ਪੰਜਾਬ : ਗੁਰੂ ਨਾਨਕ ਦੇਵ ਹਸਪਤਾਲ ਫਿਰ ਤੋਂ ਆਇਆ ਵਿਵਾਦਾਂ ਵਿੱਚ, ਦੇਖੋ ਵੀਡਿਓ

ਪੰਜਾਬ  :  ਗੁਰੂ ਨਾਨਕ ਦੇਵ ਹਸਪਤਾਲ ਫਿਰ ਤੋਂ ਆਇਆ ਵਿਵਾਦਾਂ ਵਿੱਚ, ਦੇਖੋ ਵੀਡਿਓ

ਅੰਮ੍ਰਿਤਸਰ : ਗੁਰੂ ਨਾਨਕ ਦੇਵ ਹਸਪਤਾਲ ਜੋ ਕਿ ਆਏ ਦਿਨ ਹੀ ਆਪਣੇ ਵਿਵਾਦਾਂ ਕਰਕੇ ਚਰਚਾ ਦੇ ਵਿੱਚ ਬਣਿਆ ਰਹਿੰਦਾ ਹੈ। ਇਸ ਵਾਰ ਅੰਮ੍ਰਿਤਸਰ ਦਾ ਗੁਰੂ ਨਾਨਕ ਦੇਵ ਹਸਪਤਾਲ ਇੱਕ ਰਕਸ਼ੇ ਦੇ ਕਾਰਨ ਵਿਵਾਦਾਂ ਵਿੱਚ ਘਿਰਦਾ ਹੋਇਆ ਨਜ਼ਰ ਆਇਆ ਹੈ। ਜੀ ਹਾਂ ਗੁਰੂ ਨਾਨਕ ਦੇਵ ਹਸਪਤਾਲ ਦੇ ਬਿਲਕੁਲ ਅੰਦਰ ਸਰਜੀਕਲ ਵਾਰਡ ਅਤੇ ਐਮਰਜੰਸੀ ਵਾਰਡ ਦੇ ਨਜ਼ਦੀਕ ਇੱਕ ਰਕਸ਼ਾ ਪਹੁੰਚ ਗਿਆ। ਜਿਸ ਤੋਂ ਬਾਅਦ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਦੇ ਪਰਿਵਾਰਿਕ ਮੈਂਬਰਾਂ ਨੇ ਵੀ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਮੀਡੀਆ ਟੀਮ ਵੱਲੋਂ ਉਥੇ ਪਹੁੰਚ ਕੇ ਇਸ ਦੀ ਕਵਰੇਜ ਕੀਤੀ ਗਈ ਤਾਂ ਪਤਾ ਲੱਗਾ ਕਿ ਰਕਸ਼ੇ ਦੇ ਉੱਪਰ ਮੈਡੀਕਲ ਡਿਪਾਰਟਮੈਂਟ ਵੱਲੋਂ ਦਵਾਈਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇੰਪੋਰਟ ਐਕਸਪੋਰਟ ਕੀਤੀਆਂ ਜਾ ਰਹੀਆਂ ਹਨ। ਜਦੋਂ ਇਸ ਸੰਬੰਧ ਵਿੱਚ ਮੈਡੀਕਲ ਡਿਪਾਰਟਮੈਂਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਉਹ ਰਕਸ਼ੇ ਦੇ ਉੱਪਰ ਦਵਾਈਆਂ ਦੀ ਸਪਲਾਈ ਕਰ ਰਹੇ ਹਨ। ਇੱਕ ਜਗ੍ਹਾ ਤੋਂ ਦੂਸਰੇ ਮੈਡੀਕਲ ਵਿਭਾਗ ਤੱਕ ਇਹ ਦਵਾਈਆਂ ਪਹੁੰਚਾ ਰਹੇ ਹਨ। ਜਦ ਪੱਤਰਕਾਰਾਂ ਵੱਲੋਂ ਇਹ ਪੁੱਛਿਆ ਗਿਆ ਕਿ ਰਕਸ਼ਾ ਹਸਪਤਾਲ ਦੇ ਅੰਦਰ ਆਣਾ ਅਲਾਊਡ ਹੈ ਤਾਂ ਇਸ ਗੱਲ ਦਾ ਕੋਈ ਸਪਸ਼ਟ ਜਵਾਬ ਮੈਡੀਕਲ ਡਿਪਾਰਟਮੈਂਟ ਦੇ ਅਧਿਕਾਰੀ ਨਹੀਂ ਦੇ ਸਕੇ ਅਤੇ ਮੀਡੀਆ ਦੇ ਕੈਮਰੇ ਤੋਂ ਆਪਣਾ ਬਚਾਵ ਕਰਦੇ ਹੋਏ ਨਜ਼ਰ ਆਏ।

