਵਿਰੁੱਧ ਇਕ ਮੁਹਿੰਮ ਵਿੱਢੀ ਗਈ। ਜਾਗੋ ਗਾਹਕ ਜਾਗੋ ਮੁਹਿੰਮ ਤਹਿਤ ਜਿਲਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਟੀਮ ਸਮੇਤ ਇਕ ਘਰ ਅੰਦਰ ਪੇਠੇ ਬਣਾਉਣ ਵਾਲੀ ਮਿੰਨੀ ਫੈਕਟਰੀ ਚ ਰੇਡ ਕਰਕੇ 5ਕੁਇੰਟਲ ਪੇਠਾ ਨਸਟ ਕੀਤਾ ਗਿਆ ਅਤੇ ਗੁਦਾਮ ਨੂੰ ਸੀਲ ਕੀਤਾ ਗਿਆ। ਤਰਨਤਾਰਨ ਜਿਲਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਦੀ ਅਗਵਾਈ ਹੇਠ ਟੀਮ ਸਮੇਤ ਤਰਨਤਾਰਨ ਸਹਿਰ ਵਿਚ ਇਕ ਘਰ ਵਿਚ ਪੇਠਾ ਭੰਡਾਰ ਬਣਾਉਣ ਵਾਲੀ ਮਿੰਨੀ ਫੈਕਟਰੀ

ਵਿਚ ਰੇਡ ਕਰਕੇ ਕਈ ਖਾਮੀਆ ਪਾਈਆ ਗਇਆਂ। ਇਕ ਗੁਦਾਮ ਨੂੰ ਸੀਲ ਕਰਕੇ ਪੇਠਾ ਦੇ ਸੈਪਲ ਭਰ ਕੇ ਖਰੜ ਵਿਖੇ ਚੈਕ ਕਰਨ ਭੇਜ ਦਿਤੇ ਗਏ ਹਨ। ਸਿਹਤ ਵਿਭਾਗ ਦੀ ਟੀਮ ਨੇ 5 ਕੁਇੰਟਲ ਕੜਾਹੇ ਵਿਚ ਉਬਲਦੇ ਵਿਚ ਰੇਤਾ/ਸੁਆਹ ਪਾ ਕੇ ਖਾਣ ਯੋਗ ਨਹੀ ਰਹਿਣ ਦਿੱਤਾ। ਸਿਹਤ ਵਿਭਾਗ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਹ ਗੋਰਖ ਧੰਦਾ 5 ਸਾਲਾ ਤੋ ਉਤਰ ਪ੍ਰਦੇਸ਼ ਦੇ ਲੋਕ ਇਥੇ ਕਰ ਰਹੇ ਸਨ।