ਪੰਜਾਬ : ਬੁੱਚੜਖਾਨੇ ਲਿਜਾ ਰਹੇ 3 ਗਾਵਾਂ ਤੇ 2 ਬਲਦ ਨੂੰ ਪੁਲਿਸ ਵੱਲੋਂ ਕੀਤੇ ਕਾਬੂ, ਦੇਖੋ ਵੀਡਿਓ

ਪੰਜਾਬ : ਬੁੱਚੜਖਾਨੇ ਲਿਜਾ ਰਹੇ 3 ਗਾਵਾਂ ਤੇ 2 ਬਲਦ ਨੂੰ ਪੁਲਿਸ ਵੱਲੋਂ ਕੀਤੇ ਕਾਬੂ, ਦੇਖੋ ਵੀਡਿਓ

ਬਟਾਲਾ : ਗੁਰਦਾਸਪੁਰ ਥਾਣਾ ਬਹਿਰਾਮਪੁਰ ਅਧੀਨ ਆਉਦੇ ਪਿੰਡ ਮੰਜ ਨੇੜੇ ਪੁਲਿਸ ਵਲੋਂ ਸਵੇਰੇ ਤੜਕਸਾਰ ਕਰੀਬ 4.30 ਵਜੇ ਦੇ ਕਰੀਬ ਇਕ ਮਹਿੰਦਰ ਪਿੱਕਅਪ ਜਿਸ ਦਾ ਨੰਬਰ ਜੇ.ਕੇ. 08 ਈ 0768 ਵਿਚ 3 ਗਾਵਾਂ ਅਤੇ 2 ਬਲਦ ਸਮੇਤ ਗੱਡੀ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਮੌਕੇ ਤੇ ਥਾਣਾ ਮੁਖੀ ਬਹਿਰਾਮਪੁਰ ਸਾਹਿਲ ਚੌਧਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਅੰਦਰ ਸਵੇਰੇ ਤੜਕਸਾਰ ਗਸ਼ਤ ਕਰ ਰਹੀ ਸੀ ਤਾਂ ਅਚਾਨਕ ਛੋਟੂ ਨਾਥ ਮੰਦਿਰ ਵਾਲੀ ਸਾਈਡ ਤੋਂ ਇਕ ਮਹਿੰਦਰ ਪਿਅਕਪ ਗੱਡੀ ਆਈ। ਜਦੋਂ ਉਸ ਨੂੰ ਰੁਕਣ ਦਾ ਇਸ਼ਾਰਾ  ਕੀਤਾ ਗਿਆ ਤਾਂ ਡਰਾਈਵਰ ਵੱਲੋਂ ਗੱਡੀ ਨੂੰ ਰੋਕਣ ਦੀ ਬਜਾਏ ਖੇਤਾਂ ਵਿਚ ਉਤਾਰ ਦਿੱਤਾ ਗਿਆ। ਗੱਡੀ ਵਿਚ ਬੈਠੇ ਵਿਅਕਤੀ ਗੱਡੀ ਛੱਡ ਕੇ ਹਨੇਰੇ ਦਾ ਫਾਇਦਾ ਲੈਂਦੇ ਹੋਏ ਫ਼ਰਾਰ ਹੋ ਗਏ। ਜਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਕਿ 3 ਗਾਵਾਂ ਅਤੇ 2 ਬਲਦਾਂ ਨੂੰ ਗੱਡੀ ਵਿੱਚ ਬਹੁਤ ਬੁਰੇ ਢੰਗ ਨਾਲ ਲੱਦਿਆ ਹੋਇਆ ਸੀ।ਪੁਲਿਸ ਵੱਲੋਂ ਪਸ਼ੂਆਂ ਸਮੇਤ ਗੱਡੀ ਨੂੰ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤਾ ਗਈ ਹੈ ਅਤੇ ਪਸ਼ੂਆਂ ਨੂੰ ਕਲਾਨੌਰ ਗਊਸ਼ਾਲਾ ਵਿਖੇ ਭੇਜ ਦਿੱਤਾ ਗਿਆ ਹੈ।