ਦੂਸਰੇ ਪਾਸੇ ਰਕਸ਼ਾ ਚਾਲਕ ਨੇ ਦੱਸਿਆ ਕਿ ਉਹ ਪਹਿਲੀ ਵਾਰ ਗੁਰੂ ਨਾਨਕ ਦੇਵ ਹਸਪਤਾਲ ਦੇ ਅੰਦਰ ਰਕਸ਼ਾ ਲੈ ਕੇ ਆਇਆ ਹੈ। ਉਸਨੂੰ ਕਿਸੇ ਵੀ ਸਿਕਿਉਰਟੀ ਅਧਿਕਾਰੀ ਨੇ ਨਹੀਂ ਰੋਕਿਆ ਕਿਉਂਕਿ ਮੈਡੀਕਲ ਡਿਪਾਰਟਮੈਂਟ ਦੇ ਅਧਿਕਾਰੀ ਉਸ ਦੇ ਨਾਲ ਮੌਜੂਦ ਸਨ। ਜ਼ਿਕਰ ਯੋਗ ਹੈ ਕਿ ਕਿਸੇ ਵੀ ਹਸਪਤਾਲ ਦੇ ਅੰਦਰ ਇਸ ਤਰੀਕੇ ਸਾਈਕਲ ਰਕਸ਼ਾ ਜਾਂ ਹੋਰ ਕੋਈ ਵੀ ਵਾਹਨ ਜਾਣਾ ਇਜਾਜ਼ਤ ਨਹੀਂ ਦਿੰਦਾ। ਇਥੋਂ ਤੱਕ ਕਿ ਐਮਰਜਂਸੀ ਸੇਵਾਵਾਂ ਲਈ ਵਰਤੀ ਜਾਂਦੀ ਐਬੂਲੈਂਸ ਵੀ ਮਰੀਜ਼ ਨੂੰ ਹਸਪਤਾਲ ਦੇ ਬਾਹਰ ਹੀ ਉਤਾਰ ਦਿੰਦੀ ਹੈ ਤਾਂ ਜੋ ਕਿ ਹਸਪਤਾਲ ਦੇ ਅੰਦਰ ਕਿਸੇ ਵੀ ਤਰੀਕੇ ਦੀ ਇਨਫੈਕਸ਼ਨ ਨਾ ਫੈਲੇ। ਇਸ ਵਿੱਚ ਇੱਕ ਰਕਸ਼ਾ ਨੂੰ ਹਸਪਤਾਲ ਦੇ ਅੰਦਰ ਲੈ ਕੇ ਜਾਣਾ ਹਸਪਤਾਲ ਪ੍ਰਸ਼ਾਸਨ ਦੀ ਬਹੁਤ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਮੈਡੀਕਲ ਡਿਪਾਰਟਮੈਂਟ ਦੇ ਉੱਪਰ ਕਿਸ ਤਰੀਕੇ ਦੀ ਕਾਰਵਾਈ ਕਰਦਾ ਹੈ।