ਪੰਜਾਬ : ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਡਰੋਨ ਕੀਤੇ ਬਰਾਮਦ, ਦੇਖੋ ਵੀਡਿਓ

ਪੰਜਾਬ : ਪੁਲਿਸ ਨੇ ਸਾਂਝੇ ਤਲਾਸ਼ੀ ਅਭਿਆਨ ਦੌਰਾਨ 2 ਡਰੋਨ ਕੀਤੇ ਬਰਾਮਦ, ਦੇਖੋ ਵੀਡਿਓ

ਤਰਨਤਾਰਨ : ਸੈਕਟਰ ਖੇਮਕਰਨ ਦੇ ਪਿੰਡ ਮੀਆਂਵਾਲੀ ਇਲਾਕੇ ਵਿੱਚੋਂ ਬੀਐੱਸਐੱਫ 101 ਬਟਾਲੀਅਨ ਦੇ ਜਵਾਨਾਂ ਅਤੇ ਪੰਜਾਬ ਪੁਲਿਸ ਸਮੇਤ ਚਲਾਏ ਸਾਂਝੇ ਤਲਾਸ਼ੀ ਅਭਿਆਨ ਦੌਰਾਨ ਟੁੱਟਾ ਹੋਇਆ ਡ੍ਰੋਨ ਅਤੇ 2 ਬੈਟਰੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਅਤੇ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਲੰਘੀ ਰਾਤ ਮੀਆਂਵਾਲੀ ਖੇਤਰ ’ਚ ਬੀਐੱਸਐੱਫ ਦੇ ਜਵਾਨਾਂ ਨੇ ਡ੍ਰੋਨ ਦੀ ਅਵਾਜ ਸੁਣੀ। ਜਿਸ ਨੂੰ ਰੋਕਣ ਲਈ ਜਵਾਨਾਂ ਨੇ ਤੁਰੰਤ ਪ੍ਰਤੀਕਿਰਿਆ ਵੀ ਦਿੱਤੀ। ਜਦੋ ਕਿ ਦਿਨ ਵੇਲੇ ਬੀਐਸਐਫ ਨੇ ਪੰਜਾਬ ਪੁਲਿਸ ਨਾਲ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ।

ਜਿਸ ਦੌਰਾਨ ਕਰੀਬ 7:13 ਵਜੇ ਜਵਾਨਾਂ ਨੇ ਪਿੰਡ ਮੀਆਂਵਾਲੀ ਦੇ ਨਾਲ ਲੱਗਦੇ ਖੇਤਾਂ ਵਿੱਚੋਂ 2 ਬੈਟਰੀਆਂ ਸਮੇਤ ਟੁੱਟੀ ਹਾਲਤ ਵਿਚ ਇਕ ਡ੍ਰੋਨ ਬਰਾਮਦ ਕੀਤਾ। ਅਧਿਕਾਰੀਆਂ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਡ੍ਰੋਨ ਕਵਾਡਕਾਪਟਰ ਮਾਡਲ – ਡੀਜੇ ਮੈਡਕਰਿਸ 300 ਆਰਟੀਕੇ ਚੀਨ ਦਾ ਬਣਿਆ ਹੋਇਆ ਹੈ। ਇਸ ਮੌਕੇ ਡੀਐਸਪੀ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਦਿਵਾਲੀ ਵਾਲੇ ਦਿਨ ਇਕ ਡ੍ਰੋਨ ਦੀ ਮੂਵਮੇਂਟ ਹੋਈ ਸੀ। ਉਸ ਡਰੋਨ ਦੀ ਵੀ ਅੱਜ ਖੇਮਕਰਨ ਦੇ ਹਰਭਜਨ ਏਰੀਏ ਤੋਂ ਬਰਾਮਦੀ ਹੋਈ ਹੈ। ਪੰਜਾਬ ਪੁਲਿਸ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਇਸ ਦੇ ਅਸਲ ਦੋਸ਼ੀ ਕੋਲ ਪਹੁੰਚ ਕੀਤੀ ਜਾਵੇ ਤਾਂ ਜੋ ਉਸ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾਵੇ।